Shahrukh Khan: ਪੰਜਾਬੀ ਕਲਾਕਾਰਾਂ ਨੇ ਸ਼ਾਹਰੁਖ ਖਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ, ਕਿਹਾ- ਤੁਸੀਂ ਬਾਲੀਵੁੱਡ ਦੇ ਆਖਰੀ ਬਾਦਸ਼ਾਹ
Shahrukh Khan Birthday: ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਕਿੰਗ ਖਾਨ ਸ਼ਾਹਰੁਖ ਨੂੰ ਉਨ੍ਹਾਂ ਦੇ ਜਨਮਦਿਨ `ਤੇ ਵਧਾਈਆਂ ਦਿੱਤੀਆਂ ਹਨ।
Guru Randhawa Happy Raikoti Wish Shahrukh Khan Happy Birthday: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅੱਜ ਯਾਨਿ 2 ਨਵੰਬਰ ਨੂੰ 57ਵਾਂ ਜਨਮਦਿਨ ਮਨਾ ਰਹੇ ਹਨ। ਕਿੰਗ ਖਾਨ ਦੇ ਫ਼ੈਨਜ਼ ਉਨ੍ਹਾਂ ਦੇ ਜਨਮਦਿਨ ਤੇ ਕਾਫ਼ੀ ਖੁਸ਼ ਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਅੱਜ ਦੇ ਦਿਨ ਸ਼ਾਹਰੁਖ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। ਇਸ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਕਿੰਗ ਖਾਨ ਨੂੰ ਉਨ੍ਹਾਂ ਦੇ ਜਨਮਦਿਨ `ਤੇ ਵਧਾਈਆਂ ਦਿੱਤੀਆਂ ਹਨ।
ਹੈਪੀ ਰਾਏਕੋਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ਾਹਰੁਖ ਦੀ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿਤੀ ਹੈ। ਹੈਪੀ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਸ਼ੇਅਰ ਕੀਤੀ ਹੈ। ਫ਼ੋਟੋ ਸ਼ੇਅਰ ਕਰਦਿਆਂ ਰਾਏਕੋਟੀ ਨੇ ਕੈਪਸ਼ਨ ਲਿਖੀ, "ਹੈਪੀ ਬਰਥਡੇ ਸ਼ਾਹਰੁਖ ਸਰ, ਤੁਸੀਂ ਲਿਵਿੰਗ ਲੈਜੇਂਡ ਹੋ। ਤੁਸੀਂ ਬਾਲੀਵੁੱਡ ਦੇ ਆਖਰੀ ਬਾਦਸ਼ਾਹ ਹੋ।"
ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ ਤੇ ਸ਼ਾਹਰੁਖ ਖਾਨ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਫ਼ੋਟੋ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ `ਚ ਲਿਖਿਆ, "ਸ਼ਾਹਰੁਖ ਖਾਨ ਤੁਹਾਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਪਠਾਨ ਦਾ ਟੀਜ਼ਰ ਬਹੁਤ ਜ਼ਬਰਦਸਤ ਹੈ ਸਰ।"
View this post on Instagram
ਦਸ ਦਈਏ ਕਿ ਸ਼ਾਹਰੁਖ ਦਾ ਜਨਮ 2 ਨਵੰਬਰ 1965 ਨੂੰ ਦਿੱਲੀ `ਚ ਹੋਇਆ ਸੀ। ਉਨ੍ਹਾਂ ਨੂੰ ਅੱਜ ਬਾਲੀਵੁੱਡ ਦਾ ਕਿੰਗ ਯਾਨਿ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰਨ ਲਈ ਕੜੀ ਮੇਹਨਤ ਕੀਤੀ ਹੈ। ਉਨ੍ਹਾਂ ਦੇ ਫ਼ੈਨਜ਼ `ਚ ਕਿੰਗ ਖਾਨ ਦੇ ਜਨਮਦਿਨ ਨੂੰ ਲੈਕੇ ਖੁਸ਼ੀ ਤੇ ਉਤਸ਼ਾਹ ਹੈ।