Kamal Khangura: ਪੰਜਾਬੀ ਮਾਡਲ ਕਮਲ ਖੰਗੂੜਾ ਨੇ ਤਸਵੀਰ ਨੇ ਖਿੱਚਿਆ ਧਿਆਨ, ਬੇਹਦ ਖੂਬਸੂਰਤ ਫੋਟੋ ਮਿੰਟਾ 'ਚ ਵਾਇਰਲ, ਫੈਨਜ਼ ਬੋਲੇ- 'ਸਰ੍ਹੋਂ ਦਾ ਫੁੱਲ੍ਹ'
Kamal Khangura Pics: ਪੰਜਾਬੀ ਇੰਡਸਟਰੀ ਦੀ ਰਾਣੀ ਮੁਖਰਜੀ ਯਾਨਿ ਕਿ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਉਸ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ।
Kamal Khangura Pics: ਪੰਜਾਬੀ ਇੰਡਸਟਰੀ ਦੀ ਰਾਣੀ ਮੁਖਰਜੀ ਯਾਨਿ ਕਿ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ। ਅਦਾਕਾਰਾ ਵੈਸੇ ਤਾਂ ਅਕਸਰ ਹੀ ਲਾਈਮਲਾਈਟ 'ਚ ਬਣੀ ਰਹਿੰਦੀ ਹੈ, ਪਰ ਹੁਣ ਉਸ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਉਹ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ।
ਕਮਲ ਖੰਗੂੜਾ ਨੇ ਆਪਣੀ ਬੇਹੱਦ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੀਲੇ ਰੰਗ ਦਾ ਸੂਟ ਪਹਿਨੇ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਪ੍ਰਿੰਟਡ ਚੁੰਨੀ, ਹੈਵੀ ਮੇਕਅੱਪ ਤੇ ਪੰਜਾਬੀ ਸਟਾਇਲ ਦੀ ਗੁੱਤ ਬਣਾ ਕੇ ਪੂਰਾ ਕੀਤਾ ਹੈ। ਉਹ ਇਸ ਤਸਵੀਰ 'ਚ ਇੰਨੀਂ ਖੂਬਸੂਰਤ ਲੱਗ ਰਹੀ ਹੈ ਕਿ ਫੈਨਜ਼ ਉਸ ਦੀ ਇਹ ਤਸਵੀਰ ਦੇਖ ਕੇ ਉਸ 'ਤੇ ਫਿਦਾ ਹੋ ਰਹੇ ਹਨ। ਦੇਖੋ ਇਹ ਤਸਵੀਰ:
View this post on Instagram
ਕਾਬਿਲੇਗ਼ੌਰ ਹੈ ਕਿ ਕੁੱਝ ਸਮੇਂ ਪਹਿਲਾਂ ਕਮਲ ਖੰਗੂੜਾ ਪੰਜਾਬ ਆਈ ਹੋਈ ਸੀ। ਉਹ ਹਰ ਸਾਲ ਕੈਨੇਡਾ ਤੋਂ ਪੰਜਾਬ ਆਉਂਦੀ ਹੈ। ਇੱਥੇ ਉਹ ਆਪਣੀ ਫੈਮਿਲੀ ਕੋਲ ਚੰਡੀਗੜ੍ਹ ਰਹਿ ਕੇ ਜਾਂਦੀ ਹੈ ਅਤੇ ਨਾਲ ਹੀ ਉਹ ਹਾਲੇ ਵੀ ਪੰਜਾਬੀ ਇੰਡਸਟਰੀ ;ਚ ਐਕਟਿਵ ਹੈ। ਉਸ ਨੇ 90 ਦੇ ਦਹਾਕਿਆਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲ ਦੇ ਤੌਰ 'ਤੇ ਕੀਤੀ ਸੀ। ਉਹ ਹੁਣ ਤੱਕ 200 ਤੋਂ ਵੱਧ ਗਾਣਿਆਂ 'ਚ ਨਜ਼ਰ ਆ ਚੁੱਕੀ ਹੈ। ਉਹ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਹੁੰਦੀ ਸੀ। ਉਸ ਨੇ ਆਪਣੇ ਕਰੀਅਰ ਦੇ ਸਿਖਰ 'ਤੇ ਵਿਆਹ ਕਰਵਾ ਲਿਆ ਸੀ ਅਤੇ ਕੈਨੇਡਾ ਸੈਟਲ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।