Deep Sidhu: ਦੀਪ ਸਿੱਧੂ ਨੂੰ ਭੁੱਲ ਗਈ ਪੰਜਾਬੀ ਇੰਡਸਟਰੀ, 1-2 ਕਲਾਕਾਰਾਂ ਨੂੰ ਛੱਡ ਕਿਸੇ ਨੇ ਨਹੀਂ ਦਿੱਤੀ ਸ਼ਰਧਾਂਜਲੀ
ਇੱਕ-ਦੋ ਕਲਾਕਾਰਾਂ ਨੂੰ ਛੱਡ ਹੋਰ ਕਿਸੇ ਨੇ ਵੀ ਦੀਪ ਲਈ ਸੋਸ਼ਲ ਮੀਡੀਆ 'ਤੇ ਇੱਕ ਗੱਲ ਨਹੀਂ ਆਖੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀ ਗਾਇਕਾ ਜੈਨੀ ਜੌਹਲ ਨੂੰ ਛੱਡ ਹੋਰ ਕਿਸੇ ਕਲਾਕਾਰ ਨੇ ਸ਼ਰਧਾਂਜਲੀ ਦੇਣਾ ਜ਼ਰੂਰੀ ਨਹੀਂ ਸਮਝਿਆ।
Deep Sidhu Death Anniversary: ਦੀਪ ਸਿੱਧੂ ਦੀ ਬੀਤੇ ਦਿਨ ਯਾਨਿ 15 ਫਰਵਰੀ ਨੂੰ ਪਹਿਲੀ ਬਰਸੀ ਸੀ। ਇਸ ਮੌਕੇ ਕੌਮੀ ਸ਼ਹੀਦ ਦੀਪ ਨੂੰ ਯਾਦ ਕਰ ਪੂਰਾ ਪੰਜਾਬ ਭਾਵੁਕ ਹੋ ਰਿਹਾ ਸੀ। ਜਗ੍ਹਾ ਜਗ੍ਹਾ 'ਤੇ ਦੀਪ ਸਿੱਧੂ ਦੀ ਬਰਸੀ 'ਤੇ ਗੁਰਦੁਆਰਾ ਸਾਹਿਬ 'ਚ ਅਰਦਾਸ ਹੋਈ। ਇਸ ਮੌਕੇ ਹਰ ਕੋਈ ਦੀਪ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆਇਆ, ਪਰ ਪੰਜਾਬੀ ਕਲਾਕਾਰਾਂ ਨੇ ਸ਼ਾਇਦ ਦੀਪ ਸਿੱਧੂ ਨੂੰ ਭੁਲਾ ਦਿੱਤਾ ਹੈ।
ਇੱਕ-ਦੋ ਕਲਾਕਾਰਾਂ ਨੂੰ ਛੱਡ ਹੋਰ ਕਿਸੇ ਵੀ ਕਲਾਕਾਰ ਨੇ ਦੀਪ ਲਈ ਸੋਸ਼ਲ ਮੀਡੀਆ 'ਤੇ ਇੱਕ ਗੱਲ ਨਹੀਂ ਆਖੀ। ਦੱਸ ਦਈਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀ ਗਾਇਕਾ ਜੈਨੀ ਜੌਹਲ ਤੇ ਉਸ ਦੀ ਪ੍ਰੇਮਿਕਾ ਰੀਨਾ ਰਾਏ ਨੂੰ ਛੱਡ ਹੋਰ ਕਿਸੇ ਕਲਾਕਾਰ ਨੇ ਦੀਪ ਨੂੰ ਸ਼ਰਧਾਂਜਲੀ ਦੇਣਾ ਜ਼ਰੂਰੀ ਨਹੀਂ ਸਮਝਿਆ।
ਜੈਨੀ ਜੌਹਲ ਨੇ ਕਹੀ ਇਹ ਗੱਲ
ਜੈਨੀ ਜੌਹਲ ਨੇ ਦੀਪ ਸਿੱਧੂ ਨੂੰ ਉਸ ਦੀ ਬਰਸੀ ਮੌਕੇ ਯਾਦ ਕੀਤਾ। ਜੈਨੀ ਨੇ ਦੀਪ ਦੀ ਫੋਟੋ ਸ਼ੇਅਰ ਕਰਦਿਆਂ ਲਿੱਖਿਆ, 'ਸੂਰਮੇ ਮਰਦੇ ਨਹੀਂ, ਅਮਰ ਹੋ ਜਾਂਦੇ ਨੇ।'
ਇਸ ਦੇ ਨਾਲ ਹੀ ਬਲਕੌਰ ਸਿੱਧੂ ਵੀ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਅਰਦਾਸ 'ਚ ਸ਼ਾਮਲ ਹੋਏ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
View this post on Instagram
ਇਸ ਤੋਂ ਇਲਾਵਾ ਦੀਪ ਦੀ ਪ੍ਰੇਮਿਕਾ ਰੀਨਾ ਰਾਏ ਨੇ ਉਸ ਦੇ ਲਈ ਸਪੈਸ਼ਲ ਪੋਸਟ ਸ਼ੇਅਰ ਦੀਪ ਨੂੰ ਯਾਦ ਕੀਤਾ।
View this post on Instagram
ਕਾਬਿਲੇਗ਼ੌਰ ਹੈ ਕਿ ਪੰਜਾਬੀ ਕਲਾਕਾਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਦੀਪ ਸਿੱਧੂ ਦੇ ਫੈਨਜ਼ ਪਾਲੀਵੁੱਡ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਤੋਂ ਉਮੀਦ ਕਰ ਰਹੇ ਸੀ ਕਿ ਉਹ ਦੀਪ ਨੂੰ ਸ਼ਰਧਾਂਜਲੀ ਦੇਣਗੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਉਸ ਦੇ ਲਈ ਕੋਈ ਪੋਸਟ ਹੀ ਪਾ ਦੇਣਗੇ, ਪਰ ਕਿਸੇ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।