Sonam Bajwa: ਸੋਨਮ ਬਾਜਵਾ ਦੀ ਖੂਬਸੂਰਤੀ ਬਣਾਏਗੀ ਦੀਵਾਨਾ, ਬਲੈਕ ਡਰੈੱਸ 'ਚ ਅਦਾਕਾਰਾ ਦਾ ਨਜ਼ਰ ਆਇਆ ਕਾਤਿਲਾਨਾ ਅੰਦਾਜ਼, ਤਸਵੀਰਾਂ ਵਾਇਰਲ
Sonam Bajwa Pics: ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ। ਇਸ ਡਰੈੱਸ 'ਚ ਸੋਨਮ ਖੂਬ ਜੱਚ ਰਹੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Sonam Bajwa New Pics: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਐਕਟਿੰਗ ਦੇ ਮਾਮਲੇ ਤਾਂ ਸੋਨਮ ਨੰਬਰ ਇੱਕ ਹੈ ਹੀ, ਨਾਲ ਹੀ ਅਦਾਕਾਰਾ ਦੀ ਖੂਬਸਰੂਤੀ ਦਾ ਵੀ ਕੋਈ ਜਵਾਬ ਨਹੀਂ। ਸੋਨਮ ਦੀ ਖੂਬਸੂਰਤੀ ਸਾਹਮਣੇ ਬਾਲੀਵੁੱਡ ਅਭਿਨੇਤਰੀਆਂ ਫੇਲ੍ਹ ਹਨ। ਇਸ ਦਾ ਸਬੂਤ ਹਨ ਸੋਨਮ ਦੀਆਂ ਤਾਜ਼ਾ ਤਸਵੀਰਾਂ, ਜੋ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਨੇ ਬਲੈਕ ਡਰੈੱਸ ਪਹਿਨੀ ਹੋਈ ਹੈ। ਇਸ ਡਰੈੱਸ 'ਚ ਸੋਨਮ ਖੂਬ ਜੱਚ ਰਹੀ ਹੈ। ਸੋਨਮ ਦੀ ਓਵਰ ਆਲ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਸ ਡਰੈੱਸ ਨਾਲ ਬਿਲਕੁਲ ਸਿੰਪਲ ਲੁੱਕ ਅਪਣਾਈ ਹੈ। ਸੋਨਮ ਬਾਜਵਾ ਨੇ ਕੰਨਾਂ 'ਚ ਈਅਰ ਰਿੰਗਸ ਪਹਿਨੇ ਹੋਏ ਹਨ। ਇਸ ਦੇ ਨਾਲ ਹੀ ਉਸ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਸੋਨਮ ਦੀਆਂ ਇਹ ਤਸਵੀਰਾਂ ਫੈਨਜ਼ ਨੂੰ ਦੀਵਾਨਾ ਬਣਾ ਰਹੀਆਂ ਹਨ। ਦੇਖੋ ਇਹ ਫੋਟੋਆਂ:
View this post on Instagram
ਕਾਬਿਲੇਗ਼ੌਰ ਹੈ ਕਿ ਸੋਨਮ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਅਦਾਕਾਰਾ ਦੀਆਂ ਪਿਛਲੇ ਸਾਲ 2 ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਈਆਂ ਸੀ। ਇਹ ਦੋਵੇਂ ਹੀ ਫਿਲਮਾਂ ਬਲਾਕਬਸਟਰ ਰਹੀਆਂ ਸੀ। ਨਾਲ ਹੀ ਇਨ੍ਹਾਂ ਫਿਲਮਾਂ 'ਚ ਸੋਨਮ ਦੀ ਐਕਟਿੰਗ ਦੀ ਵੀ ਖੂਬ ਤਾਰੀਫ ਹੋਈ ਸੀ। ਇਸ ਸਾਲ ਦੀ ਗੱਲ ਕਰੀਏ ਤਾਂ 2024 'ਚ ਵੀ ਸੋਨਮ 2-3 ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਵਿੱਚੋਂ ਫਿਲਮ 'ਕੁੜੀ ਹਰਿਆਣੇ ਵੱਲ ਦੀ ਦੀ ਸ਼ੂਟਿੰਗ ਸੋਨਮ ਇੰਨੀਂ ਦਿਨੀਂ ਕਰ ਰਹੀ ਹੈ।'