(Source: ECI/ABP News)
ਗਿੱਪੀ ਗਰੇਵਾਲ ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਤੋਂ ਇਸ ਗੱਲੋਂ ਹਨ ਨਾਰਾਜ਼, ਐਕਟਰ ਨੇ ਖੁਦ ਕੀਤਾ ਖੁਲਾਸਾ
Gippy Grewal On Bollywood: ਗਿੱਪੀ ਗਰੇਵਾਲ ਵੀ ਬਾਲੀਵੁੱਡ `ਚ ਆਪਣੇ ਤਜਰਬੇ ਬਾਰੇ ਗੱਲਬਾਤ ਕਰ ਚੁੱਕੇ ਹਨ। ਆਪਣੇ ਇੱਕ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬਾਲੀਵੁੱਡ `ਚ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ ਹੈ
![ਗਿੱਪੀ ਗਰੇਵਾਲ ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਤੋਂ ਇਸ ਗੱਲੋਂ ਹਨ ਨਾਰਾਜ਼, ਐਕਟਰ ਨੇ ਖੁਦ ਕੀਤਾ ਖੁਲਾਸਾ punjabi singer actor gippy grewal angry at deepika padukone and karan johar for this reason read full story ਗਿੱਪੀ ਗਰੇਵਾਲ ਦੀਪਿਕਾ ਪਾਦੂਕੋਣ ਤੇ ਕਰਨ ਜੌਹਰ ਤੋਂ ਇਸ ਗੱਲੋਂ ਹਨ ਨਾਰਾਜ਼, ਐਕਟਰ ਨੇ ਖੁਦ ਕੀਤਾ ਖੁਲਾਸਾ](https://feeds.abplive.com/onecms/images/uploaded-images/2022/09/12/1d8ce83d8606a6258ae2b5060f069ec61662966499450469_original.jpg?impolicy=abp_cdn&imwidth=1200&height=675)
Gippy Grewal Angry At Bollywood: ਬਾਲੀਵੁੱਡ `ਚ ਪਹਿਲਾਂ ਵੀ ਇਹ ਲੰਬੀ ਬਹਿਸ ਛਿੜ ਚੁੱਕੀ ਹੈ ਕਿ ਇੱਥੇ ਪਰਿਵਾਰਵਾਦ ਦਾ ਬੋਲਬਾਲਾ ਹੈ। ਇਹੀ ਨਹੀਂ, ਬਾਲੀਵੁੱਡ ਇੰਡਸਟਰੀ ਨਵੇਂ ਕਲਾਕਾਰਾਂ ਦੀ ਐਂਟਰੀ ਜ਼ਿਆਦਾ ਪਸੰਦ ਨਹੀਂ ਕਰਦੀ ਹੈ। ਹੁਣ ਤੱਕ ਇਸ ਮੁੱਦੇ ਤੇ ਕਈ ਦਿੱਗਜ ਕਲਾਕਾਰ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਹਨ।
ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਵੀ ਬਾਲੀਵੁੱਡ `ਚ ਆਪਣੇ ਤਜਰਬੇ ਬਾਰੇ ਗੱਲਬਾਤ ਕਰ ਚੁੱਕੇ ਹਨ। ਆਪਣੇ ਇੱਕ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਬਾਲੀਵੁੱਡ `ਚ ਤਜਰਬਾ ਕੋਈ ਬਹੁਤਾ ਵਧੀਆ ਨਹੀਂ ਰਿਹਾ ਹੈ। ਬਾਲੀਵੁੱਡ `ਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਟੈਲੇਂਟ ਨੂੰ ਉਸ ਤਰ੍ਹਾਂ ਦੀ ਇੱਜ਼ਤ ਤੇ ਕਦਰ ਨਹੀਂ ਮਿਲੀ, ਜਿਸ ਦੇ ਉਹ ਹੱਕਦਾਰ ਸੀ।
ਗਿੱਪੀ ਗਰੇਵਾਲ ਨੇ ਕਈ ਵਾਰ ਇਸ ਗੱਲ ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਆਪਣੇ ਇੱਕ ਇੰਟਰਵਿਊ `ਚ ਕਿਹਾ ਸੀ ਕਿ 2012 `ਚ ਆਈ ਫ਼ਿਲਮ `ਕਾਕਟੇਲ` `ਚ ਉਨ੍ਹਾਂ ਦਾ ਗੀਤ ਸੀ, ਜਿਸ ਦਾ ਨਾਂ ਸੀ `ਅੰਗਰੇਜੀ ਬੀਟ`। ਇਹ ਗੀਤ ਗਿੱਪੀ ਗਰੇਵਾਲ ਤੇ ਹਨੀ ਸਿੰਘ ਦੀ ਅਵਾਜ਼ `ਚ ਰਿਕਾਰਡ ਕੀਤਾ ਗਿਆ ਸੀ। ਫ਼ਿਲਮ `ਚ ਸਭ ਤੋਂ ਜ਼ਿਆਦਾ ਹਿੱਟ ਇਹੀ ਗੀਤ ਰਿਹਾ ਸੀ। ਗਿੱਪੀ ਨੇ ਅੱਗੇ ਦੱਸਿਆ ਕਿ ਦੀਪਿਕਾ ਪਾਦੂਕੋਣ ਇਸੇ ਗੀਤ ਤੇ ਦੁਨੀਆ ਭਰ ਦੇ ਸ਼ੋਅਜ਼ `ਚ ਡਾਂਸ ਕਰਕੇ ਆਈ, ਪਰ ਕਿਸੇ ਨੇ ਇੱਕ ਵਾਰ ਵੀ ਇਹ ਤੱਕ ਨਹੀਂ ਦੱਸਿਆ ਕਿ ਗਾਣਾ ਗਾਇਆ ਕਿਸ ਕਲਾਕਾਰ ਨੇ ਹੈ। ਅੱਗੇ ਗਿੱਪੀ ਕਹਿੰਦੇ ਹਨ ਕਿ ਬਾਲੀਵੁੱਡ ਬਾਹਰਲੇ ਕਲਾਕਾਰਾਂ ਨੂੰ ਕਰੈਡਿਟ ਦੇਣਾ ਜ਼ਿਆਦਾ ਪਸੰਦ ਨਹੀਂ ਕਰਦਾ ਹੈ।
ਕਰਨ ਜੌਹਰ ਨਾਲ ਵੀ ਜਤਾ ਚੁੱਕੇ ਹਨ ਨਾਰਾਜ਼ਗੀ
ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ `ਚ ਕਿਹਾ ਸੀ ਕਿ ਬਾਲੀਵੁੱਡ `ਚ ਉਨ੍ਹਾਂ ਦੇ ਤਜਰਬੇ ਖਰਾਬ ਰਹੇ ਹਨ। ਇਸੇ ਸਾਲ ਆਈ ਫ਼ਿਲਮ `ਜੁਗ ਜੁਗ ਜੀਓ` `ਚ ਉਨ੍ਹਾਂ ਦਾ ਗੀਤ `ਨੱਚ ਪੰਜਾਬਣ` ਸੀ। ਉਨ੍ਹਾਂ ਨੂੰ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਬਾਗਚੀ ਨੇ ਕਾਲ ਕਰ ਗੀਤ ਗਾਉਣ ਦੀ ਰਿਕੁਐਸਟ ਕੀਤੀ ਸੀ, ਜਿਸ ਤੇ ਹਾਮੀ ਭਰਦਿਆਂ ਗਿੱਪੀ ਨੇ ਉਨ੍ਹਾਂ ਨੂੰ ਆਪਣੀ ਅਵਾਜ਼ `ਚ ਗੀਤ ਰਿਕਾਰਡ ਕਰਕੇ ਭੇਜਿਆ ਸੀ।
