![ABP Premium](https://cdn.abplive.com/imagebank/Premium-ad-Icon.png)
(Source: ECI/ABP News/ABP Majha)
Ammy Virk: ਐਮੀ ਵਿਰਕ ਨੇ ਚਾਚਿਆਂ ਨੂੰ ਲੈਕੇ ਕਹੀ ਅਜਿਹੀ ਗੱਲ, ਫ਼ੈਨਜ਼ ਹੋਏ ਐਮੀ ਦੇ ਕਾਇਲ
Ammy Virk New Movie: ਐਮੀ ਵਿਰਕ ਨੇ `ਓਏ ਮੱਖਣਾ` ਦੇ ਪ੍ਰਮੋਸ਼ਨ ਦੌਰਾਨ ਚਾਚਿਆਂ ਨੂੰ ਲੈਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਫ਼ੈਨਜ਼ ਉਨ੍ਹਾਂ ਦੇ ਹੋਰ ਦੀਵਾਨੇ ਹੋ ਗਏ ਹਨ।
![Ammy Virk: ਐਮੀ ਵਿਰਕ ਨੇ ਚਾਚਿਆਂ ਨੂੰ ਲੈਕੇ ਕਹੀ ਅਜਿਹੀ ਗੱਲ, ਫ਼ੈਨਜ਼ ਹੋਏ ਐਮੀ ਦੇ ਕਾਇਲ punjabi singer actor ammy virk says all the uncle s are like fortuner car his fans shower him with love Ammy Virk: ਐਮੀ ਵਿਰਕ ਨੇ ਚਾਚਿਆਂ ਨੂੰ ਲੈਕੇ ਕਹੀ ਅਜਿਹੀ ਗੱਲ, ਫ਼ੈਨਜ਼ ਹੋਏ ਐਮੀ ਦੇ ਕਾਇਲ](https://feeds.abplive.com/onecms/images/uploaded-images/2022/11/03/49e3c7aa32245ef49ccfc18e0a660ff71667445648425469_original.jpg?impolicy=abp_cdn&imwidth=1200&height=675)
Ammy Virk Oye Makhna: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫ਼ਿਲਮ `ਓਏ ਮੱਖਣਾ` 4 ਨਵੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫ਼ਿਲਮ `ਚ ਉਹ ਅਦਾਕਾਰਾ ਤਾਨੀਆ ਤੇ ਗੁੱਗੂ ਗਿੱਲ ਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫ਼ਿਲਮ ਚਾਚੇ ਭਤੀਜੇ ਦੇ ਪਿਆਰੇ ਰਿਸ਼ਤੇ ਦੀ ਕਹਾਣੀ ਹੈ। ਫ਼ਿਲਮ `ਚ ਗੁੱਗੂ ਗਿੱਲ ਐਮੀ ਦੇ ਚਾਚੇ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦਾ ਜ਼ੋਰ ਸ਼ੋਰ ਨਾਲ ਪ੍ਰਮੋਸ਼ਨ ਕਰ ਰਹੀ ਹੈ।
ਐਮੀ ਵਿਰਕ ਨੇ `ਓਏ ਮੱਖਣਾ` ਦੇ ਪ੍ਰਮੋਸ਼ਨ ਦੌਰਾਨ ਚਾਚਿਆਂ ਨੂੰ ਲੈਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਫ਼ੈਨਜ਼ ਉਨ੍ਹਾਂ ਦੇ ਹੋਰ ਦੀਵਾਨੇ ਹੋ ਗਏ ਹਨ। ਐਮੀ ਨੇ ਕਿਹਾ, "ਚਾਚੇ ਫਾਰਚੂਨਰ ਗੱਡੀ ਵਰਗੇ ਹੁੰਦੇ ਹਨ। ਫਾਰਚੂਨਰ ਗੱਡੀ ਸਭ ਕੋਲ ਹੀ ਹੁੰਦੀ ਹੈ। ਜੇ ਕੋਈ ਜ਼ਿਆਦਾ ਅਮੀਰ ਹੁੰਦਾ ਉਹਦੇ ਕੋਲ ਛੋਟੀ ਗੱਡੀ ਫਾਰਚੂਨਰ ਹੁੰਦੀ। ਜੇ ਕੋਈ ਠੀਕ ਠਾਕ ਹੁੰਦਾ, ਉਹਦੇ ਕੋਲ ਵੱਡੀ ਗੱਡੀ ਫਾਰਚੂਨਰ ਹੁੰਦੀ। ਭਾਵ ਇਹ ਕਿ ਫਾਰਚੂਨਰ ਬਿਨਾਂ ਸਰਦਾ ਕਿਸੇ ਦਾ ਨੀ। ਇਸੇ ਤਰ੍ਹਾਂ ਚਾਚਿਆਂ ਬਿਨਾਂ ਵੀ ਕਿਸੇ ਦਾ ਨੀ ਸਰਦਾ। ਇਸ ਕਰਕੇ ਚਾਚੇ ਫਾਰਚੂਨਰ ਗੱਡੀ ਹੁੰਦੇ ਨੇ।" ਦੇਖੋ ਐਮੀ ਦੀ ਵੀਡੀਓ:
View this post on Instagram
ਐਮੀ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫ਼ੈਨਜ਼ ਬਹੁਤ ਪਿਆਰ ਦੇ ਰਹੇ ਹਨ। ਇਸ ਦਾ ਪਤਾ ਉਨ੍ਹਾਂ ਦੀ ਪੋਸਟ ਤੇ ਲਾਈਕ ਤੇ ਕਮੈਂਟ ਦੇਖ ਕੇ ਲੱਗਦਾ ਹੈ। ਦਸ ਦਈਏ ਕਿ `ਓਏ ਮੱਖਣਾ` 4 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)