Trade War: ਟਰੂਡੋ ਨੇ ਮੋੜੀ ਟਰੰਪ ਨੂੰ ਭਾਜੀ ! ਕੈਨੇਡਾ ਨੇ ਵੀ ਅਮਰੀਕਾ 'ਤੇ ਠੋਕਿਆ 25% ਟੈਰਿਫ, 106 ਬਿਲੀਅਨ ਡਾਲਰ ਦਾ ਵਪਾਰ ਹੋਵੇਗਾ ਪ੍ਰਭਾਵਿਤ
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ 'ਤੇ 25% ਟੈਰਿਫ ਅਤੇ ਚੀਨ 'ਤੇ 10% ਵਾਧੂ ਟੈਰਿਫ ਲਗਾਇਆ ਸੀ। ਟਰੰਪ ਨੇ ਕਿਹਾ ਕਿ ਸਾਡੀਆਂ ਧਮਕੀਆਂ ਸਿਰਫ਼ ਸੌਦੇਬਾਜ਼ੀ ਲਈ ਨਹੀਂ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਸਾਡਾ ਵਪਾਰ ਘਾਟਾ ਬਹੁਤ ਵੱਡਾ ਹੈ।

Trade War: ਡੋਨਾਲਡ ਟਰੰਪ ਦੇ ਕੈਨੇਡਾ ਤੇ ਮੈਕਸੀਕੋ 'ਤੇ 25% ਟੈਰਿਫ ਲਗਾਉਣ ਦੇ ਫੈਸਲੇ ਤੋਂ ਬਾਅਦ ਅਮਰੀਕਾ ਦਾ ਆਪਣੇ ਗੁਆਂਢੀਆਂ ਨਾਲ ਟਕਰਾਅ ਸ਼ੁਰੂ ਹੋ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੇ ਵੀ 106 ਬਿਲੀਅਨ ਡਾਲਰ ਦੇ ਅਮਰੀਕੀ ਆਯਾਤ 'ਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ।
ਟਰੂਡੋ ਨੇ ਕਿਹਾ ਕਿ ਨਵੇਂ ਟੈਰਿਫ ਮੰਗਲਵਾਰ ਤੋਂ 30 ਬਿਲੀਅਨ ਡਾਲਰ ਦੇ ਅਮਰੀਕੀ ਵਾਈਨ ਤੇ ਫਲਾਂ ਦੇ ਆਯਾਤ 'ਤੇ ਲਾਗੂ ਹੋਣਗੇ, ਜਦੋਂ ਕਿ 125 ਬਿਲੀਅਨ ਡਾਲਰ ਦੇ ਆਯਾਤ ਨੂੰ ਬਾਅਦ ਵਿੱਚ ਪ੍ਰਭਾਵਿਤ ਕੀਤਾ ਜਾਵੇਗਾ। ਮੰਗਲਵਾਰ ਤੋਂ ਕੈਨੇਡਾ ਤੋਂ ਆਯਾਤ 'ਤੇ ਵੀ ਅਮਰੀਕੀ ਟੈਰਿਫ ਲਾਗੂ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਡੋਨਾਲਡ ਟਰੰਪ ਨੇ 1 ਫਰਵਰੀ ਤੋਂ ਕੈਨੇਡਾ ਅਤੇ ਮੈਕਸੀਕੋ 'ਤੇ 25% ਟੈਰਿਫ ਅਤੇ ਚੀਨ 'ਤੇ 10% ਵਾਧੂ ਟੈਰਿਫ ਲਗਾਇਆ ਸੀ। ਟਰੰਪ ਨੇ ਕਿਹਾ ਕਿ ਸਾਡੀਆਂ ਧਮਕੀਆਂ ਸਿਰਫ਼ ਸੌਦੇਬਾਜ਼ੀ ਲਈ ਨਹੀਂ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਸਾਡਾ ਵਪਾਰ ਘਾਟਾ ਬਹੁਤ ਵੱਡਾ ਹੈ।
