ਕਿਸਾਨਾਂ ਦੇ ਸਾਮਾਨ ਦੀ ਸ਼ਰੇਆਮ ਲੁੱਟ, ਤਾਜ਼ਾ ਵੀਡੀਓ ਆਇਆ ਸਾਹਮਣੇ
ਕਿਸਾਨ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪੰਜਾਬ ਪੁਲਿਸ 'ਤੇ ਉਨ੍ਹਾਂ ਦਾ ਸਾਮਾਨ ਲੁੱਟਣ ਦਾ ਦੋਸ਼ ਲਗਾਇਆ ਹੈ। ਪਿਛਲੇ ਹਫ਼ਤੇ ਹੀ ਸ਼ੰਭੂ ਅਤੇ ਖਨੌਰੀ ਸਰਹੱਦਾਂ 'ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿਰੁੱਧ ਕਾਰਵਾਈ ਕੀਤੀ ਗਈ ਸੀ। ਉਸ ਸਮੇਂ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਬੁਲਡੋਜ਼ਰ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਸਨ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਬੀਕੇਯੂ (ਏਕਤਾ ਸਿੱਧੂਪੁਰ) ਦੇ ਸਕੱਤਰ ਗੁਰਦੀਪ ਸਿੰਘ ਚਾਹਲ ਨੇ ਕਿਹਾ, 'ਪੁਲਿਸ ਨਿਗਰਾਨੀ ਹੇਠ ਰੱਖੀ ਗਈ ਸਮੱਗਰੀ ਹੁਣ 'ਆਪ' ਵਿਧਾਇਕਾਂ ਦੇ ਸਮਰਥਕਾਂ ਦੇ ਘਰਾਂ ਵਿੱਚੋਂ ਮਿਲੀ ਹੈ।' ਇਨ੍ਹਾਂ ਵਿੱਚ ਟਰੈਕਟਰ, ਟ੍ਰੇਲਰ, ਫਰਿੱਜ, ਏਸੀ, ਇਨਵਰਟਰ, ਬੈੱਡ ਤੇ ਗੈਸ ਸਿਲੰਡਰ ਸ਼ਾਮਲ ਹਨ। ਇਸ ਦੇ ਨਾਲ ਹੀ ਕਿਸਾਨ ਆਗੂ ਨੇ ਸਰਕਾਰ ਤੋਂ ਉਨ੍ਹਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।






















