IND vs BAN: ਰੋਹਿਤ ਸ਼ਰਮਾ ਨੇ ਵਨਡੇ 'ਚ ਪੂਰੇ ਕੀਤੇ 11000 Runs, ਵਿਰਾਟ ਸਣੇ ਭਾਰਤ ਦੇ ਇੰਨੇ ਦਿੱਗਜ ਰਚ ਚੁੱਕੇ ਇਤਿਹਾਸ
Rohit Sharma Completes 11000 ODI Runs: ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕ੍ਰਿਕਟ ਇਤਿਹਾਸ ਵਿੱਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੰਗਲਾਦੇਸ਼ ਵਿਰੁੱਧ ਚੈਂਪੀਅਨਜ਼ ਟਰਾਫੀ ਮੈਚ (IND vs BAN Champions Trophy)

Rohit Sharma Completes 11000 ODI Runs: ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕ੍ਰਿਕਟ ਇਤਿਹਾਸ ਵਿੱਚ 11,000 ਦੌੜਾਂ ਪੂਰੀਆਂ ਕਰ ਲਈਆਂ ਹਨ। ਬੰਗਲਾਦੇਸ਼ ਵਿਰੁੱਧ ਚੈਂਪੀਅਨਜ਼ ਟਰਾਫੀ ਮੈਚ (IND vs BAN Champions Trophy) ਤੋਂ ਪਹਿਲਾਂ, ਰੋਹਿਤ ਨੇ ਆਪਣੇ ਕਰੀਅਰ ਵਿੱਚ 10,988 ਦੌੜਾਂ ਬਣਾਈਆਂ ਸਨ। ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਪਾਰੀ ਵਿੱਚ ਸਿਰਫ਼ 12 ਦੌੜਾਂ ਬਣਾ ਕੇ 11,000 ਦੌੜਾਂ ਦਾ ਅੰਕੜਾ ਪੂਰਾ ਕਰ ਲਿਆ ਹੈ। ਹੁਣ ਰੋਹਿਤ ਅਜਿਹਾ ਕਰਨ ਵਾਲੇ ਸਿਰਫ਼ ਚੌਥਾ ਭਾਰਤੀ ਬੱਲੇਬਾਜ਼ ਬਣ ਗਏ ਹਨ।
ਰੋਹਿਤ ਸ਼ਰਮਾ ਤੋਂ ਪਹਿਲਾਂ ਸਿਰਫ਼ ਤਿੰਨ ਭਾਰਤੀ ਬੱਲੇਬਾਜ਼ਾਂ ਨੇ ਵਨਡੇ ਮੈਚਾਂ ਵਿੱਚ 11,000 ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਲਿਸਟ ਵਿੱਚ ਸਭ ਤੋਂ ਉੱਪਰ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਨੇ ਆਪਣੇ ਇੱਕ ਰੋਜ਼ਾ ਕਰੀਅਰ ਵਿੱਚ 18,426 ਦੌੜਾਂ ਬਣਾਈਆਂ ਸੀ। ਜਦੋਂ ਕਿ ਵਿਰਾਟ ਕੋਹਲੀ ਨੇ ਹੁਣ ਤੱਕ 13,963 ਦੌੜਾਂ ਬਣਾਈਆਂ ਹਨ। ਤੀਜੇ ਸਥਾਨ 'ਤੇ ਸੌਰਵ ਗਾਂਗੁਲੀ ਹਨ, ਜਿਨ੍ਹਾਂ ਨੇ ਆਪਣੇ ਵਨਡੇ ਕਰੀਅਰ ਵਿੱਚ 11,221 ਦੌੜਾਂ ਬਣਾਈਆਂ ਸੀ।
ਸਚਿਨ ਤੇਂਦੁਲਕਰ - 18,426 ਦੌੜਾਂ
ਵਿਰਾਟ ਕੋਹਲੀ - 13,963 ਦੌੜਾਂ
ਸੌਰਵ ਗਾਂਗੁਲੀ - 11,221 ਦੌੜਾਂ
ਰੋਹਿਤ ਸ਼ਰਮਾ - 10,000+ ਦੌੜਾਂ
ਸਚਿਨ ਤੇਂਦੁਲਕਰ ਦਾ ਤੋੜਿਆ ਰਿਕਾਰਡ
ਰੋਹਿਤ ਸ਼ਰਮਾ ਨੇ ਇੱਕ ਰੋਜ਼ਾ ਕ੍ਰਿਕਟ ਇਤਿਹਾਸ ਵਿੱਚ ਸਭ ਤੋਂ ਤੇਜ਼ 11,000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਸਚਿਨ ਨੇ ਆਪਣੀਆਂ 11,000 ਦੌੜਾਂ 276 ਪਾਰੀਆਂ ਵਿੱਚ ਪੂਰੀਆਂ ਕੀਤੀਆਂ ਸਨ, ਪਰ ਰੋਹਿਤ ਨੇ ਆਪਣੇ ਕਰੀਅਰ ਦੀ 261ਵੀਂ ਵਨਡੇ ਪਾਰੀ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਹੁਣ ਤੱਕ, ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ ਰਫ਼ਤਾਰ ਨਾਲ 11 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਹੈ, ਜਿਨ੍ਹਾਂ ਨੇ 222 ਪਾਰੀਆਂ ਵਿੱਚ ਇਹ ਕਾਰਨਾਮਾ ਪੂਰਾ ਕੀਤਾ ਸੀ।
ਵਿਰਾਟ ਕੋਹਲੀ - 222 ਪਾਰੀਆਂ
ਰੋਹਿਤ ਸ਼ਰਮਾ - 261 ਪਾਰੀਆਂ
ਸਚਿਨ ਤੇਂਦੁਲਕਰ - 276 ਪਾਰੀਆਂ
ਰਿੱਕੀ ਪੋਂਟਿੰਗ - 286 ਪਾਰੀਆਂ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
