New Zealand Earthquake: 7 ਦੀ ਤੀਬਰਤਾ ਨਾਲ ਕੰਬੀ ਧਰਤੀ, ਲੋਕ ਘਰਾਂ ਤੋਂ ਬਾਹਰ ਭੱਜੇ, ਜਾਣੋ ਹਾਲਾਤ
ਮੰਗਲਵਾਰ ਨੂੰ ਨਿਊਜ਼ੀਲੈਂਡ ਦੇ ਰਿਵਰਟਨ ਤਟ 'ਤੇ 7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਯੂਨਾਈਟਡ ਸਟੇਟਸ ਜਿਓਲੌਜਿਕਲ ਸਰਵੇ (USGS) ਨੇ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਇਸ ਭੂਚਾਲ ਬਾਰੇ ਜਾਣਕਾਰੀ ਦਿੱਤੀ।

New Zealand Earthquake: ਮੰਗਲਵਾਰ ਯਾਨੀਕਿ 25 ਮਾਰਚ ਨੂੰ ਨਿਊਜ਼ੀਲੈਂਡ ਦੇ ਰਿਵਰਟਨ ਤਟ 'ਤੇ 7 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ। ਯੂਨਾਈਟਡ ਸਟੇਟਸ ਜਿਓਲੌਜਿਕਲ ਸਰਵੇ (USGS) ਨੇ X (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਰਾਹੀਂ ਇਸ ਭੂਚਾਲ ਬਾਰੇ ਜਾਣਕਾਰੀ ਦਿੱਤੀ।
ਭੂਚਾਲ ਦੇ ਝਟਕੇ ਰਿਵਰਟਨ ਤੋਂ 159 ਕਿਲੋਮੀਟਰ ਪੱਛਮ-ਦੱਖਣ ਪੱਛਮ (WSW) ਵਿੱਚ ਮਹਿਸੂਸ ਕੀਤੇ ਗਏ। ਇਸਦਾ ਕੇਂਦਰ 10 ਕਿਲੋਮੀਟਰ (6.21 ਮੀਲ) ਦੀ ਗਹਿਰਾਈ 'ਤੇ ਸੀ। ਹੁਣ ਤੱਕ ਕਿਸੇ ਵੀ ਨੁਕਸਾਨ ਦੀ ਰਿਪੋਰਟ ਨਹੀਂ ਆਈ।
ਨਿਊਜ਼ੀਲੈਂਡ ਇੱਕ ਭੂਚਾਲ ਸੰਵੇਦਨਸ਼ੀਲ ਖੇਤਰ ਹੈ, ਜਿੱਥੇ ਅਜਿਹੀਆਂ ਘਟਨਾਵਾਂ ਆਮ ਹਨ। ਸੰਬੰਧਤ ਅਧਿਕਾਰੀ ਹਾਲਾਤ ਦੀ ਨਿਗਰਾਨੀ ਕਰ ਰਹੇ ਹਨ ਅਤੇ ਸੰਭਾਵਿਤ ਆਫ਼ਟਰਸ਼ਾਕਸ ਲਈ ਤਿਆਰੀ ਕੀਤੀ ਜਾ ਰਹੀ ਹੈ।
ਭੂਚਾਲ ਕਾਰਨ ਸੁਨਾਮੀ ਦਾ ਖਤਰਾ
ਨਿਊਜ਼ੀਲੈਂਡ ਵਿੱਚ ਆਏ 7 ਤੀਬਰਤਾ ਦੇ ਭੂਚਾਲ ਤੋਂ ਬਾਅਦ ਸੁਨਾਮੀ ਦੇ ਸੰਭਾਵਿਤ ਖਤਰੇ ਦੀ ਜਾਂਚ ਜਾਰੀ ਹੈ। ਭੂਚਾਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜ਼ਿਆਦਾਤਰ ਇਮਾਰਤਾਂ ਭੂਚਾਲ-ਰੋਧੀ ਬਣੀ ਹੋਈਆਂ ਹਨ, ਜਿਸ ਨਾਲ ਤਬਾਹੀ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਨਿਊਜ਼ੀਲੈਂਡ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਇਸ ਗੱਲ ਦਾ ਅਨੁਮਾਨ ਲਗਾ ਰਹੀ ਹੈ ਕਿ ਕੀ ਇਹ ਭੂਚਾਲ ਸੁਨਾਮੀ ਨੂੰ ਜਨਮ ਦੇ ਸਕਦਾ ਹੈ।
