ਪੜਚੋਲ ਕਰੋ
Advertisement
ਮਹਾਭਾਰਤ ਦੇ 'ਦੇਵਰਾਜ ਇੰਦਰ' ਨੂੰ ਗੁਰਬਤ ਨੇ ਘੇਰਿਆ
74 ਸਾਲਾ ਸਤੀਸ਼ ਕੌਲ ਦੀ ਜ਼ਿੰਦਗੀ ਬਿਮਾਰੀ ਤੇ ਫਕੀਰੀ ਵਿਚੋਂ ਲੰਘ ਰਹੀ ਹੈ।
ਮੁੰਬਈ: ਸਤੀਸ਼ ਕੌਲ ਨੇ ਲਗਪਗ 300 ਹਿੰਦੀ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। ਬਹੁਤ ਮਸ਼ਹੂਰ ਸੀਰੀਅਲ- 'ਮਹਾਭਾਰਤ', 'ਸਰਕਸ' ਤੇ 'ਵਿਕਰਮ ਬੇਤਾਲ' 'ਚ ਵੀ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਏ ਸਨ ਪਰ ਅੱਜ 74 ਸਾਲਾ ਸਤੀਸ਼ ਕੌਲ ਦੀ ਜ਼ਿੰਦਗੀ ਬਿਮਾਰੀ ਤੇ ਫਕੀਰੀ ਵਿਚੋਂ ਲੰਘ ਰਹੀ ਹੈ। ਸਤੀਸ਼ ਕੌਲ, ਜੋ ਲੁਧਿਆਣਾ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਲਈ ਮਜਬੂਰ ਹੈ, ਨੂੰ ਹਰ ਮਹੀਨੇ 7500 ਰੁਪਏ ਅਦਾ ਕਰਨ ਤੇ ਆਪਣੀ ਦਵਾਈਆ ਦੇ ਪੈਸੇ ਲਈ ਵੀ ਸਖਤ ਸੰਘਰਸ਼ ਕਰਨਾ ਪੈ ਰਿਹਾ ਹੈ।
ਪਹਿਲੇ ਪਟਿਆਲਾ ਵਿੱਚ ਡਿੱਗਣ ਕਾਰਨ ਉਸ ਦੇ ਚੂਲੇ ਦੀ ਹੱਡੀ ਟੁੱਟ ਗਈ ਜਿਸ ਨਾਲ ਪੀੜਤ ਹੋਣ ਦੇ ਬਾਅਦ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਇਸ ਸੱਟ ਤੋਂ ਅੱਜ ਤੱਕ ਉੱਭਰ ਨਹੀਂ ਸਕੇ। ਇੰਨੇ ਸਾਲਾਂ ਬਾਅਦ ਵੀ, ਉਹ ਸਹੀ ਢੰਗ ਨਾਲ ਚਲਣ ਦੀ ਸਥਿਤੀ ਵਿੱਚ ਨਹੀਂ ਹਨ। ਢਾਈ ਸਾਲ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਸਤੀਸ਼ ਕੌਲ ਇੱਕ ਆਸ਼ਰਮ 'ਚ ਵੀ ਰਹੇ।
'ਏਬੀਪੀ ਨਿਊਜ਼' ਨਾਲ ਫੋਨ 'ਤੇ ਗੱਲ ਕਰਦਿਆਂ ਸਤੀਸ਼ ਕੌਲ ਨੇ ਕਿਹਾ,
