(Source: ECI/ABP News/ABP Majha)
SIdhu Moose Wala: ਸਿੱਧੂ ਮੂਸੇਵਾਲਾ ਬਾਰੇ ਪਾਕਿਸਤਾਨੀ ਫੈਨ ਨੇ ਕਹੀ ਅਜਿਹੀ ਗੱਲ, ਮਾਂ ਚਰਨ ਕੌਰ ਦੀਆਂ ਅੱਖਾਂ ਹੋਈਆਂ ਨਮ
Sidhu Moose Wala Pakistani Fan Video: ਸਿੱਧੂ ਮੂਸੇਵਾਲਾ ਲਈ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਮੂਸੇਵਾਲਾ ਦੇ ਦੁਨੀਆ ਭਰ ਦੇ ਫੈਨਜ਼ ਸ਼ਾਮਲ ਹੋਏ। ਇਸ ਸਮਾਰੋਹ 'ਚ ਸਿੱਧੂ ਦੇ ਮਾਤਾ ਪਿਤਾ ਵੀ ਮੌਜੂਦ ਸਨ।
Sidhu Moose Wala Fans: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਤਕਰੀਬਨ 7 ਮਹੀਨੇ ਪੂਰੇ ਹੋ ਚੁੱਕੇ ਹਨ। ਉਸ ਨੂੰ ਯਾਦ ਕਰਕੇ ਅੱਜ ਵੀ ਉਸ ਦੇ ਫੈਨਜ਼ ਇਮੋਸ਼ਨਲ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਪੂਰੀ ਦੁਨੀਆ 'ਚ ਜ਼ਬਰਦਸਤ ਫੈਨਜ਼ ਸਨ। ਖਾਸ ਕਰਕੇ ਪਾਕਿਸਤਾਨ ਵਿੱਚ ਮੂਸੇਵਾਲਾ ਦੀ ਕਾਫੀ ਤਗੜੀ ਫੈਨ ਫਾਲੋਇੰਗ ਸੀ। ਇਸ ਦਾ ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ।
ਬਰਿੱਟ ਏਸ਼ੀਆ ਟੀਵੀ ਦੇ ਇੱਕ ਸਮਾਰੋਹ 'ਚ ਸਿੱਧੂ ਮੂਸੇਵਾਲਾ ਲਈ ਸਪੈਸ਼ਲ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਮੂਸੇਵਾਲਾ ਦੇ ਦੁਨੀਆ ਭਰ ਦੇ ਫੈਨਜ਼ ਸ਼ਾਮਲ ਹੋਏ। ਇਸ ਸਮਾਰੋਹ 'ਚ ਸਿੱਧੂ ਦੇ ਮਾਤਾ ਪਿਤਾ ਵੀ ਮੌਜੂਦ ਸਨ। ਇਸ ਦੌਰਾਨ ਇੱਕ ਪਾਕਿਸਤਾਨੀ ਮਹਿਲਾ, ਜੋ ਕਿ ਮੂਸੇਵਾਲਾ ਦੀ ਫੈਨ ਹੈ, ਨੇ ਅਜਿਹੀਆਂ ਗੱਲਾਂ ਕਹੀਆਂ ਕਿ ਆਡੀਟੋਰੀਅਮ 'ਚ ਮੌਜੂਦ ਹਰ ਸ਼ਖਸ ਦੀਆਂ ਅੱਖਾਂ ਨਮ ਹੋ ਗਈਆਂ। ਉਸ ਮਹਿਲਾ ਦੀਆਂ ਗੱਲਾਂ ਸੁਣ ਮੂਸੇਵਾਲਾ ਦੀ ਮਾਂ ਚਰਨ ਕੌਰ ਵੀ ਭਾਵੁਕ ਹੋ ਗਈ।
ਇਸ ਮਹਿਲਾ ਨੇ ਕਿਹਾ ਕਿ ਸਿੱਧੂ ਜਿੰਨਾ ਭਾਰਤੀ ਪੰਜਾਬ ਦਾ ਹੈ, ਉਨ੍ਹਾਂ ਹੀ ਪਾਕਿਸਤਾਨੀ ਪੰਜਾਬ ਦਾ ਵੀ ਹੈ। ਉਹ ਅੱਜ ਕੱਲ ਦੀ ਪੀੜ੍ਹੀ ਲਈ ਰੋਲ ਮਾਡਲ ਹੈ। ਉਹ ਨਵੀਂ ਪੀੜ੍ਹੀ ਨੂੰ ਸਿਖਾ ਕੇ ਗਿਆ ਹੈ ਕਿ ਆਪਣੇ ਮਾਪਿਆਂ ਦੀ ਰਿਸਪੈਕਟ ਕਿਵੇਂ ਕਰਨੀ ਹੈ। ਉਸ ਦੀਆਂ ਇਹ ਗੱਲਾਂ ਸੁਣ ਚਰਨ ਕੌਰ ਵੀ ਭਾਵੁਕ ਹੋ ਗਈ। ਦੇਖੋ ਇਹ ਵੀਡੀਓ:
View this post on Instagram
ਇਸ ਦੇ ਨਾਲ ਹੀ ਮੂਸੇਵਾਲਾ ਦੀ ਇੱਕ ਇੰਗਲਿਸ਼ ਫੈਨ ਵੀ ਉਸ ਦੇ ਬਾਰੇ ਬੋਲਦੇ ਨਜ਼ਰ ਆਈ। ਦੇਖੋ ਉਸ ਦਾ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਦੇ 7 ਮਹੀਨਿਆਂ ਬਾਅਦ ਵੀ ਇਨਸਾਫ ਹਾਲੇ ਤੱਕ ਅਧੂਰਾ ਹੈ।