(Source: ECI/ABP News)
Punjab Election 2022 : ਸਿੱਧੂ ਮੂਸੇਵਾਲਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਦੱਸੀ ਇਹ ਵਜ੍ਹਾ
ਸੋਸ਼ਲ ਮੀਡੀਆ 'ਤੇ ਬੋਲਣ ਵਾਲਿਆਂ ਨੂੰ ਸਿੱਧੂ ਮੂਸੇਵਾਲਾ ਨੇ ਦਿੱਤਾ ਜਵਾਬ. ਸਿੱਧੂ ਨੇ ਕਿਹਾ ਕਿ ਜੇਕਰ ਉਹ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੁੰਦੇ ਤਾਂ ਉਨ੍ਹਾਂ ਨੂੰ ਇਹ ਕਹਿਣਾ ਸੀ ਕਿ ਉਹ ਉਸ ਪਾਰਟੀ 'ਚ ਗਏ ਸਨ, ਜਿਸ ਨੇ ਬੇਅਦਬੀ ਕੀਤੀ ਸੀ।
![Punjab Election 2022 : ਸਿੱਧੂ ਮੂਸੇਵਾਲਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਦੱਸੀ ਇਹ ਵਜ੍ਹਾ Punjab Election 2022: The reason given by Sidhu Musewala for joining Congress Punjab Election 2022 : ਸਿੱਧੂ ਮੂਸੇਵਾਲਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀ ਦੱਸੀ ਇਹ ਵਜ੍ਹਾ](https://feeds.abplive.com/onecms/images/uploaded-images/2021/07/17/b5ffa35ae0ea3578b95c29e966a27415_original.jpg?impolicy=abp_cdn&imwidth=1200&height=675)
ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਸੋਸ਼ਲ ਮੀਡੀਆ 'ਤੇ ਹੋ ਰਹੀ ਬਿਆਨਬਾਜ਼ੀ ਦਾ ਜਵਾਬ ਦਿੱਤਾ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਛੱਪੜ ਦੀ ਸਫਾਈ ਲਈ ਛੱਪੜ 'ਚ ਉਤਰਨਾ ਪਵੇਗਾ। ਮੈਂ ਆਮ ਲੋਕਾਂ ਦੀ ਭਲਾਈ ਲਈ ਰਾਜਨੀਤੀ ਵਿਚ ਆਇਆ ਹਾਂ। ਸਿੱਧੂ ਮੂਸੇਵਾਲਾ ਨੇ ਲਾਈਵ ਹੋ ਕੇ ਆਪਣੇ ਫੈਨਸ ਨੂੰ ਕਾਂਗਰਸ 'ਚ ਸ਼ਾਮਲ ਹੋਣ ਦਾ ਕਾਰਨ ਦੱਸਿਆ। ਕਲਾਕਾਰ ਪੈਸਾ ਇਕੱਠਾ ਕਰਦੇ ਹਨ ਪਰ ਲੋਕਾਂ ਦਾ ਭਲਾ ਨਹੀਂ ਕਰਦੇ। ਮੈਂ ਮਾਨਸਾ ਦੇ ਲੋਕਾਂ ਨਾਲ ਖੜ੍ਹਾ ਹਾਂ। 3 ਸਾਲਾਂ 'ਚ ਮੇਰੇ 'ਤੇ 6 ਪਰਚੇ ਦਰਜ ਹੋਏ। ਜੇਕਰ ਮੇਰੇ 'ਤੇ ਪਰਚੇ ਦਰਜ ਹੋ ਸਕਦੇ ਹਨ ਤਾਂ ਆਮ ਆਦਮੀ ਦਾ ਕੀ ਹੋਵੇਗਾ। ਸੋਸ਼ਲ ਮੀਡੀਆ 'ਤੇ ਬੋਲਣ ਵਾਲਿਆਂ ਨੂੰ ਸਿੱਧੂ ਮੂਸੇਵਾਲਾ ਨੇ ਦਿੱਤਾ ਜਵਾਬ. ਸਿੱਧੂ ਨੇ ਕਿਹਾ ਕਿ ਜੇਕਰ ਉਹ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੁੰਦੇ ਤਾਂ ਉਨ੍ਹਾਂ ਨੂੰ ਇਹ ਕਹਿਣਾ ਸੀ ਕਿ ਉਹ ਉਸ ਪਾਰਟੀ 'ਚ ਗਏ ਸਨ, ਜਿਸ ਨੇ ਬੇਅਦਬੀ ਕੀਤੀ ਸੀ। ਸਿਸਟਮ ਨੂੰ ਬਦਲਣ ਲਈ ਕਿਸੇ ਨੂੰ ਸਿਸਟਮ ਵਿਚ ਦਾਖਲ ਹੋਣਾ ਪੈਂਦਾ ਹੈ। ਸਿੱਧੂ ਨੇ ਕਿਹਾ ਕਿ ਲੋਕ ਆਪਣੀ ਵੋਟ ਸਮਾਰਟ ਫੋਨ ਲਈ ਪਾਉਂਦੇ ਹਨ ਅਤੇ ਜੇਕਰ ਮੈਂ ਪਾਰਟੀ 'ਚ ਸ਼ਾਮਲ ਹੋਇਆ ਹਾਂ ਤਾਂ ਸੋਸ਼ਲ ਮੀਡੀਆ 'ਤੇ ਗਾਲ੍ਹਾਂ ਕੱਢ ਰਹੇ ਹਨ। ਵਿਧਾਇਕ ਸਿਰਫ਼ ਇਕ ਵਿਧਾਨ ਸਭਾ ਹਲਕੇ ਦਾ ਹੈ ਪਰ ਮੈਂ ਸਾਰੀ ਦੁਨੀਆਂ ਨੂੰ ਪਿਆਰ ਕਰਦਾ ਹਾਂ। ਪਹਿਲਾਂ ਗੱਦਾਰ ਸ਼ਬਦ ਦੀ ਭਾਸ਼ਾ ਨੂੰ ਸਮਝੋ ਤੇ ਫਿਰ ਮੇਰੇ ਲਈ ਇਹ ਸ਼ਬਦ ਬੋਲੋ।
ਇਹ ਵੀ ਪੜ੍ਹੋ: ALERT: 5 ਸਾਲ ਤੋਂ ਛੋਟੇ ਬੱਚਿਆਂ ਨੂੰ ਸ਼ਿਕਾਰ ਬਣਾ ਰਿਹਾ Omicron? ਵਿਗਿਆਨੀ ਵੀ ਹੈਰਾਨ
ਏਅਰ ਇੰਡੀਆ ਦੀ ਫਲਾਈਟ 'ਚ ਪੈਸੇਂਜਰ ਦੀ ਮੌਤ, ਅਮਰੀਕਾ ਜਾ ਰਿਹਾ ਜਹਾਜ਼ ਉਡਾਨ ਮਗਰੋਂ 3 ਘੰਟਿਆਂ ਬਾਅਦ ਵਾਪਸ ਮੁੜਿਆ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)