ਪੰਜਾਬੀ ਫ਼ਿਲਮ `ਕਿਸਮਤ` ਦੇ ਚਾਰ ਸਾਲ ਪੂਰੇ, ਸਰਗੁਣ ਮਹਿਤਾ ਨੇ ਸ਼ੇਅਰ ਕੀਤੀ ਪੋਸਟ
Sargun Mehta: `ਕਿਸਮਤ` ਫ਼ਿਲਮ ਨੂੰ ਕਲਟ ਕਲਾਸਿਕ ਫ਼ਿਲਮ ਕਿਹਾ ਜਾਂਦਾ ਹੈ। ਇਹ ਫ਼ਿਲਮ `ਚ ਪਿਅਰ, ਤਕਰਾਰ, ਕਾਮੇਡੀ, ਤੇ ਦੁਖਾਂਤ ਸਭ ਕੁੱਝ ਦਿਖਾਇਆ ਗਿਆ ਹੈ। ਫ਼ਿਲਮ ਦੇ 4 ਸਾਲ ਪੂਰੇ ਹੋਣ ਦੀ ਖੁਸ਼ੀ ਸਰਗੁਣ ਮਹਿਤਾ ਨੇ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ
Qismat Film: ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀਆਂ ਕਰ ਰਿਹਾ ਹੈ। ਖਾਸ ਕਰਕੇ 2022 ਸਾਲ ਪੰਜਾਬੀ ਇੰਡਸਟਰੀ ਲਈ ਬੇਹੱਦ ਭਾਗਾਂ ਵਾਲਾ ਰਿਹਾ ਹੈ। ਜੁਲਾਈ, ਅਗਸਤ ਤੇ ਸਤੰਬਰ ਮਹੀਨੇ `ਚ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸੇ ਦਰਮਿਆਨ ਪੰਜਾਬੀ ਸਿਨੇਮਾ ਦੀ ਇੱਕ ਬੇਹਤਰੀਨ ਫ਼ਿਲਮ ਦੀ ਗੱਲ ਵੀ ਕਰ ਲੈਂਦੇ ਹਾਂ। ਇਹ ਫ਼ਿਲਮ ਹੈ `ਕਿਸਮਤ`। ਜੀ ਹਾਂ, ਕਿਸਮਤ ਫ਼ਿਲਮ ਦੇ 4 ਸਾਲ ਪੂਰੇ ਹੋ ਗਏ ਹਨ।
View this post on Instagram
`ਕਿਸਮਤ` ਫ਼ਿਲਮ ਪੰਜਾਬੀ ਸਿਨੇਮਾ ਦੇ ਮੀਲ ਪੱਥਰਾਂ `ਚੋਂ ਇੱਕ ਸਾਬਤ ਹੋਈ ਸੀ। ਇਸ ਫ਼ਿਲਮ ਨੂੰ ਕਲਟ ਕਲਾਸਿਕ ਫ਼ਿਲਮ ਕਿਹਾ ਜਾਂਦਾ ਹੈ। ਇਹ ਫ਼ਿਲਮ `ਚ ਪਿਅਰ, ਤਕਰਾਰ, ਕਾਮੇਡੀ, ਤੇ ਦੁਖਾਂਤ ਸਭ ਕੁੱਝ ਦਿਖਾਇਆ ਗਿਆ ਹੈ। ਫ਼ਿਲਮ ਦੇ 4 ਸਾਲ ਪੂਰੇ ਹੋਣ ਦੀ ਖੁਸ਼ੀ ਸਰਗੁਣ ਮਹਿਤਾ ਨੇ ਆਪਣੇ ਫ਼ੈਨਜ਼ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਪਰ ਇੱਕ ਫ਼ੋਟੋ ਸਾਂਝੀ ਕਰ ਲਿਖਿਆ, "ਮਾਸਟਰਪੀਸ ਦੇ 4 ਸਾਲ, ਕਿਸਮਤ ਫ਼ਿਲਮ ਦੇ 4 ਸਾਲ।"
ਦੱਸ ਦਈਏ ਕਿ ਇਹ ਫ਼ਿਲਮ 21 ਸਤੰਬਰ 2018 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਈ ਸੀ। ਇਸ ਫ਼ਿਲਮ `ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ ਸੀ।