![ABP Premium](https://cdn.abplive.com/imagebank/Premium-ad-Icon.png)
Gippy Grewal: ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਨਾਲ ਤਸਵੀਰ ਕੀਤੀ ਸ਼ੇਅਰ, ਨਾਲ ਹੀ ਕੀਤਾ ਇਹ ਵੱਡਾ ਐਲਾਨ
Gippy Grewal Sonam Bajwa: ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਕੈਰੀ ਆਨ ਜੱਟਾ 3 ਦੀ ਲੀਡ ਅਦਾਕਾਰਾ ਸੋਨਮ ਬਾਜਵਾ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਹ ਇੱਕ ਬੇਹੱਦ ਮਜ਼ਾਕੀਆ ਤਸਵੀਰ ਹੈ
![Gippy Grewal: ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਨਾਲ ਤਸਵੀਰ ਕੀਤੀ ਸ਼ੇਅਰ, ਨਾਲ ਹੀ ਕੀਤਾ ਇਹ ਵੱਡਾ ਐਲਾਨ punjabi singer actor gippy grewal shares photo with sonam bajwa announces to release carry on jatta 3 official poster sooner Gippy Grewal: ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਨਾਲ ਤਸਵੀਰ ਕੀਤੀ ਸ਼ੇਅਰ, ਨਾਲ ਹੀ ਕੀਤਾ ਇਹ ਵੱਡਾ ਐਲਾਨ](https://feeds.abplive.com/onecms/images/uploaded-images/2023/03/30/df9e7fb53dfe7e5b0352528fe2677d921680173334485469_original.jpg?impolicy=abp_cdn&imwidth=1200&height=675)
Gippy Grewal Sonam Bajwa: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਫੈਨਜ਼ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ। ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਹੁਣ ਇਸ ਫਿਲਮ ਨਾਲ ਜੁੜੀ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ।
ਗਿੱਪੀ ਗਰੇਵਾਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਕੈਰੀ ਆਨ ਜੱਟਾ 3 ਦੀ ਲੀਡ ਅਦਾਕਾਰਾ ਸੋਨਮ ਬਾਜਵਾ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਹ ਇੱਕ ਬੇਹੱਦ ਮਜ਼ਾਕੀਆ ਤਸਵੀਰ ਹੈ, ਜਿਸ ਵਿੱਚ ਸੋਨਮ ਬਾਜਵਾ ਦੇ ਮੂੰਹ 'ਤੇ ਮੁੱਛਾਂ ਵੀ ਨਜ਼ਰ ਆ ਰਹੀਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕਿਹਾ, 'ਇਹ ਮੁੱਛਾਂ ਵਾਲੀ ਕੌਣ ਆ?' ਇਸ ਦੇ ਨਾਲ ਨਾਲ ਉਨ੍ਹਾਂ ਨੇ ਕਿਹਾ, 'ਕੈਰੀ ਆਨ ਜੱਟਾ 3' ਦੇ ਅਧਿਕਾਰਤ ਪੋਸਟਰ ਨੂੰ ਜਲਦ ਰਿਲੀਜ਼ ਕੀਤਾ ਜਾਵੇਗਾ। ਦੇਖੋ ਗਿੱਪੀ ਦੀ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਇਹ ਪੰਜਾਬੀ ਸਿਨੇਮਾ ਦੀ ਅਜਿਹੀ ਫਿਲਮ ਹੋਣ ਵਾਲੀ ਹੈ, ਜਿਸ ਨੂੰ ਤਾਮਿਲ ਤੇ ਤੇਲਗੂ ਭਾਸ਼ਾਵਾਂ 'ਚ ਵੀ ਡੱਬ ਕੀਤਾ ਜਾਵੇਗਾ। ਕਿਉਂਕਿ 'ਕੈਰੀ ਆਨ ਜੱਟਾ' (2012) ਦੇ ਪਹਿਲੇ ਭਾਗ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਪੂਰੇ ਦੇਸ਼ 'ਚ ਫਿਲਮ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ ਸੀ। ਸਾਊਥ ਸਿਨੇਮਾ 'ਚ ਤਾਂ ਇਸ ਫਿਲਮ ਦਾ ਰੀਮੇਕ ਵੀ ਬਣਾਇਆ ਗਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)