Karamjit Anmol: 'ਆਪ' ਨੇ ਫਰੀਦਕੋਟ ਲੋਕ ਸਭਾ ਸੀਟ ਤੋਂ ਖੇਡਿਆ ਅਦਾਕਾਰ ਕਰਮਜੀਤ ਅਨਮੋਲ 'ਤੇ ਦਾਅ, ਕੀ ਮਾਰਨਗੇ ਬਾਜ਼ੀ?
ਆਮ ਆਦਮੀ ਪਾਰਟੀ ਨੇ ਫਰੀਦਕੋਟ (ਰਿਜ਼ਰਵ) ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਅਨਮੋਲ ਪੰਜਾਬੀ ਅਭਿਨੇਤਾ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।
Karamjit Anmol: ਆਮ ਆਦਮੀ ਪਾਰਟੀ ਨੇ ਫਰੀਦਕੋਟ (ਰਿਜ਼ਰਵ) ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕਰਮਜੀਤ ਅਨਮੋਲ ਪੰਜਾਬੀ ਅਭਿਨੇਤਾ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ। ਪਹਿਲਾਂ ਚਰਚਾ ਸੀ ਕਿ ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ। ਅਜਿਹਾ ਇਸ ਲਈ ਕਿਉਂਕਿ ਇਹ ਸੀਟ 'ਆਪ' ਲਈ ਸੁਰੱਖਿਅਤ ਮੰਨੀ ਜਾਂਦੀ ਸੀ ਪਰ ਹੁਣ ਉਨ੍ਹਾਂ ਉਪਰ ਫਰੀਦਕੋਟ (ਰਿਜ਼ਰਵ) ਤੋਂ ਦਾਅ ਖੇਡਿਆ ਗਿਆ ਹੈ।
ਸੀਐਮ ਮਾਨ ਨਾਲ ਪੁਰਾਣੀ ਤੇ ਡੂੰਘੀ ਦੋਸਤੀ
ਦੱਸ ਦਈਏ ਕਿ ਕਰਮਜੀਤ ਅਨਮੋਲ ਤੇ ਭਗਵੰਤ ਮਾਨ ਦੀ ਬੜੀ ਪੁਰਾਣੀ ਤੇ ਡੂੰਘੀ ਦੋਸਤੀ ਹੈ। ਦੋਵਾਂ ਨੇ ਪੰਜਾਬੀ ਇੰਡਸਟਰੀ 'ਚ ਪੈਰ ਜਮਾਉਣ ਲਈ ਇਕੱਠੇ ਸੰਘਰਸ਼ ਕੀਤਾ। ਕਰਮਜੀਤ ਅਨਮੋਲ ਭਗਵੰਤ ਮਾਨ ਨਾਲ ਉਨ੍ਹਾਂ ਦੀਆਂ ਕਾਮੇਡੀ ਕੈਸਟਾਂ 'ਚ ਨਜ਼ਰ ਆਏ ਸੀ। ਉਨ੍ਹਾਂ ਦੇ ਨਾਲ ਅਦਾਕਾਰ ਦੇਵ ਖਰੌੜ ਨੇ ਵੀ ਕਾਫੀ ਕੰਮ ਕੀਤਾ ਹੈ। ਇਹੀ ਨਹੀਂ ਵਿਧਾਨ ਸਭਾ 2022 'ਚ ਵੀ ਕਰਮਜੀਤ ਅਨਮੋਲ ਤੇ ਦੇਵ ਖਰੌੜ ਆਮ ਆਦਮੀ ਪਾਰਟੀ ਪੰਜਾਬ ਨੂੰ ਸਮਰਥਨ ਦੇਣ ਲਈ ਸਭ ਤੋਂ ਅੱਗੇ ਸਨ।
View this post on Instagram
ਕਰਮਜੀਤ ਅਨਮੋਲ ਵਰਕਫਰੰਟ
ਕਰਮਜੀਤ ਅਨਮੋਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ ਹੈ। ਉਹ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦਾ ਹਿੱਸਾ ਹਨ ਅਤੇ ਆਪਣੀ ਜ਼ਬਰਦਸਤ ਐਕਟਿੰਗ ਤੇ ਸ਼ਾਨਦਾਰ ਕਾਮਿਕ ਟਾਈਮਿੰਗ ਨਾਲ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਅਨਮੋਲ ਨੂੰ ਪਿਛਲੇ ਸਾਲ 'ਜੀ ਵਾਈਫ ਜੀ' ਤੇ ਕੈਰੀ ਆਨ ਜੱਟਾ 3 ਵਰਗੀਆਂ ਫਿਲਮਾਂ 'ਚ ਦੇਖਿਆ ਗਿਆ ਸੀ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ ਨੇ ਖਾਸ ਰਿਕਾਰਡ ਵੀ ਬਣਾਇਆ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਇਕਲੌਤੀ ਫਿਲਮ ਹੈ। ਕਰਮਜੀਤ ਅਨਮੋਲ ਐਕਟਰ ਦੇ ਨਾਲ ਨਾਲ ਉਮਦਾ ਗਾਇਕ ਵੀ ਹਨ। ਉਨ੍ਹਾਂ ਨੇ ਅਨੇਕਾਂ ਗਾਣੇ ਗਾਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਹਿੱਟ ਰਹੇ ਹਨ।
ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ
ਦੱਸ ਦਈਏ ਕਿ ਕਰਮਜੀਤ ਅਨਮੋਲ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਸ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਿਰਫ ਇੰਸਟਾਗ੍ਰਾਮ ਤੇ ਹੀ 1.1 ਮਿਲੀਅਨ ਯਾਨਿ 11 ਲੱਖ ਫਾਲੋਅਰਜ਼ ਹਨ।