3 ਮਹੀਨੇ ਬਾਅਦ ਫ਼ਿਲਮ ਦਾ ਪੋਸਟਰ ਜਾਰੀ ਕੀਤਾ ਗਿਆ, ਤਾਂ ਗਿੱਪੀ ਨੇ ਮਿਊਜ਼ਿਕ ਡਾਇਰੈਕਟਰ ਤਨਿਸ਼ਕ ਨੂੰ ਪੁੱਛਿਆ ਕਿ ਉਨ੍ਹਾਂ ਦੇ ਗੀਤ ਦਾ ਕੀ ਬਣਿਆ? ਅੱਗੋਂ ਗਿੱਪੀ ਨੂੰ ਜਵਾਬ ਮਿਲਿਆ ਕਿ ਉਨ੍ਹਾਂ ਦਾ ਗੀਤ ਫ਼ਿਲਮ `ਚ ਇਸਤੇਮਾਲ ਨਹੀਂ ਕੀਤਾ ਜਾਵੇਗਾ। ਇਹ ਧਰਮਾ ਪ੍ਰੋਡਕਸ਼ਨਜ਼ (ਕਰਨ ਜੌਹਰ ਦੀ ਕੰਪਨੀ) ਦਾ ਹੁਕਮ ਹੈ।
ਗਿੱਪੀ ਗਰੇਵਾਲ ਨੇ ਕਿਹਾ ਕਿ `ਚੱਲੋ ਕੋਈ ਗੱਲ ਨੀ`। ਗਿੱਪੀ ਗਰੇਵਾਲ ਅੱਗੇ ਦੱਸਦੇ ਹਨ ਕਿ ਜਦੋਂ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਫ਼ਿਲਮ ਦੇ ਪੂਰੇ ਟਰੇਲਰ ;ਚ ਉਨ੍ਹਾਂ ਦਾ ਗਾਣਾ ਹੀ ਸੁਣਾਈ ਦਿੰਦਾ ਹੈ। ਗਿੱਪੀ ਗਰੇਵਾਲ ਨੇ ਮੁੜ ਮਿਊਜ਼ਿਕ ਡਾਇਰੈਕਟਰ ਨੂੰ ਫ਼ੋਨ ਕੀਤਾ ਤਾਂ ਜਵਾਬ ਮਿਲਿਆ ਕਿ ਉਨ੍ਹਾਂ ਨੂੰ (ਮਿਊਜ਼ਿਕ ਡਾਇਰੈਕਟਰ) ਨੂੰ ਖੁਦ ਨਹੀਂ ਪਤਾ ਸੀ ਕਿ ਗਿੱਪੀ ਦਾ ਗੀਤ ਫ਼ਿਲਮ `ਚ ਹੈ। ਇਸ ਤੇ ਗਿੱਪੀ ਗਰੇਵਾਲ ਨੇ ਕਾਫ਼ੀ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ, "ਇਹ ਕਿਵੇਂ ਹੋ ਸਕਦਾ ਹੈ ਕਿ ਮਿਊਜ਼ਿਕ ਡਾਇਰੈਕਟਰ ਨੂੰ ਪਤਾ ਨਾ ਹੋਵੇ ਕਿ ਉਨ੍ਹਾਂ ਦਾ ਕੋਈ ਗੀਤ ਫ਼ਿਲਮ `ਚ ਹੈ ਕਿ ਨਹੀਂ।"
ਫ਼ਿਲਮ ਦਾ ਗੀਤ ਗਾਉਣ ਦੀ ਨਹੀਂ ਲਈ ਸੀ ਫ਼ੀਸ
ਗਿੱਪੀ ਗਰੇਵਾਲ ਨੇ ਆਪਣੇ ਇੰਟਰਵਿਊ ਦੌਰਾਨ ਇਹ ਵੀ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਮਿਊਜ਼ਿਕ ਡਾਰਿਰੈਕਟਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਫ਼ਿਲਮ `ਚ ਹੈ ਤੇ ਉਹ ਆ ਕੇ ਆਪਣਾ ਚੈੱਕ ਲੈ ਜਾਣ। ਇਸ ਤੇ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਪੈਸਿਆਂ ਲਈ ਨਹੀਂ ਗਾਉਂਦੇ। ਉਹ ਚੈੱਕ ਗਿੱਪੀ ਗਰੇਵਾਲ ਨੇ ਅੱਜ ਤੱਕ ਵੀ ਨਹੀਂ ਲਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)