ਐਮੀ ਵਿਰਕ ਤੇ ਕੁਲਵਿੰਦਰ ਬਿੱਲਾ ਦੀ ਫ਼ਿਲਮ `ਛੱਲੇ ਮੁੰਦੀਆਂ` ਕੱਲ੍ਹ ਨੂੰ ਹੋਵੇਗੀ ਓਟੀਟੀ ਤੇ ਰਿਲੀਜ਼, ਦੇਖੋ ਧਮਾਕੇਦਾਰ ਟਰੇਲਰ
ਮੈਂਡੀ ਤੱਖਰ (Mandy Takhar), ਐਮੀ ਵਿਰਕ ਅਤੇ ਕੁਲਵਿੰਦਰ ਬਿੱਲਾ (Kulwinder Billa) ਸਟਾਰਰ ਫਿਲਮ ਛੱਲੇ ਮੁੰਦੀਆਂ (Chhalle Mundiyan) 23 ਸਤੰਬਰ ਨੂੰ ਸੋਨੀਲਿਵ 'ਤੇ ਰਿਲੀਜ਼ ਹੋਣ ਵਾਲੀ ਹੈ
Ammy Virk-Mandy Takhar Kulwinder Billa Chhalle Mundiyan: ਪੰਜਾਬੀ ਅਦਾਕਾਰਾ ਮੈਂਡੀ ਤੱਖਰ (Mandy Takhar), ਐਮੀ ਵਿਰਕ ਅਤੇ ਕੁਲਵਿੰਦਰ ਬਿੱਲਾ (Kulwinder Billa) ਸਟਾਰਰ ਫਿਲਮ ਛੱਲੇ ਮੁੰਦੀਆਂ (Chhalle Mundiyan) 23 ਸਤੰਬਰ ਨੂੰ ਸੋਨੀਲਿਵ 'ਤੇ ਰਿਲੀਜ਼ ਹੋਣ ਵਾਲੀ ਹੈ। ਇਸ ਵਿੱਚ ਇਨ੍ਹਾਂ ਤਿੰਨਾਂ ਕਲਾਕਾਰਾਂ ਤੋਂ ਬਿਨਾਂ ਸੋਨੀਆ ਕੌਰ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਨਿਭਾਉਦੇ ਹੋਏ ਨਜ਼ਰ ਆਉਣਗੇ। ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕਾਂ ਵਿੱਚ ਫਿਲਮ ਨੂੰ ਦੇਖਣ ਦਾ ਉਤਸ਼ਾਹ ਵੱਧ ਗਿਆ ਹੈ। ਇਸ ਵਾਰ ਤੁਹਾਨੂੰ ਐਮੀ ਵਿਰਕ (Ammy Virk) ਦੀ ਪਰਦੇ ਉੱਪਰ ਫਿਰ ਤੋਂ ਵਿਲੱਖਣ ਭੂਮਿਕਾ ਦੇਖਣ ਨੂੰ ਮਿਲੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ OTT ਪਲੇਟਫਾਰਮ 'ਤੇ ਸਿੱਧੀ ਰਿਲੀਜ਼ ਹੋਣ ਵਾਲੀ ਫਿਲਮ ਹੈ। ਹਾਲਾਂਕਿ ਪੰਜਾਬੀ ਫਿਲਮਾਂ ਨੂੰ ਸਿੱਧੇ ਇਸ ਤਰ੍ਹਾਂ ਰਿਲੀਜ਼ ਹੋਣ ਦਾ ਮੌਕਾ ਨਹੀਂ ਮਿਲਦਾ। ਦਰਅਸਲ, OTT ਵੱਖ-ਵੱਖ ਭਾਸ਼ਾਵਾਂ ਲਈ ਖੁੱਲ੍ਹਾ ਹੈ। ਜਿਸ ਵਿੱਚ ਹੁਣ ਪੰਜਾਬੀ ਵੀ ਸ਼ਾਮਲ ਹੈ। 23 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਉਸ ਫਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
View this post on Instagram
ਫਿਲਮ ਦੀ ਕਹਾਣੀ ਵਿੱਚ ਕੀ ਹੈ ਖਾਸ
ਫਿਲਮ ਛੱਲੇ ਮੁੰਦੀਆਂ ਨੂੰ (Sunil Puri) ਸੁਨੀਲ ਪੁਰੀ ਨੇ ਨਿਰਦੇਸ਼ਿਤ ਕੀਤਾ ਹੈ। ਇਸਦੀ ਕਹਾਣੀ ਰਾਜੂ ਵਰਮਾ (Raju Verma) ਦੁਆਰਾ ਲਿਖੀ ਗਈ ਹੈ। ਫਿਲਮ ਦਾ ਟ੍ਰੇਲਰ ਦੇਖਣ ਤੋਂ ਬਾਅਦ ਇਹ ਗੱਲ ਤਾਂ ਸਾਫ ਹੋ ਗਈ ਹੈ ਕਿ ਐਮੀ ਵਿਰਕ ਅਤੇ ਕੁਲਵਿੰਦਰ ਬਿੱਲਾ ਆਪਣਾ-ਆਪਣਾ ਪਿਆਰ ਹਾਸਿਲ ਕਰਨ ਲਈ ਪੂਰੀ ਕੋਸ਼ਿਸ਼ ਕਰਨੇ ਵਿੱਚ ਜੁੱਟੇ ਹੋਏ ਹਨ। ਜਿਨ੍ਹਾਂ ਦਾ ਰਿਸ਼ਤਾ ਇੱਕ-ਦੂਜੇ ਦੀ ਪਸੰਦ ਦੀ ਕੁੜੀ ਨਾਲ ਹੋ ਜਾਂਦਾ ਹੈ। ਫਿਲਹਾਲ ਦੋਵਾਂ ਨੂੰ ਆਪਣਾ ਅਸਲ ਪਿਆਰ ਮਿਲ ਸਕੇਗਾ ਕਿ ਨਹੀਂ ਇਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ।
ਇਸ ਫਿਲਮ ਤੋਂ ਇਲਾਵਾ ਅਦਾਕਾਰਾ ਮੈਂਡੀ ਤੱਖਰ ਸਰਦਾਰ ਜੀ, ਰੱਬ ਦਾ ਰੇਡੀਓ, ਅਰਦਾਸ ਵਰਗੀਆਂ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਫਿਲਮ ਸਰਦਾਰ ਜੀ ਵਿੱਚ ਉਹ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਕੰਮ ਕਰਦੇ ਨਜ਼ਰ ਆਈ ਸੀ। ਇਸ ਤੋਂ ਬਾਅਦ ਮੈਂਡੀ ਨੇ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜ੍ਹ ਕੇ ਨਹੀਂ ਦੇਖਿਆ ਅਤੇ ਇੱਕ ਤੋਂ ਵੱਧ ਇੱਕ ਸ਼ਾਨਦਾਰ ਫਿਲਮ ਦਿੱਤੀ।