ਏਜੰਸੀ ਮੁਤਾਬਕ, ਜੇਕਰ ਸੁਨਾਮੀ ਬਣਦੀ ਹੈ, ਤਾਂ ਉਹ ਨਿਊਜ਼ੀਲੈਂਡ ਤੱਕ ਪਹੁੰਚਣ ਵਿੱਚ ਘੱਟੋ-ਘੱਟ ਇੱਕ ਘੰਟਾ ਲੱਗੇਗਾ। ਇਸ ਮਾਮਲੇ 'ਤੇ ਅਧਿਕਾਰੀ ਨਿਗਰਾਨੀ ਕਰ ਰਹੇ ਹਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਭੂਚਾਲ
ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਰਾਸ਼ਟਰੀ ਸਲਾਹ ਜਾਰੀ ਕਰਦੇ ਹੋਏ ਕਿਹਾ ਹੈ ਕਿ ਉਹ ਸਥਿਤੀ 'ਤੇ ਨਿਗਰਾਨੀ ਕਰ ਰਹੀ ਹੈ। ਜੇਕਰ ਸੁਨਾਮੀ ਦੀ ਪੁਸ਼ਟੀ ਹੁੰਦੀ ਹੈ, ਤਾਂ ਤੱਟੀ ਇਲਾਕਿਆਂ ਵਿੱਚ ਸਤਰਕਤਾ ਵਧਾਈ ਜਾਵੇਗੀ।
ਇਸ ਤੋਂ ਪਹਿਲਾਂ, 2011 ਵਿੱਚ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ 'ਚ 6.3 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ 185 ਲੋਕਾਂ ਦੀ ਜਾਨ ਚਲੀ ਗਈ ਸੀ। ਇਹ ਭੂਚਾਲ ਨਿਊਜ਼ੀਲੈਂਡ ਵਿੱਚ ਆਉਣ ਵਾਲੀ ਭੂਚਾਲੀ ਤਬਾਹੀ ਦਾ ਇਕ ਵੱਡਾ ਸੰਕੇਤ ਸੀ।
ਨਿਊਜ਼ੀਲੈਂਡ ਦੁਨਿਆ ਦੇ ਸਭ ਤੋਂ ਸਰਗਰਮ ਭੂਚਾਲੀ ਖੇਤਰਾਂ ਵਿੱਚੋਂ ਇੱਕ
ਯੂਨਾਈਟਡ ਸਟੇਟਸ ਜਿਓਲੋਜੀਕਲ ਸਰਵੇ (USGS) ਮੁਤਾਬਕ, ਨਿਊਜ਼ੀਲੈਂਡ ਦਾ ਭੂਗੋਲਿਕ ਸਥਾਨ ਇਸਨੂੰ ਦੁਨੀਆ ਦੇ ਸਭ ਤੋਂ ਵੱਧ ਭੂਚਾਲੀ ਤੌਰ 'ਤੇ ਸਰਗਰਮ ਖੇਤਰਾਂ ਵਿੱਚ ਸ਼ਾਮਲ ਕਰਦਾ ਹੈ। ਇਹ ਖੇਤਰ ਆਸਟਰੇਲੀਆ ਅਤੇ ਪ੍ਰਸ਼ਾਂਤ ਪਲੇਟਾਂ ਦੇ ਦਰਮਿਆਨ ਹੋਣ ਕਰਕੇ ਅਕਸਰ ਭੂਚਾਲ ਦਾ ਕੇਂਦਰ ਬਣਿਆ ਰਹਿੰਦਾ ਹੈ।
ਆਸਟਰੇਲੀਆ-ਪ੍ਰਸ਼ਾਂਤ ਪਲੇਟ ਦੀ ਸੀਮਾ ਮੈਕਵੇਰੀ ਟਾਪੂ ਤੋਂ ਲੈ ਕੇ ਕੈਰਾਮਾਡੈਕ ਟਾਪੂ ਰੇਜ਼ ਤੱਕ ਫੈਲੀ ਹੋਈ ਹੈ। 1900 ਤੋਂ ਬਾਅਦ, ਨਿਊਜ਼ੀਲੈਂਡ ਵਿੱਚ 7.5 ਜਾਂ ਉਸ ਤੋਂ ਵੱਧ ਤੀਵਰਤਾ ਦੇ ਲਗਭਗ 15 ਭੂਚਾਲ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 9 ਮੈਕਵੇਰੀ ਰਿਜ਼ ਦੇ ਨੇੜੇ ਆਏ ਸਨ। 1989 ਵਿੱਚ, 8.2 ਤੀਵਰਤਾ ਦਾ ਵਿਨਾਸ਼ਕਾਰੀ ਭੂਚਾਲ ਵੀ ਇੱਥੇ ਹੀ ਆਇਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
