Parmish Verma: ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ‘ਤੇ ਸਖਤੀ ਨੂੰ ਲੈਕੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ, ਕਹਿ ਦਿੱਤੀ ਇਹ ਗੱਲ
ਪੰਜਾਬ ;ਚ ਗੰਨ ਕਲਚਰ ਦੇ ਮੁੱਦੇ ‘ਤੇ ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਹਨ ਕਿ ਗਾਣੇ ਲੋਕਾਂ ਦੇ ਦਿਲ ਦਿਮਾਗ਼ ‘ਤੇ ਪ੍ਰਭਾਵ ਪਾਉਂਦੇ ਹਨ। ਪਰ ਇਸ ਨੂੰ ਲੈਕੇ ਗਾਈਡਲਾਈਨਜ਼ ਵੀ ਬਿਲਕੁਲ ਕਲੀਅਰ ਹੋਣੀਆਂ ਚਾਹੀਦੀਆਂ ਹਨ
ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma On Gun Culture: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਪਰਮੀਸ਼ ਵਰਮਾ ਪਿਛਲੇ ਕਰੀਬ 7-8 ਸਾਲਾਂ ਨੂੰ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਹ ਹਾਲ ਹੀ ‘ਚ ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਟਾਕ ਸ਼ੋਅ ‘ਚ ਮਹਿਮਾਨ ਬਣ ਸ਼ਾਮਲ ਹੋਏ ਸੀ। ਇਸ ਦੌਰਾਨ ਪਰਮੀਸ਼ ਨੇ ਕਈ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੇ ਨਾਲ ਨਾਲ ਪਰਮੀਸ਼ ਨੇ ਪੰਜਾਬ ਸਰਕਾਰ ਵੱਲੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ‘ਤੇ ਪਾਬੰਦੀ ਲਗਾਏ ਜਾਣ ‘ਏ ਵੀ ਆਪਣੀ ਰਾਏ ਦਿੱਤੀ।
ਪੰਜਾਬ ;ਚ ਗੰਨ ਕਲਚਰ ਦੇ ਮੁੱਦੇ ‘ਤੇ ਪਰਮੀਸ਼ ਵਰਮਾ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਇਸ ਗੱਲ ਨਾਲ ਸਹਿਮਤ ਹਨ ਕਿ ਗਾਣੇ ਲੋਕਾਂ ਦੇ ਦਿਲ ਦਿਮਾਗ਼ ‘ਤੇ ਪ੍ਰਭਾਵ ਪਾਉਂਦੇ ਹਨ। ਪਰ ਇਸ ਦੇ ਨਾਲ ਨਾਲ ਇਸ ਨੂੰ ਲੈਕੇ ਗਾਈਡਲਾਈਨਜ਼ ਵੀ ਬਿਲਕੁਲ ਕਲੀਅਰ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਪਰਮੀਸ਼ ਨੇ ਇਹ ਵੀ ਕਿਹਾ ਕਿ ਉਹ ਇਹ ਗੱਲ ਸਰਕਾਰ ਨੂੰ ਲੈਕੇ ਨਹੀਂ ਕਹਿ ਰਹੇ ਹਨ, ਸਗੋਂ ਉਨ੍ਹਾਂ ਦੀ ਨਿੱਜੀ ਰਾਏ ਹੈ। ਉਨ੍ਹਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਕਲਾਕਾਰਾਂ ਦੀ ਇੱਕ ਸਮਾਜਕ ਜ਼ਿੰਮੇਵਾਰੀ ਹੁੰਦੀ ਹੈ, ਪਰ ਇਸ ਨੂੰ ਲੈਕੇ ਪੂਰੀ ਕਲੈਰਿਟੀ ਹੋਣਾ ਜ਼ਰੂਰੀ ਹੈ, ਕਿਉਂਕਿ ਜੇ ਪੰਜਾਬ ‘ਚ ਗੰਨ ਕਲਚਰ ਪ੍ਰਮੋਟ ਕਰਨ ‘ਤੇ ਸਰਕਾਰ ਨੇ ਸਖਤ ਰੁਖ ਅਖਤਿਆਰ ਕੀਤਾ ਹੈ, ਤਾਂ ਪੰਜਾਬ ਵਰਗੇ ਸੂਬੇ ‘ਚ ‘ਆਰਆਰਆਰ’ ਵਰਗੀ ਫਿਲਮ ਚੰਗਾ ਬਿਜ਼ਨਸ ਕਰਦੀ ਹੈ।
ਇਸ ਦੇ ਨਾਲ ਨਾਲ ਪਰਮੀਸ਼ ਵਰਮਾ ਨੇ ਸਿੱਧੂ ਮੂਸੇਵਾਲਾ ਦੇ ਇੱਕ ਪੁਰਾਣੇ ਇੰਟਰਵਿਊ ਦਾ ਜ਼ਿਕਰ ਵੀ ਕੀਤਾ, ਜਿਸ ਵਿੱਚ ਮੂਸੇਵਾਲਾ ਨੇ ਕਿਹਾ ਸੀ ਕਿ ਜੇ ਪੰਜਾਬੀ ਗੀਤਾਂ ‘ਚ ਅਸਲੇ ਦੇ ਜ਼ਿਕਰ ਤੋਂ ਕਿਸੇ ਨੂੰ ਦਿੱਕਤ ਹੈ। ਇਸ ਦੇ ਨਾਲ ਨਾਲ ਜੇ ਪੰਜਾਬੀ ਗੀਤਾਂ ‘ਚ ਅਸਲੇ ਦੀ ਵਰਤੋਂ ਨਾਲ ਬੁਰਾ ਪ੍ਰਭਾਵ ਪੈਂਦਾ ਹੈ, ਤਾਂ ਫਿਰ ‘ਆਰਆਰਆਰ’ ਤੇ ‘ਕੇਜੀਐਫ’ ਵਰਗੀਆਂ ਫਿਲਮਾਂ ਭਾਰਤ ‘ਚ ਹਿੱਟ ਕਿਉਂ ਹੁੰਦੀਆਂ ਹਨ। ਇਸ ਦੇ ਨਾਲ ਹੀ ਪਰਮੀਸ਼ ਨੇ ਕਿਹਾ ਕਿ ਗੰਨ ਕਲਚਰ ਦਾ ਮੁੱਦਾ ਸਿਰਫ ਪੰਜਾਬ ਦਾ ਹੀ ਨਹੀਂ ਹੈ, ਸਗੋਂ ਪੂਰੇ ਇੰਡੀਆ ਦਾ ਹੈ। ਪਰਮੀਸ਼ ਨੇ ਕਿਹਾ ਕਿ ਅਸਲਾ ਤੇ ਡਰੱਗਜ਼ ਨੂੰ ਪੰਜਾਬ ਦਾ ਮੁੱਦਾ ਬਣਾਇਆ ਜਾ ਰਿਹਾ ਹੈ, ਪਰ ਇਹ ਪੂਰੇ ਦੇਸ਼ ਦਾ ਸਾਂਝਾ ਮੁੱਦਾ ਹੈ।
ਇਸ ਤੋਂ ਇਲਾਵਾ ਪਰਮੀਸ਼ ਨੇ ਇਹ ਵੀ ਕਿਹਾ ਕਿ ਗਾਇਕ ਉਹੀ ਗਾਣਾ ਬਣਾਉਂਦਾ ਹੈ, ਜੋ ਦਰਸ਼ਕਾਂ ਨੂੰ ਪਸੰਦ ਹੁੰਦਾ ਹੈ। ਕਲਾਕਾਰ ਟਰੈਂਡ ਨਾਲ ਚੱਲਦੇ ਹਨ। ਤੁਸੀਂ ਇਸ ਇੰਟਰਵਿਊ ਵਿੱਚ ਪਰਮੀਸ਼ ਵਰਮਾ ਦੇ ਇਸ ਬਿਆਨ ਨੂੰ 32 ਮਿੰਟ 53 ਸਕਿੰਟਾਂ ਤੋਂ ਸੁਣ ਸਕਦੇ ਹੋ। ਦੇਖੋ ਵੀਡੀਓ:
ਕਾਬਿਲੇਗ਼ੌਰ ਹੈ ਕਿ ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਗਾਇਕਾਂ ਖ਼ਿਲਾਫ਼ ਐਕਸ਼ਨ ’ਚ ਆ ਗਈ ਹੈ। ਹਾਲ ਹੀ ਸਰਕਾਰ ਨੇ ਕਈ ਪੰਜਾਬੀ ਸਿੰਗਰਾਂ ‘ਤੇ ਕੇਸ ਵੀ ਦਰਜ ਕੀਤੇ ਸੀ। ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਗੀਤਾਂ ‘ਚ ਅਸਲੇ ਦੀ ਪਾਬੰਦੀ ਦਾ ਲੋਕਾਂ ‘ਤੇ ਕਿੰਨਾ ਪ੍ਰਭਾਵ ਪੈਂਦਾ ਹੈ।