(Source: ECI/ABP News/ABP Majha)
Sonia Mann: ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉੱਤਰੇਗੀ ਪੰਜਾਬੀ ਅਦਾਕਾਰਾ ਸੋਨੀਆ ਮਾਨ? ਕਾਂਗਰਸੀ ਆਗੂ ਨਾਲ ਕੀਤੀ ਮੁਲਾਕਾਤ
Lok Sabha Elections 2024: ਸੋਨੀਆ ਮਾਨ ਦੀ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਖਿੱਚ ਲਿਆ ਹੈ। ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਸੋਨੀਆ ਮਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉੱਤਰਨ ਜਾ ਰਹੀ ਹੈ?
ਅਮੈਲੀਆ ਪੰਜਾਬੀ ਦੀ ਰਿਪੋਰਟ
Will Sonia Mann Contest Lok Sabha Elections 2024: ਪੰਜਾਬੀ ਅਦਾਕਾਰਾ ਸੋਨੀਆ ਮਾਨ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਕਿਸਾਨ ਅੰਦੋਲਨ 2.0 'ਚ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਖੁੱਲ੍ਹ ਕੇ ਕਿਸਾਨਾਂ ਨੂੰ ਸਪੋਰਟ ਕਰ ਰਹੀ ਹੈ। ਉਹ ਕਿਸਾਨ ਅੰਦੋਲਨ ;ਚ ਆਪਣੀਆਂ ਸਰਗਰਮੀਆਂ ਬਾਰੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਜਾਣਕਾਰੀ ਦਿੰਦੀ ਰਹਿੰਦੀ ਹੈ।
View this post on Instagram
ਇਸ ਦਰਮਿਆਨ ਸੋਨੀਆ ਮਾਨ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਜਿਸ ਤੋਂ ਬਾਅਦ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਸੋਨੀਆ ਮਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉੱਤਰਨ ਜਾ ਰਹੀ ਹੈ? ਦਰਅਸਲ, ਅਦਾਕਾਰਾ ਨੇ ਹਰਿਆਣਾ ਕਾਂਗਰਸ ਦੇ ਆਗੂ ਰਾਹੁਲ ਰਾਓ ਨਾਲ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਸਿਆਸੀ ਆਗੂ ਨੂੰ ਤਸਵੀਰ ਸ਼ੇਅਰ ਕਰ ਜਨਮਦਿਨ ਦੀ ਵਧਾਈ ਦਿੱਤੀ ਹੈ। ਦੂਜੇ ਪਾਸੇ ਰਾਹੁਲ ਨੇ ਵੀ ਸੋਨੀਆ ਦੀ ਇੰਸਟਾਗ੍ਰਾਮ ਸਟੋਰੀ ਨੂੰ ਰੀਪੋਸਟ ਕਰ ਰਿਪਲਾਈ ਕੀਤਾ ਹੈ। ਦੇਖੋ ਸੋਨੀਆ ਮਾਨ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਸੋਨੀਆ ਮਾਨ ਬਾਰੇ ਪਹਿਲਾਂ ਵੀ ਇਹ ਖਬਰਾਂ ਉੱਠੀਆਂ ਸੀ ਕਿ ਉਸ ਨੂੰ ਸਿਆਸਤ ਵਿੱਚ ਦਿਲਚਸਪੀ ਹੈ ਅਤੇ ਉਹ ਚੋਣ ਮੈਦਾਨ 'ਚ ਉੱਤਰ ਸਕਦੀ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹਿੱਸਾ ਬਣ ਜਾਵੇ। ਕਿਉਂਕਿ ਇਸ ਸਮੇਂ ਲੋਕ ਸਭਾ ਚੋਣਾਂ 2024 ਨੂੰ ਲੈਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਈ ਸੈਲੇਬਸ ਇਸ ਵਾਰ ਲੋਕ ਸਭਾ ਚੋਣਾਂ ਦੇ ਮੈਦਾਨ 'ਚ ਉੱਤਰ ਸਕਦੇ ਹਨ। ਹੁਣ ਦੇਖਣਾ ਇਹ ਹੈ ਕਿ ਸੋਨੀਆ ਮਾਨ ਚੋਣਾਂ ਲੜਨ ਦਾ ਫੈਸਲਾ ਲੈਂਦੀ ਹੈ ਜਾਂ ਨਹੀਂ?