Sonam Bajwa: ਸੋਨਮ ਬਾਜਵਾ ਜਲਦ ਕਰ ਰਹੀ ਟੀਵੀ ਤੇ ਵਾਪਸੀ, `ਦਿਲ ਦੀਆਂ ਗੱਲਾਂ 2` ਦਾ ਕੀਤਾ ਐਲਾਨ
Dil Diyan Gallan With Sonam Bajwa: ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦਿਲ ਦੀਆਂ ਗੱਲਾਂ ਦੇ ਸੀਜ਼ਨ 2 ਦਾ ਐਲਾਨ ਕਰਦੀ ਨਜ਼ਰ ਆ ਰਹੀ ਹੈ।
Sonam Bajwa Dil Diyan Gallan: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਟੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਹਾਲ ਹੀ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਨੇ ਆਪਣੇ ਟੀਵੀ ਟਾਕ ਸ਼ੋਅ `ਦਿਲ ਦੀਆਂ ਗੱਲਾਂ` ਦੇ ਦੂਜੇ ਸੀਜ਼ਨ ਦਾ ਐਲਾਨ ਵੀ ਕਰ ਦਿੱਤਾ ਹੈ। ਦਸ ਦਈਏ ਕਿ ਪਿਛਲੇ ਸਾਲ ਟੀਵੀ ਤੇ ਸੋਨਮ ਬਾਜਵਾ ਦਾ ਟਾਕ ਸ਼ੋਅ `ਦਿਲ ਦੀਆਂ ਗੱਲਾਂ` ਕਾਫ਼ੀ ਹਿੱਟ ਰਿਹਾ ਸੀ। ਇਸ ਸ਼ੋਅ ਵਿੱਚ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਸ਼ਿਰਕਤ ਕਰ ਆਪਣੇ ਜ਼ਿੰਦਗੀ ਦੇ ਕਿੱਸੇ ਸਾਂਝੇ ਕੀਤੇ ਸੀ।
ਇਸ ਸ਼ੋਅ ਦੀ ਸਫ਼ਲਤਾ ਨੂੰ ਦੇਖਦੇ ਹੋਏ ਹੀ ਮੇਕਰਜ਼ ਨੇ ਦੂਜੇ ਸੀਜ਼ਨ ਲਿਆਉਣ ਦਾ ਫ਼ੈਸਲਾ ਕੀਤਾ ਹੈ। ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਦਿਲ ਦੀਆਂ ਗੱਲਾਂ ਦੇ ਸੀਜ਼ਨ 2 ਦਾ ਐਲਾਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਸੋਨਮ ਨੇ ਕੈਪਸ਼ਨ `ਚ ਲਿਖਿਆ, "29 ਅਕਤੂਬਰ ਸ਼ਾਮੀਂ 7 ਵਜੇ ਤੋਂ ਅਸੀਂ ਕਰਨ ਜਾ ਰਹੇ ਹਾਂ ਇੱਕ ਨਵੇਂ ਕਿੱਸੇ ਦੀ ਸ਼ੁਰੂਆਤ, ਜਿਸ ਵਿੱਚ ਹੋਏਗੀ ਦਿਲ ਦੀ ਹਰ ਗੱਲ, ਖੁੱਲੇਗਾ ਹਰ ਅਨਕਿਹਾ ਜਜ਼ਬਾਤ।"
View this post on Instagram
ਕਾਬਿਲੇਗ਼ੌਰ ਹੈ ਕਿ ਦਿਲ ਦੀਆਂ ਗੱਲਾਂ ਦਾ ਦੂਜਾ ਸੀਜ਼ਨ 29 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਪਹਿਲਾ ਸੀਜ਼ਨ ਕਾਫ਼ੀ ਕਾਮਯਾਬ ਰਿਹਾ ਸੀ। ਇਸ ਸ਼ੋਅ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। ਦਰਸ਼ਕਾਂ ਨੇ ਇਸ ਸ਼ੋਅ ਨੂੰ ਖੂਬ ਪਿਆਰ ਦਿੱਤਾ ਸੀ।