ਪੰਜਾਬੀ ਅਦਾਕਾਰਾ ਤਾਨੀਆ ਦਾ ਮਹਿਸਾ ਅਮੀਨੀ ਦੇ ਹੱਕ `ਚ ਵੱਡਾ ਬਿਆਨ, ਕਿਹਾ- ਇੱਕ ਦਿਨ ਔਰਤਾਂ ਸਾਰੀਆਂ ਰਵਾਇਤਾਂ...
Punjabi Actress Tania: ਤਾਨੀਆ ਨੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ 'ਚ ਉਸ ਨੇ ਔਰਤਾਂ ਦੇ ਹੱਕਾਂ ਲਈ ਵੱਡੀ ਗੱਲ ਕਹੀ ਹੈ। ਪੋਸਟ `ਚ ਤਾਨੀਆ ਕਹਿ ਰਹੀ ਹੈ, "ਇੱਕ ਦਿਨ ਔਰਤਾਂ ਸਾਰੀਆਂ ਰਵਾਇਤਾਂ ਨੂੰ ਪਿੱਠ ਦਿਖਾ ਕੇ ਬੈਠ ਜਾਣਗੀਆਂ
Tania Shares Post For Mahsa Amini: ਈਰਾਨੀ ਕੁੜੀ ਮਹਿਸਾ ਅਮੀਨੀ ਦਾ ਮੌਤ ਦਾ ਮਾਮਲਾ ਪੂਰੀ ਦੁਨੀਆ `ਚ ਭਖਿਆ ਹੋਇਆ ਹੈ। ਇਸ ਦੌਰਾਨ ਪੂਰੀ ਦੁਨੀਆ ਵਿੱਚ ਅਮੀਨੀ ਦੀ ਮੌਤ ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵੱਲੋਂ ਵੀ ਮਹਿਸਾ ਅਮੀਨੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਮੀ ਵਿਰਕ, ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਤੋਂ ਲੈਕੇ ਕਈ ਪਾਲੀਵੁੱਡ ਕਲਾਕਾਰ ਅਮੀਨੀ ਦੀ ਮੌਤ ਤੇ ਦੁੱਖ ਜਤਾ ਚੁੱਕੇ ਹਨ।
ਹੁਣ ਇਸ ਲੜੀ `ਚ ਤਾਨੀਆ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਤਾਨੀਆ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਔਰਤਾਂ ਦੇ ਹੱਕਾਂ ਲਈ ਵੱਡੀ ਗੱਲ ਕਹੀ ਹੈ। ਪੋਸਟ `ਚ ਤਾਨੀਆ ਕਹਿ ਰਹੀ ਹੈ, "ਇੱਕ ਦਿਨ ਔਰਤਾਂ ਸਾਰੀਆਂ ਰਵਾਇਤਾਂ ਨੂੰ ਪਿੱਠ ਦਿਖਾ ਕੇ ਬੈਠ ਜਾਣਗੀਆਂ ਤੇ ਯੁੱਗਾਂ ਤੋਂ ਚਲਦਾ ਆ ਰਿਹਾ ਸੰਘਰਸ਼ ਆਖਰ ਖਤਮ ਹੋ ਜਾਵੇਗਾ।"
ਹਾਲਾਂਕਿ ਤਾਨੀਆ ਨੇ ਇਸ ਉੱਪਰ ਵਿਸ਼ੇਸ਼ ਤੌਰ ਤੇ ਮਹਿਸਾ ਅਮੀਨੀ ਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਅੱਜ ਕੱਲ ਦੁਨੀਆ ਵਿੱਚ ਜੋ ਮੁੱਦਾ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਹੈ ਕਿ ਇਹ ਪੋਸਟ ਕਿਉਂ ਪਾਈ ਗਈ ਹੈ।
ਕਾਬਿਲੇਗ਼ੌਰ ਹੈ ਕਿ ਈਰਾਨ `ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ `ਚ ਮਹਿਸਾ ਅਮੀਨੀ ਮੋਹਰੀ ਸੀ, ਜਿਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੇ ਪੂਰੀ ਦੁਨੀਆ `ਚ ਗ਼ੁੱਸਾ ਹੈ। ਈਰਾਨ `ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
ਮਹਿਸਾ ਇਰਾਨ ਵਿੱਚ ਤਹਿਰਾਨ ਤੋਂ ਬਾਹਰ ਰਹਿੰਦੀ ਸੀ। ਪਿਛਲੇ ਦਿਨੀਂ ਜਦੋਂ ਉਹ ਆਪਣੇ ਪਰਿਵਾਰ ਨਾਲ ਤਹਿਰਾਨ ਗਈ ਤਾਂ ਉਸ ਨੂੰ ਪੁਲਿਸ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਫਿਰ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ। ਉਸ 'ਤੇ ਸਹੀ ਢੰਗ ਨਾਲ ਹਿਜਾਬ ਨਾ ਪਹਿਨਣ ਦਾ ਦੋਸ਼ ਸੀ। ਪੁਲਿਸ ਹਿਰਾਸਤ `ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।