Afsana Khan:ਪੰਜਾਬੀ ਗਾਇਕਾ ਅਫਸਾਨਾ ਖਾਨ ਨੂੰ `ਤਿਤਲੀਆਂ` ਗੀਤ ਲਈ ਦਾਦਾ ਸਾਹਿਬ ਫਾਲਕੇ ਐਵਾਰਡ, ਦੇਖੋ ਵੀਡੀਓ
Afsana Khan Dada Saheb Phalke Award: ਅਫਸਾਨਾ ਖਾਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਸ ਦਈਏ ਕਿ ਉਸ ਨੂੰ ਆਪਣੇ ