Diljit Dosanjh: ਦਿਲਜੀਤ ਦੋਸਾਂਝ ਦੀ ਪੁਰਾਣੀ ਵੀਡੀਓ ਹੋ ਰਹੀ ਵਾਇਰਲ, ਫੈਨਜ਼ ਨੂੰ ਛੂਹ ਗਿਆ ਐਕਟਰ ਦਾ ਸਾਦਗੀ ਭਰਿਆ ਸੁਭਾਅ
Diljit Dosanjh Video: ਦਿਲਜੀਤ ਦੋਸਾਂਝ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਹਰ ਕੋਈ ਕਲਾਕਾਰ ਦੇ ਡਾਊਨ ਟੂ ਅਰਥ (ਹਲੀਮੀ) ਸੁਭਾਅ ਦੀਆਂ ਤਾਰੀਫਾਂ ਕਰ ਰਿਹਾ ਹੈ।
Diljit Dosanjh Video: ਦਿਲਜੀਤ ਦੋਸਾਂਝ ਇੰਨੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ। ਦਿਲਜੀਤ ਪ੍ਰਸਿੱਧ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਚ ਕੰਮ ਕਰ ਰਹੇ ਹਨ। ਇੱਥੋਂ ਹਰ ਰੋਜ਼ ਦਿਲਜੀਤ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਹੈ ਕਿ ਕੀ ਇਹ ਸੱਚਮੁੱਚ ਦਿਲਜੀਤ ਹਨ।
ਇਸੇ ਦਰਮਿਆਨ ਦਿਲਜੀਤ ਦੋਸਾਂਝ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਹਰ ਕੋਈ ਕਲਾਕਾਰ ਦੇ ਡਾਊਨ ਟੂ ਅਰਥ (ਹਲੀਮੀ) ਸੁਭਾਅ ਦੀਆਂ ਤਾਰੀਫਾਂ ਕਰ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਦਿਲਜੀ ਇੱਕ ਈਵੈਂਟ 'ਚ ਮੌਜੂਦ ਹਨ। ਇਸ ਦੌਰਾਨ ਉਹ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਦੇ ਨਾਲ ਵੀਡੀਓ 'ਚ ਸੋਨਾਕਸ਼ੀ ਸਿਨਹਾ ਵੀ ਨਜ਼ਰ ਆ ਰਹੀ ਹੈ।
ਇਸ ਦੌਰਾਨ ਇੱਕ ਫੈਨ ਦਿਲਜੀਤ ਨੂੰ ਸਵਾਲ ਪੁੱਛਦਾ ਹੈ ਕਿ 'ਉਹ ਮੁੰਬਈ ਇੰਡਸਟਰੀ 'ਚ ਸਥਾਪਤ ਹੋਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ, ਪਰ ਉਸ ਦੇ ਹੱਥ ਸਫਲਤਾ ਨਹੀਂ ਲੱਗ ਰਹੀ'। ਆਪਣੇ ਦਿਲ ਦੀ ਗੱਲ ਦੱਸਦਾ ਇਸ ਫੈਨ ਦੀਆਂ ਅੱਖਾਂ 'ਚੋਂ ਹੰਝੂ ਵੀ ਆ ਗਏ। ਇਸ ਤੋਂ ਬਾਅਦ ਦਿਲਜੀਤ ਖੁਦ ਆਪਣੀ ਸੀਟ ਤੋਂ ਉੱਠ ਕੇ ਉਸ ਫੈਨ ਨੂੰ ਮਿਲਣ ਗਏ ਅਤੇ ਉਸ ਦਾ ਮੱਥਾ ਚੁੰਮ ਉਸ ਦਾ ਖੂਬ ਹੌਸਲਾ ਵਧਾਇਆ। ਫੈਨਜ਼ ਦਿਲਜੀਤ ਦੇ ਇਸ ਸਾਦਗੀ ਭਰੇ ਅੰਦਾਜ਼ ਦੀ ਤਾਰੀਫਾਂ ਕਰਦੇ ਥੱਕ ਨਹੀਂ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਜਲਦ ਹੀ 'ਚਮਕੀਲਾ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਹ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਰਿਪੋਰਟਾਂ ਮੁਤਾਬਕ ਇਸ ਫਿਲਮ 'ਚ ਪਰੀਨਿਤੀ ਚੋਪੜਾ ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਪਰੀਨਿਤੀ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਪਹੁੰਚ ਚੁੱਕੀ ਹੈ। ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਸੰਗਰੂਰ ਜ਼ਿਲ੍ਹੇ 'ਚ ਹੋ ਰਹੀ ਹੈ।
ਇਹ ਵੀ ਪੜ੍ਹੋ: ਸਿੰਮੀ ਚਾਹਲ ਨੇ ਨਵੀਂ ਫਿਲਮ 'ਜੀ ਵੇ ਸੋਹਣਿਆ ਜੀ' ਦਾ ਕੀਤਾ ਐਲਾਨ, ਚੈੱਕ ਕਰੋ ਰਿਲੀਜ਼ ਡੇਟ