Satinder Satti: ਸਤਿੰਦਰ ਸੱਤੀ 50 ਸਾਲ ਦੀ ਉਮਰ 'ਚ ਕਿਵੇਂ ਹੈ ਇੰਨੀਂ ਫਿੱਟ, ਦੇਖੋ ਇਸ ਵੀਡੀਓ 'ਚ
Satinder Satti Video: ਸਤਿੰਦਰ ਸੱਤੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ 'ਚ ਉਹ ਜਿੰਮ 'ਚ ਪੂਰੇ ਜੋਸ਼ ਨਾਲ ਵਰਕ ਆਊਟ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਫਿੱਟਨੈਸ ਸਾਹਮਣੇ ਨਵੀਆਂ ਅਭਿਨੇਤਰੀਆਂ ਵੀ ਫੇਲ੍ਹ ਨਜ਼ਰ ਆਉਂਦੀਆਂ ਹਨ
Satinder Satti Gym Workout Video: ਪੰਜਾਬੀ ਸਿੰਗਰ ਤੇ ਅਦਾਕਾਰਾ ਸਤਿੰਦਰ ਸੱਤੀ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਟੈਲੇਂਟ 'ਤੇ ਖੂਬਸੂਰਤੀ ਦੇ ਨਾਲ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ। ਸਤਿੰਦਰ ਸੱਤੀ ਦਾ ਜਨਮ 13 ਦਸੰਬਰ 1972 ਨੂੰ ਹੋਇਆ ਸੀ। ਉਨ੍ਹਾਂ ਦੀ ਉਮਰ 50 ਸਾਲ ਹੈ, ਪਰ ਉਨ੍ਹਾਂ ਨੂੰ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਨ੍ਹਾਂ ਦੀ ਇੰਨੀਂ ਉਮਰ ਹੋ ਸਕਦੀ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਜੈਜ਼ੀ ਬੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸ਼ੇਅਰ
ਹਾਲ ਹੀ 'ਚ ਸਤਿੰਦਰ ਸੱਤੀ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਜਿੰਮ 'ਚ ਪੂਰੇ ਜੋਸ਼ ਨਾਲ ਵਰਕ ਆਊਟ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਫਿੱਟਨੈਸ ਦੇ ਸਾਹਮਣੇ ਨਵੀਆਂ ਅਭਿਨੇਤਰੀਆਂ ਵੀ ਫੇਲ੍ਹ ਨਜ਼ਰ ਆਉਂਦੀਆਂ ਹਨ। ਦੇਖੋ ਸੱਤੀ ਦਾ ਜਿੰਮ 'ਚ ਵਰਕਆਊਟ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਇੰਨੀਂ ਦਿਨੀਂ ਸਤਿੰਦਰ ਸੱਤੀ ਭਾਰਤ ਵਿੱਚ ਹੀ ਹੈ। ਉਹ ਕੈਨੇਡਾ 'ਚ ਰਹਿੰਦੀ ਹੈ ਅਤੇ ਇੰਨੀਂ ਦਿਨੀਂ ਭਾਰਤ 'ਚ ਛੁੱਟੀਆਂ ਬਿਤਾਉਣ ਲਈ ਆਈ ਹੋਈ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੀ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਬਾਰੇ ਪਾਕਿਸਤਾਨੀ ਫੈਨ ਨੇ ਕਹੀ ਅਜਿਹੀ ਗੱਲ, ਮਾਂ ਚਰਨ ਕੌਰ ਦੀਆਂ ਅੱਖਾਂ ਹੋਈਆਂ ਨਮ