Sargun Mehta: ਸਰਗੁਣ ਮਹਿਤਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ‘ਏਸ਼ੀਅਨ ਸਟਾਰ ਆਫ 2022’ ਦੀ ਲਿਸਟ ‘ਚ ਸ਼ਾਮਲ ਹੋਣ ਵਾਲੀ ਇਕਲੌਤੀ ਪੰਜਾਬੀ ਅਦਾਕਾਰਾ
Sargun Mehta Asian Star Of 2022; ਸਰਗੁਣ ਮਹਿਤਾ ਦਾ ਨਾਂ ‘ਏਸ਼ੀਅਨ ਸਟਾਰ ਆਫ 2022’ ਸ਼ਾਮਲ ਹੈ। ਦੱਸ ਦਈਏ ਕਿ ਇਸ ਲਿਸਟ ‘ਚ ਜਗ੍ਹਾ ਬਣਾਉਣ ਵਾਲੀ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਦਾਕਾਰਾ ਹੈ।
Sargun Mehta Asian Star Of 2022: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਸ ਨੇ ਆਪਣੀ ਖੂਬਸੂਰਤੀ ਤੇ ਦਮਦਾਰ ਐਕਟਿੰਗ ਨਾਲ ਸਭ ਦਾ ਮਨ ਮੋਹ ਲਿਆ ਹੈ। ਹੁਣ ਸਰਗੁਣ ਮਹਿਤਾ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ, ਜਿਸ ‘ਤੇ ਹਰ ਪੰਜਾਬੀ ਨੂੰ ਜ਼ਰੂਰ ਮਾਣ ਮਹਿਸੂਸ ਹੋਵੇਗਾ। ਸਰਗੁਣ ਮਹਿਤਾ ਦਾ ਨਾਂ ‘ਏਸ਼ੀਅਨ ਸਟਾਰ ਆਫ 2022’ ਸ਼ਾਮਲ ਹੈ। ਦੱਸ ਦਈਏ ਕਿ ਇਸ ਲਿਸਟ ‘ਚ ਜਗ੍ਹਾ ਬਣਾਉਣ ਵਾਲੀ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਦਾਕਾਰਾ ਹੈ। ਸਰਗੁਣ ਦੇ ਨਾਲ ਨਾਲ ਦਿਲਜੀਤ ਦੋਸਾਂਝ ਤੇ ਅਸੀਸ ਕੌਰ ਦਾ ਨਾਂ ਵੀ ਇਸ ਲਿਸਟ ‘ਚ ਸ਼ਾਮਲ ਹੈ।
ਇਸ ਲਿਸਟ ‘ਚ ਸਰਗੁਣ ਮਹਿਤਾ ਨੂੰ 22ਵਾਂ ਸਥਾਨ ਮਿਲਿਆ ਹੈ, ਜਦਕਿ ਦਿਲਜੀਤ ਦੋਸਾਂਝ ਨੂੰ 12ਵਾਂ ਸਥਾਨ ਮਿਲਿਆ ਹੈ।
View this post on Instagram
ਅਸੀਸ ਕੌਰ ਨੂੰ ਇਸ ਲਿਸਟ ‘ਚ 50ਵਾਂ ਸਥਾਨ ਮਿਲਿਆ ਹੈ।
View this post on Instagram
ਅਦਾਕਾਰਾ ਨੇ ਖੁਦ ਤਸਵੀਰਾਂ ਸ਼ੇਅਰ ਕਰ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਹਾਲਾਂਕਿ ਇਸ ਲਿਸਟ ‘ਚ ਕਈ ਭਾਰਤੀ ਕਲਾਕਾਰਾਂ ਨੂੰ ਜਗ੍ਹਾ ਮਿਲੀ ਹੈ, ਪਰ ਸਰਗੁਣ ਮਹਿਤਾ ਇਕਲੌਤੀ ਪੰਜਾਬੀ ਅਭਿਨੇਤਰੀ ਹੈ, ਜਿਸ ਨੂੰ ਇਹ ਮਾਣ ਹਾਸਲ ਹੋਇਆ ਹੇੈ। ਦੇਖੋ ਸਰਗੁਣ ਦੀ ਇਹ ਪੋਸਟ:
ਦੱਸ ਦਈਏ ਕਿ ਸਾਲ 2022 ਸਰਗੁਣ ਮਹਿਤਾ ਲਈ ਬੇਹਤਰੀਨ ਸਾਲ ਰਿਹਾ ਹੈ। ਇਸ ਸਾਲ ਨੇ ਸਰਗੁਣ ਨੂੰ ਪੰਜਾਬੀ ਸਿਨੇਮਾ ਦੀ ਸੁਪਰਸਟਾਰ ਬਣਾਇਆ ਹੈ। ਇਸ ਸਾਲ ਸਰਗੁਣ ‘ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ’, ‘ਮੋਹ’ ਤੇ ‘ਬਾਬੇ ਭੰਗੜਾ ਪਾਉਂਦੇ ਨੇ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ ਸੀ। ਇਨ੍ਹਾਂ ਫਿਲਮਾਂ ‘ਚ ਸਰਗੁਣ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਨਾਲ ਇਸੇ ਸਾਲ ਸਰਗੁਣ ਮਹਿਤਾ ਨੇ ‘ਕਠਪੁਤਲੀ’ ਫਿਲਮ ਰਾਹੀਂ ਬਾਲੀਵੁੱਡ ਡੈਬਿਊ ਵੀ ਕੀਤਾ।