ਟਰੂਡੋ ਨੇ ਅਮਰੀਕੀ ਲੋਕਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਦੇ ਸਭ ਤੋਂ ਕਾਲੇ ਸਮੇਂ ਦੌਰਾਨ ਉਸ ਦੇ ਨਾਲ ਖੜ੍ਹਾ ਰਿਹਾ ਹੈ, ਭਾਵੇਂ ਉਹ ਈਰਾਨ ਬੰਧਕ ਸੰਕਟ ਹੋਵੇ, ਅਫਗਾਨਿਸਤਾਨ ਵਿੱਚ ਜੰਗ ਹੋਵੇ, ਹਰੀਕੇਨ ਕੈਟਰੀਨਾ ਹੋਵੇ ਜਾਂ ਹਾਲ ਹੀ ਵਿੱਚ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਹੋਵੇ।
ਉਨ੍ਹਾਂ ਕਿਹਾ, ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਜੇਕਰ ਰਾਸ਼ਟਰਪਤੀ ਟਰੰਪ ਅਮਰੀਕਾ ਲਈ ਸੁਨਹਿਰੀ ਯੁੱਗ ਸ਼ੁਰੂ ਕਰਨਾ ਚਾਹੁੰਦੇ ਹਨ, ਤਾਂ ਬਿਹਤਰ ਤਰੀਕਾ ਕੈਨੇਡਾ ਨਾਲ ਭਾਈਵਾਲੀ ਕਰਨਾ ਹੈ ਤੇ ਸਾਨੂੰ ਪਰੇਸ਼ਾਨ ਨਹੀਂ ਕਰਨਾ ਹੈ। ਬਦਕਿਸਮਤੀ ਨਾਲ, ਵ੍ਹਾਈਟ ਹਾਊਸ ਦੀਆਂ ਕਾਰਵਾਈਆਂ ਨੇ ਸਾਨੂੰ ਇਕਜੁੱਟ ਕਰਨ ਦੀ ਬਜਾਏ ਵੰਡ ਦਿੱਤਾ ਹੈ।
ਓਧਰ ਦੂਜੇ ਪਾਸੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ (Claudia Sheinbaum Pardo) ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਅਰਥਚਾਰੇ ਮੰਤਰੀ ਨੂੰ ਜਵਾਬੀ ਟੈਰਿਫ ਤੇ ਹੋਰ ਉਪਾਅ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਟਰੰਪ ਦੇ ਦੋਸ਼ਾਂ ਨੂੰ ਸਾਫ਼-ਸਾਫ਼ ਰੱਦ ਕਰ ਦਿੱਤਾ ਕਿ ਮੈਕਸੀਕੋ ਅਪਰਾਧਿਕ ਸੰਗਠਨਾਂ ਨਾਲ ਜੁੜਿਆ ਹੋਇਆ ਹੈ ਅਤੇ ਕਿਹਾ- ਸਮੱਸਿਆਵਾਂ ਟੈਰਿਫ ਲਗਾਉਣ ਨਾਲ ਨਹੀਂ ਸਗੋਂ ਸਹਿਯੋਗ ਨਾਲ ਹੱਲ ਹੁੰਦੀਆਂ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਦੀ ਬੁਲਾਰਨ ਕੈਰੋਲੀਨ ਲੇਵਿਟ ਨੇ ਕਿਹਾ ਸੀ ਕਿ ਡੋਨਾਲਡ ਟਰੰਪ ਸ਼ਨੀਵਾਰ ਤੋਂ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ 'ਤੇ 25% ਅਤੇ ਚੀਨੀ ਸਮਾਨ 'ਤੇ 10% ਟੈਰਿਫ ਲਗਾਉਣਗੇ ਕਿਉਂਕਿ ਇਹ ਦੇਸ਼ ਸਾਡੇ ਦੇਸ਼ ਨੂੰ ਗੈਰ-ਕਾਨੂੰਨੀ ਫੈਂਟਾਨਿਲ ਦਵਾਈਆਂ ਭੇਜ ਰਹੇ ਹਨ, ਜਿਸ ਕਾਰਨ ਲੱਖਾਂ ਅਮਰੀਕੀ ਲੋਕ ਮਾਰੇ ਗਏ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
