Gippy Grewal: ਗਿੱਪੀ ਗਰੇਵਾਲ ਨੇ ਕੀਤਾ ਫਿਲਮ ‘ਅਰਦਾਸ ਕਰਾਂ’ ਦੇ ਅਗਲੇ ਭਾਗ ਦਾ ਐਲਾਨ, ਪੋਸਟ ਸ਼ੇਅਰ ਕਰ ਕਹੀ ਇਹ ਗੱਲ
Gippyy Grewal Ardaas Karan: ਗਿੱਪੀ ਗਰੇਵਾਲ ਨੇ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਰਦਾਸ ਕਰਾਂ ਦੀ ਟੀਮ ਨਾਲ ਖੜੇ ਨਜ਼ਰ ਆ ਰਹੇ ਹਨ। ਇਹ ਫੋਟੋ ‘ਅਰਦਾਸ ਕਰਾਂ 2’ ਦੀ ਹੈ।
Gippy Grewal Announces Ardaas Karan Next Chapter: ਪੰਜਾਬੀ ਸਿੰਗਰ-ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਨ੍ਹਾਂ ਦੀਆਂ ਲਗਾਤਾਰ ਇਕੱਠੀਆਂ ਦੋ ਫਿਲਮਾਂ ‘ਯਾਰ ਮੇਰਾ ਤਿਤਲੀਆਂ ਵਰਗਾ’ ਤੇ ‘ਹਨੀਮੂਨ’ ਹਿੱਟ ਰਹੀਆਂ। ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀਆਂ ਫਿਲਮਾਂ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਦੌਰਾਨ ਗਿੱਪੀ ਨੇ ਆਪਣੇ ਫੈਨਜ਼ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਅਰਦਾਸ ਕਰਾਂ ਦੇ ਸੀਕੁਅਲ ਯਾਨਿ ਅਗਲੇ ਭਾਗ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਅਰਦਾਸ ਕਰਾਂ ਗਿੱਪੀ ਗਰੇਵਾਲ ਦੇ ਕਰੀਅਰ ਦੀਆਂ ਸਭ ਤੋਂ ਬੈਸਟ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਫਿਲਮ ਦਾ ਦੂਜਾ ਭਾਗ ਜਾਂ ‘ਅਰਦਾਸ ਕਰਾਂ 2’ 2019 ‘ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਫਿਲਮ ਨੇ ਉਸ ਸਮੇਂ 31 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।
ਗਿੱਪੀ ਗਰੇਵਾਲ ਨੇ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅਰਦਾਸ ਕਰਾਂ ਦੀ ਟੀਮ ਨਾਲ ਖੜੇ ਨਜ਼ਰ ਆ ਰਹੇ ਹਨ। ਇਹ ਫੋਟੋ ‘ਅਰਦਾਸ ਕਰਾਂ 2’ ਦੀ ਹੈ। ਇਸ ਵਿੱਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਗੁਰਪ੍ਰੀਤ ਘੁੱਗੀ ਤੇ ਹੋਰ ਕਲਾਕਾਰ ਫਰੇਮ ‘ਚ ਨਜ਼ਰ ਆ ਰਹੇ ਹਨ। ਤਸਵੀਰ ਦੇ ਪਿੱਛੇ ਗਿੱਪੀ ਨੇ ਫਿਲਮ ਦਾ ਟਾਈਟਲ ਟਰੈਕ ‘ਅਰਦਾਸ ਕਰਾਂ’ ਚਲਾਇਆ ਹੈ। ਤਸਵੀਰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ‘ਚ ਲਿਖਿਆ, “ਅਰਦਾਸ ਕਰਾਂ ਦਾ ਅਗਲਾ ਭਾਗ ਆ ਰਿਹਾ। ਕੌਣ ਕੌਣ ਇੰਤਜ਼ਾਰ ਕਰ ਰਿਹਾ।” ਗਿੱਪੀ ਦੀ ਇਸ ਪੋਸਟ ‘ਤੇ ਫੈਨਜ਼ ਬੇਸ਼ੁਮਾ ਕਮੈਂਟਸ ਕਰ ਆਪਣੀ ਰਾਏ ਦੇ ਰਹੇ ਹਨ।
View this post on Instagram
ਤਸਵੀਰ ‘ਤੇ ਕਮੈਂਟ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, “ਮੈਂ ਤਾਂ ਵੇਟ ਨਹੀਂ ਕਰ ਸਕਦਾ।” ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, “ਅਰਦਾਸ ਕਰਾਂ ਪੰਜਾਬੀ ਇੰਡਸਟਰੀ ਦਾ ਮਾਸਟਰਪੀਸ ਹੈ।” ਦਸ ਦਸੀਏ ਕਿ ‘ਅਰਦਾਸ ਕਰਾਂ 2’ 2019 ‘ਚ ਰਿਲੀਜ਼ ਹੋਈ ਸੀ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਗੁਰਫਤਿਹ ਸਿੰਘ ਗਰੇਵਾਲ ਯਾਨਿ ਸ਼ਿੰਦਾ ਗਰੇਵਾਲ, ਜਪੁਜੀ ਖਹਿਰਾ, ਮੇਹਰ ਵਿੱਜ ਤੇ ਯੋਗਰਾਜ ਸਿੰਘ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਖੁਦ ਗਿੱਪੀ ਗਰੇਵਾਲ ਸੀ। ਇਸ ਦੇ ਨਾਲ ਹੀ ਫਿਲਮ ਦੀ ਕਹਾਣੀ ਵੀ ਗਿੱਪੀ ਗਰੇਵਾਲ ਨੇ ਲਿਖੀ ਸੀ, ਜਦਕਿ ਸਕ੍ਰੀਨਪਲੇ ਗਿੱਪੀ ਤੇ ਰਾਣਾ ਰਣਬੀਰ ਨੇ ਮਿਲ ਕੇ ਤਿਆਰ ਕੀਤਾ ਸੀ। ਇਹ ਫਿਲਮ ਜ਼ਬਰਦਸਤ ਹਿੱਟ ਹੋਈ ਸੀ। ਇਸ ਫਿਲਮ ਨੇ 31 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।