Bunty Bains: ਬੰਟੀ ਬੈਂਸ ਕਸ਼ਮੀਰ `ਚ ਪਤਨੀ ਤੇ ਬੇਟੀਆਂ ਨਾਲ ਬਿਤਾ ਰਹੇ ਸਮਾਂ, ਸ਼ੇਅਰ ਕੀਤੀਆਂ ਤਸਵੀਰਾਂ
ਬੰਟੀ ਬੈਂਸ (Bunty Bains) ਇੰਨੀਂ ਦਿਨੀਂ ਜਸ਼ਨੇ ਕਸ਼ਮੀਰ ਈਵੈਂਟ ਲਈ ਕਸ਼ਮੀਰ `ਚ ਹਨ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ। ਬੀਤੇ ਦਿਨ ਬੈਂਸ ਨੇ ਆਪਣੀ ਪਤਨੀ ਨਾਲ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ।
Bunty Bains In Kashmir: ਪਾਲੀਵੁੱਡ ਦੇ ਮਲਟੀ ਟੈਲੇਂਟਡ ਲੇਖਕ, ਗੀਤਕਾਰ, ਨਿਰਮਾਤਾ ਬੰਟੀ ਬੈਂਸ ਇੰਨੀਂ ਦਿਨੀਂ ਚਰਚਾ ਵਿੱਚ ਹਨ। ਉਹ ਇੰਨੀਂ ਦਿਨੀਂ ਜਸ਼ਨੇ ਕਸ਼ਮੀਰ ਈਵੈਂਟ ਲਈ ਕਸ਼ਮੀਰ `ਚ ਹਨ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ। ਬੀਤੇ ਦਿਨ ਬੈਂਸ ਨੇ ਆਪਣੀ ਪਤਨੀ ਨਾਲ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਹ ਤਸਵੀਰਾਂ ਹਨ ਸ਼੍ਰੀਨਗਰ ਦੀ ਡਲ ਝੀਲ ਦੀਆਂ। ਇਨ੍ਹਾਂ ਤਸਵੀਰਾਂ `ਚ ਬੈਂਸ ਆਪਣੀ ਪਤਨੀ ਅਮਨਪ੍ਰੀਤ ਕੌਰ ਨਾਲ ਸ਼ਿਕਾਰਾ ਰਾਈਡ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਉਨ੍ਹਾਂ ਨੇ ਹੋਰ ਵੀ ਕਈ ਤਸਵੀਰਾਂ ਤੇ ਵੀਡੀਓਜ਼ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦਸ ਦਈਏ ਕਿ ਕਸ਼ਮੀਰ `ਚ ਇੰਨੀਂ ਦਿਨੀਂ ਜਸ਼ਨੇ ਕਸ਼ਮੀਰ ਈਵੈਂਟ ਚੱਲ ਰਹੀ ਹੈ, ਜਿਸ ਦੇ ਲਈ ਵੱਡੀ ਗਿਣਤੀ `ਚ ਇੱਥੇ ਪੰਜਾਬੀ ਇਡਸਟਰੀ ਦੇ ਦਿੱਗਜ ਕਲਾਕਾਰ ਮੌਜੂਦ ਹਨ, ਇਨ੍ਹਾਂ ਵਿੱਚ ਅਫ਼ਸਾਨਾ ਖਾਨ ਵੀ ਸ਼ਾਮਲ ਹੈ। ਇਸ ਈਵੈਂਟ `ਚ ਕਸ਼ਮੀਰੀ ਤੇ ਪੰਜਾਬੀ ਗਾਇਕਾਂ ਦੀ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਰਹੀ ਹੈ। ਲੋਕ ਪੰਜਾਬੀ ਤੇ ਕਸ਼ਮੀਰੀ ਸੱਭਿਆਚਾਰ ਦਾ ਮਿਕਸਚਰ ਕਾਫ਼ੀ ਪਸੰਦ ਕਰ ਰਹੇ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਬੰਟੀ ਬੈਂਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਜੁੜੀਆਂ ਹਰ ਅਪਡੇਟਸ ਆਪਣੇ ਫ਼ੈਨਜ਼ ਨਾਲ ਸ਼ੇਅਰ ਜ਼ਰੂਰ ਕਰਦੇ ਹਨ। ਹਾਲ ਹੀ `ਚ ਉਨ੍ਹਾਂ ਵੱਲੋਂ ਸ਼ੇਅਰ ਕੀਤੀਆਂ ਕਸ਼ਮੀਰ ਦੇ ਨਜ਼ਾਰਿਆਂ ਦੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਿਆਰ ਦੇ ਰਹੇ ਹਨ।