Gippy Grewal: ਗਿੱਪੀ ਗਰੇਵਾਲ ਦੀਆਂ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ, ਪੁਰਾਣੇ ਦਿਨਾਂ 'ਚ ਇੰਜ ਦਿਖਦਾ ਸੀ ਗਾਇਕ
Gippy Grewal Pics: ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਗਿੱਪੀ ਗਰੇਵਾਲ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਗਿੱਪੀ ਦੇ ਪੰਜਾਬੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਦੀਆਂ ਹਨ।
Gippy Grewal Unseen Pics: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਨਾਲ ਕੈਰੀ ਆਨ ਜੱਟਾ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋਇਆ ਹੈ।
ਇਹ ਵੀ ਪੜ੍ਹੋ: ਸਚਿਨ ਤੇਂਦੂਲਕਰ ਨਾਲ ਕ੍ਰਿਕੇਟ ਖੇਡਦੇ ਨਜ਼ਰ ਆਏ MC ਸਟੈਨ, ਵੀਡੀਓ ਹੋਇਆ ਵਾਇਰਲ
ਇਸ ਦਰਮਿਆਨ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਛਾਏ ਹੋਏ ਹਨ। ਗਿੱਪੀ ਗਰੇਵਾਲ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਗਿੱਪੀ ਦੇ ਪੰਜਾਬੀ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗਿੱਪੀ ਗਰੇਵਾਲ ਨੂੰ ਪਛਾਨਣਾ ਕਾਫੀ ਮੁਸ਼ਕਲ ਹੋ ਰਿਹਾ ਹੈ। ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
View this post on Instagram
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਚਰਚਾ 'ਚ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਲਈ ਤਿਆਰ ਹੈ। ਹਾਲ ਹੀ 'ਚ ਇਸ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋਇਆ ਹੈ, ਜਿਸ ਨੂੰ 5 ਦਿਨਾਂ 'ਚ ਹੀ 5 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੱੁਕਿਆ ਹੈ। ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਆਪਣੀ ਪਰਸਨਲ ਲਾਈਫ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਗਿੱਪੀ ਗਰੇਵਾਲ ਅਕਸਰ ਆਪਣੇ ਪਰਿਵਾਰ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।