" ਅਜਿਹਾ ਨਹੀਂ ਹੈ ਕਿ ਸਭ ਕੁਝ ਗੁਆਉਣ ਅਤੇ ਬਿਮਾਰ ਹੋਣ ਤੋਂ ਬਾਅਦ ਮੈਨੂੰ ਲੋਕਾਂ ਦੀ ਮਦਦ ਨਹੀਂ ਮਿਲੀ। ਕੁਝ ਸਾਲ ਪਹਿਲਾਂ ਮੈਨੂੰ ਸਰਕਾਰੀ ਸਹਾਇਤਾ ਵਜੋਂ 5 ਲੱਖ ਰੁਪਏ ਮਿਲੇ ਸਨ।ਪਰ ਹੌਲੀ ਹੌਲੀ ਸਾਰਾ ਪੈਸਾ ਇਲਾਜ ਤੇ ਦਵਾਈਆਂ ਵਿੱਚ ਖਰਚ ਹੋ ਗਿਆ। "
-
ਸਤੀਸ਼ ਕੌਲ ਕਹਿੰਦੇ ਹਨ,
" ਲੌਕਡਾਊਨ ਹੋਣ ਕਾਰਨ ਮੇਰੀਆਂ ਮੁਸ਼ਕਲਾਂ ਕਈ ਗੁਣਾ ਵੱਧ ਗਈਆਂ ਹਨ। ਮੈਨੂੰ ਮਕਾਨ ਦੇ ਕਿਰਾਏ, ਦਵਾਈਆਂ ਅਤੇ ਰਾਸ਼ਨ-ਪਾਣੀ ਲਈ ਪੈਸੇ ਦੀ ਸਖਤ ਜ਼ਰੂਰਤ ਹੈ। ਉਮੀਦ ਹੈ ਕਿ ਲੋਕ ਮੇਰੀ ਸਹਾਇਤਾ ਲਈ ਅੱਗੇ ਆਉਣਗੇ। "
-
ਸਤੀਸ਼ ਕੌਲ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ
" ਹੌਲੀ-ਹੌਲੀ ਘੱਟ ਰਹੇ ਕੰਮ ਅਤੇ ਪੈਸਿਆਂ ਕਾਰਨ ਮੈਂ ਬਹੁਤ ਪਰੇਸ਼ਾਨ ਸੀ।ਇੱਕ ਦਿਨ ਮੈਂ ਬਹੁਤ ਪਰੇਸ਼ਾਨ ਹੋ ਕਿ ਮਹਾਭਾਰਤ ਦੇ ਨਿਰਮਾਤਾ ਅਤੇ ਨਿਰਦੇਸ਼ਕ ਬੀਆਰ ਚੋਪੜਾ ਦੇ ਦਫ਼ਤਰ ਗਿਆ ਅਤੇ ਉਸ ਨੂੰ ਬੜੀ ਉੱਚੀ ਆਵਾਜ਼ ਵਿੱਚ ਕਿਹਾ- 'ਜੇ ਤੁਸੀਂ ਮੈਨੂੰ ਪੰਜਾਬੀ ਹੋ ਕਿ ਵੀ ਕੰਮ ਨਹੀਂ ਦਿੰਦੇ ਤਾਂ ਕੌਣ ਦੇਵੇਗਾ?' ਇਸ ਤੋਂ ਬਾਅਦ, ਬੀਆਰ ਚੋਪੜਾ ਨੇ ਤੁਰੰਤ ਹੀ ਦੇਵਰਾਜ ਇੰਦਰ ਦੀ ਭੂਮਿਕਾ ਲਈ ਮੈਨੂੰ 5,000 ਰੁਪਏ ਦੀ ਪੇਸ਼ਕਸ਼ ਕੀਤਾ ਅਤੇ ਮੈਨੂੰ ਦੋ ਦਿਨ ਬਾਅਦ ਫਿਲਮ ਸਿਟੀ ਦੇ ਕ੍ਰਾਂਤੀ ਮੈਦਾਨ ਵਿੱਚ ਸੈੱਟ ਤੇ ਸ਼ੂਟਿੰਗ ਲਈ ਆਉਣ ਲਈ ਕਿਹਾ। "
-
ਸਤੀਸ਼ ਕੌਲ ਕਹਿੰਦੇ ਹਨ,
" ਜੇ ਮੈਨੂੰ ਅੱਜ ਵੀ ਫਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਮੈਂ ਯਕੀਨਨ ਚਾਹਾਂਗਾ। ਮੇਰੇ ਅੰਦਰ ਅਦਾਕਾਰੀ ਦੀ ਅੱਗ ਅਜੇ ਵੀ ਜ਼ਿੰਦਾ ਹੈ। "
-
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement