Punjabi Cinema: ਪੰਜਾਬੀ ਸਿਨੇਮਾ ਦੀ ਝੋਲੀ ਪਈ ਵੱਡੀ ਕਾਮਯਾਬੀ, ਪੰਜਾਬੀ ਫਿਲਮ ਇੰਡਸਟਰੀ ਦਾ ਹੋਵੇਗਾ ਆਪਣਾ ਸੈਂਸਰ ਬੋਰਡ, ਕੇਂਦਰ ਨੇ ਦਿੱਤੀ ਪ੍ਰਵਾਨਗੀ
Punjabi Cinema's Own Censor Board: ਇਸ ਨੂੰ ਪੰਜਾਬੀ ਸਿਨੇਮਾ ਦੀ ਵੱਡੀ ਕਾਮਯਾਬੀ ਕਿਹਾ ਜਾ ਸਕਦਾ ਹੈ। ਕਿਉਂਕਿ ਪਹਿਲਾਂ ਪੰਜਾਬੀ ਫਿਲਮ ਮੇਕਰਸ ਨੂੰ ਆਪਣੀਆਂ ਫਿਲਮਾਂ ਪਾਸ ਕਰਾਉਣ ਲਈ ਮੁੰਬਈ ਜਾਣਾ ਜਾਂਦਾ ਸੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Punjabi Cinema's Own Censor Board: ਪੰਜਾਬੀ ਸਿਨੇਮਾ ਨੂੰ ਲੈਕੇ ਇਸ ਸਮੇਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੰਜਾਬੀ ਸਿਨੇਮਾ ਲਈ ਇਹ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਸਿਨੇਮਾ ਨੂੰ ਆਪਣਾ ਸੈਂਸਰ ਬੋਰਡ ਮਿਲ ਗਿਆ ਹੈ।
ਇਸ ਨੂੰ ਪੰਜਾਬੀ ਸਿਨੇਮਾ ਦੀ ਵੱਡੀ ਕਾਮਯਾਬੀ ਕਿਹਾ ਜਾ ਸਕਦਾ ਹੈ। ਕਿਉਂਕਿ ਪਹਿਲਾਂ ਪੰਜਾਬੀ ਫਿਲਮ ਮੇਕਰਸ ਨੂੰ ਆਪਣੀਆਂ ਫਿਲਮਾਂ ਪਾਸ ਕਰਾਉਣ ਲਈ ਮੁੰਬਈ ਜਾਣਾ ਜਾਂਦਾ ਸੀ। ਉੱਥੇ ਉਹ ਜਾਂਦੇ ਸੀ ਤੇ ਫਿਰ ਜਾ ਕੇ ਸੈਂਸਰ ਬੋਰਡ ਵੱਲੋਂ ਉਨ੍ਹਾਂ ਦੀਆਂ ਫਿਲਮਾਂ ਨੂੰ ਹਰੀ ਝੰਡੀ ਮਿਲਦੀ ਸੀ। ਪਰ ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਯਤਨਾਂ ਸਦਕਾ ਪੰਜਾਬੀ ਸਿਨੇਮਾ ਨੂੰ ਆਪਣਾ ਸੈਂਸਰ ਬੋਰਡ ਮਿਲਣ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਬਾਰੇ ਪੰਜਾਬੀ ਅਦਾਕਾਰ ਤੇ ਕਮੇਡੀਅਨ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ। ਹਾਲ ਹੀ 'ਚ ਪਾਫਟਾ ਐਕਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਪੰਜਾਬੀ ਸਿਨੇਮਾ ਦੇ ਆਪਣੇ ਸੈਂਸਰ ਬੋਰਡ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ। ਦੱਸ ਦਈਏ ਕਿ ਸੈਂਸਰ ਬੋਰਡ ਦਾ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬੀ ਇੰਡਸਟਰੀ 'ਚ ਖੁਸ਼ੀ ਦੀ ਲਹਿਰ ਹੈ। ਰੌਸ਼ਨ ਪ੍ਰਿੰਸ, ਬਿਨੂੰ ਢਿੱਲੋਂ ਸਣੇ ਕਈ ਕਲਾਕਾਰਾਂ ਨੇ ਇਸ ਬਾਰੇ ਪੋਸਟਾਂ ਸ਼ੇਅਰ ਕਰ ਆਪਣੀ ਖੁਸ਼ੀ ਸਾਂਝੀ ਕੀਤੀ ਹੈ। ਦੇਖੋ ਬਿਨੂੰ ਢਿੱਲੋਂ ਦੀ ਪੋਸਟ:
View this post on Instagram
ਰੌਸ਼ਨ ਪ੍ਰਿੰਸ ਨੇ ਲਿਿਖਿਆ, 'ਵਧਾਈਆਂ ਤੇ ਅਨੁਰਾਗ ਠਾਕੁਰ ਜੀ ਦਾ ਸ਼ੁਕਰੀਆ ਸਾਨੂੰ ਸਾਡਾ ਆਪਣਾ ਸੈਂਸਰ ਬੋਰਡ ਪ੍ਰਵਾਨ ਕਰਨ ਲਈ।'
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬੀ ਸਿਨੇਮਾ ਦੀ ਕਾਮਯਾਬੀ ਦੀ ਗਰਾਫ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਸਿਨੇਮਾ 'ਚ ਅਜਿਹੀਆਂ ਸ਼ਾਨਦਾਰ ਫਿਲਮਾਂ ਬਣੀਆਂ, ਜਿਨ੍ਹਾਂ ਨੇ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਿਆ ਹੈ।