Babbu Maan: ਬੱਬੂ ਮਾਨ ਨੂੰ ਸਟੇਜ 'ਤੇ ਦੇਖ ਭਾਵੁਕ ਹੋਇਆ ਵੱਡਾ ਗਰੇਵਾਲ, ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ, ਦੇਖੋ ਵੀਡੀਓ
Babbu Maan Vadda Grewal: ਬੱਬੂ ਮਾਨ ਸਟੇਜ 'ਤੇ ਵੱਡਾ ਗਰੇਵਾਲ ਨੂੰ ਸਨਮਾਨਤ ਕਰਨ ਪਹੁੰਚੇ ਤਾਂ ਉਹ ਮਾਨ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਿਆ। ਉਸ ਨੇ ਸਟੇਜ 'ਤੇ ਬੱਬੂ ਮਾਨ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ।
![Babbu Maan: ਬੱਬੂ ਮਾਨ ਨੂੰ ਸਟੇਜ 'ਤੇ ਦੇਖ ਭਾਵੁਕ ਹੋਇਆ ਵੱਡਾ ਗਰੇਵਾਲ, ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ, ਦੇਖੋ ਵੀਡੀਓ punjabi singer vadda grewal reaction when he saw babbu maan on stage video winning hearts watch here Babbu Maan: ਬੱਬੂ ਮਾਨ ਨੂੰ ਸਟੇਜ 'ਤੇ ਦੇਖ ਭਾਵੁਕ ਹੋਇਆ ਵੱਡਾ ਗਰੇਵਾਲ, ਪੈਰੀਂ ਹੱਥ ਲਾ ਕੇ ਲਿਆ ਆਸ਼ੀਰਵਾਦ, ਦੇਖੋ ਵੀਡੀਓ](https://feeds.abplive.com/onecms/images/uploaded-images/2023/02/16/abca8dd418b0aa655760c840ee32ed8b1676525431389469_original.jpg?impolicy=abp_cdn&imwidth=1200&height=675)
Babbu Maan Vadda Grewal Video: ਬੱਬੂ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਮਾਣ ਕਹਿਣਾ ਗਲਤ ਨਹੀਂ ਹੋਵੇਗਾ। ਬੱਬੂ ਮਾਨ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਇੰਡਸਟਰੀ 'ਤੇ ਨਾ ਸਿਰਫ ਰਾਜ ਕਰ ਰਹੇ ਹਨ, ਪਰ ਹਾਲੇ ਤੱਕ ਉਹ ਇੰਡਸਟਰੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਬੱਬੂ ਮਾਨ ਦੀ ਪੰਜਾਬ 'ਚ ਨਹੀਂ ਬਲਕਿ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਵੀ ਉਨ੍ਹਾਂ ਨੂੰ ਗੁਰੂ ਮੰਨਦੀ ਹੈ।
ਹਾਲ ਹੀ ਗਾਇਕ ਵੱਡਾ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਦਰਸ਼ਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਇਸ ਵੀਡੀਓ 'ਚ ਵੱਡਾ ਗਰੇਵਾਲ ਸਟੇਜ 'ਤੇ ਪਰਫਾਰਮ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਬੱਬੂ ਮਾਨ ਸਟੇਜ 'ਤੇ ਵੱਡਾ ਗਰੇਵਾਲ ਨੂੰ ਸਨਮਾਨਤ ਕਰਨ ਪਹੁੰਚੇ ਤਾਂ ਉਹ ਮਾਨ ਨੂੰ ਦੇਖ ਕੇ ਕਾਫੀ ਭਾਵੁਕ ਹੋ ਗਿਆ। ਉਸ ਨੇ ਸਟੇਜ 'ਤੇ ਬੱਬੂ ਮਾਨ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ। ਬੱਬੂ ਮਾਨ ਨੇ ਵੀ ਉਸ ਦਾ ਪਿਆਰ ਦੇਖ ਕੇ ਗਰੇਵਾਲ ਨੂੰ ਗਲ ਨਾਲ ਲਗਾ ਲਿਆ। ਵੱਡਾ ਗਰੇਵਾਲ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਬੱਬੂ ਮਾਨ ਦੀ ਖੂਬ ਤਾਰੀਫ ਲਿਖੀ ਹੈ। ਉਸ ਨੇ ਕਿਹਾ, 'ਮੇਰੀ ਵੀ ਉਮਰ ਲੱਗ ਜਾਵੇ ਬੇਈਮਾਨ ਲਿਖਤੀ ਸੀ ਰੱਬ ਨੂੰ ਮੈਂ ਉਦੋਂ ਅਰਜ਼ੀ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਵੱਡਾ ਗਰੇਵਾਲ ਕਾਫੀ ਸੁਰਖੀਆਂ 'ਚ ਰਿਹਾ ਸੀ। ਗਾਇਕ 'ਤੇ ਪੰਜਾਬ 'ਚ ਡਰੱਗ ਕਲਚਰ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਲੱਗਿਆ ਹੈ। ਸਮਾਜਸੇਵੀ ਧਰੇਨਵਰ ਰਾਓ ਨੇ ਵੱਡਾ ਗਰੇਵਾਲ ਦੇ ਗਾਣੇ 'ਵੈਲਪੁਣੇ' ਦੇ ਖਿਲਾਫ ਐਫਆਈਆਰ ਦਰਜ ਕਰਵਾਈ। ਇਸ ਐਫਆਈਆਰ 'ਚ ਵੱਡਾ ਤੋਂ ਇਲਾਵਾ ਗਿੱਪੀ ਗਰੇਵਾਲ ਤੇ ਐਲੀ ਮਾਂਗਟ ਦਾ ਨਾਂ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਸ਼ਾਹਿਦ ਕਪੂਰ ਨੂੰ ਕਰੀਨਾ ਕਪੂਰ ਨੇ ਦਿੱਤਾ ਸੀ ਧੋਖਾ, ਐਕਟਰ ਨੇ ਇੰਜ ਬਿਆਨ ਕੀਤਾ ਦਿਲ ਦਾ ਦਰਦ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)