Punjab News: ਲੀਡਰਾਂ ਕੋਲ 25-25 ਗੰਨਮੈਨ ਪਰ ਪੰਜਾਬ ਦੇ ਥਾਣੇ ਪਏ ਨੇ ਖਾਲੀ, ਵਧ ਰਿਹਾ ਨਜਾਇਜ਼ ਅਸਲਾ ਤੇ ਆਏ ਦਿਨ ਹੋ ਰਹੀਆਂ ਨੇ ਵਾਰਦਾਤਾਂ, ਵਿਧਾਨ ਸਭਾ 'ਚ ਉੱਠਿਆ ਮੁੱਦਾ
ਵਿਧਾਇਕ ਨੇ ਕਿਹਾ ਕਿ ਇਹ ਲੀਡਰਾਂ ਦੇ ਡਿਪਰੈਸ਼ਨ ਦਾ ਕਾਰਨ ਵੀ ਬਣਦਾ ਹੈ ਕਿਉਂਕਿ ਜਦੋਂ ਸਰਕਾਰ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਕੋਲ 25 ਗੰਨਮੈਨ ਹੁੰਦੇ ਹਨ ਤੇ ਜਦੋਂ ਹਾਰ ਜਾਂਦੇ ਹਨ ਤਾਂ 2 ਹੀ ਰਹਿ ਜਾਂਦੇ ਹਨ ਤੇ ਇਸ ਤੋਂ ਬਾਅਦ ਉਹ ਘਰੋਂ ਬਾਹਰ ਨਹੀਂ ਨਿਕਲਦੇ।
Punjab News: ਪੰਜਾਬ ਵਿਧਾਨ ਸਭਾ ਦੇ ਜਾਰੀ ਬਜਟ ਸੈਸ਼ਨ ਦੌਰਾਨ ਸੋਮਵਾਰ ਨੂੰ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਸਿਫਰ ਕਾਲ ਦੌਰਾਨ ਵੀਆਈਪੀ ਕਲਚਰ ਉਤੇ ਸਵਾਲ ਉਠਾਏ। ਇਸ ਮਾਮਲੇ ਵੱਲ ਇਸ਼ਾਰਾ ਕਰਦਿਆਂ ਸਿਆਸੀ ਆਗੂਆਂ ਅਤੇ ਅਫਸਰਾਂ ਨਾਲ ਤਾਇਨਾਤ ਵਾਧੂ ਗੰਨਮੈਨਾਂ ਨੂੰ ਹਟਾ ਕੇ ਪੁਲੀਸ ਥਾਣਿਆਂ ’ਚ ਭੇਜਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਮੁਲਾਜ਼ਮ ਘੱਟ ਹਨ ਪਰ ਸਿਆਸੀ ਲੋਕਾਂ ਦੀ ਸਕਿਉਰਿਟੀ ’ਤੇ ਕਿਤੇ ਵੱਧ ਪੁਲਿਸ ਮੁਲਾਜ਼ਮ ਲੱਗੇ ਹੋਏ ਹਨ।
ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਅੱਜ ਵਿਧਾਨ ਸਭਾ ‘ਚ ਪੰਜਾਬ ‘ਚ ਵੱਧ ਰਹੇ ਨਜ਼ਾਇਜ਼ ਅਸਲੇ ਦਾ ਮੁੱਦਾ ਚੁੱਕਿਆ। ਸੂਬੇ ਦੀ ਕਾਨੂੰਨ ਵਿਵਸਥਾ ਸੁਧਾਰਨ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਅਤੇ ਵਿਧਾਇਕਾਂ ਦੀ ਸੁਰੱਖਿਆ ‘ਚ ਲੱਗੇ ਵਾਧੂ ਸੁਰੱਖਿਆ ਕਰਮੀਆਂ ਨੂੰ ਮੁੜ ਲੋਕਾਂ ਦੀ ਸੇਵਾ ਲਈ ਥਾਣਿਆਂ ‘ਚ ਨਿਯੁਕਤ ਕਰਨਾ ਚਾਹੀਦਾ ਹੈ।
ਦਰਅਸਲ, ਰਾਣਾ ਇੰਦਰ ਪ੍ਰਤਾਪ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਪੰਜਾਬ ਵਿੱਚ ਨਜਾਇਜ਼ ਅਸਲ੍ਹਾ ਬਹੁਤ ਵਧ ਗਿਆ ਹੈ ਤੇ ਲੋਕਾਂ ਉੱਤੇ ਆਏ ਦਿਨ ਹਮਲੇ ਹੋ ਰਹੇ ਹਨ ਇਸ ਲਈ ਜਿਹੜੇ ਬੰਦਾ ਲੁੱਟਮਾਰ ਕਰਦਾ ਹੈ ਤੇ ਨਜਾਇਜ਼ ਅਸਲਾ ਰੱਖਦਾ ਹੈ ਉਸ ਨੂੰ 10 ਸਾਲ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਵਿਧਾਇਕ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਪੁਲਿਸ ਦੀ ਗਿਣਤੀ ਘੱਟ ਹੈ ਪਰ ਕਈ ਲੀਡਰਾਂ ਕੋਲ 25-25 ਗੰਨਮੈਨ ਹਨ ਜਦੋਂ ਕਿ ਕਿਸੇ ਵੀ ਥਾਣੇ ਵਿੱਚ 25 ਸਿਪਾਹੀ ਵੀ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਭਾਂਵੇ ਕੋਈ ਲੀਡਰ ਹੋਵੇ ਜਾਂ ਫਿਰ ਕੋਈ ਅਫਸਰ ਹੋਵੇ ਉਨ੍ਹਾਂ ਨੂੰ 4 ਗੰਨਮੈਨ ਹੀ ਦਿੱਤੇ ਜਾਣ ਤੇ ਬਾਕੀਆਂ ਨੂੰ ਥਾਣਿਆਂ ਵਿੱਚ ਭੇਜਿਆ ਜਾਵੇ।
ਵਿਧਾਇਕ ਨੇ ਕਿਹਾ ਕਿ ਇਹ ਲੀਡਰਾਂ ਦੇ ਡਿਪਰੈਸ਼ਨ ਦਾ ਕਾਰਨ ਵੀ ਬਣਦਾ ਹੈ ਕਿਉਂਕਿ ਜਦੋਂ ਸਰਕਾਰ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਕੋਲ 25 ਗੰਨਮੈਨ ਹੁੰਦੇ ਹਨ ਤੇ ਜਦੋਂ ਹਾਰ ਜਾਂਦੇ ਹਨ ਤਾਂ 2 ਹੀ ਰਹਿ ਜਾਂਦੇ ਹਨ ਤੇ ਇਸ ਤੋਂ ਬਾਅਦ ਉਹ ਘਰੋਂ ਬਾਹਰ ਨਹੀਂ ਨਿਕਲਦੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
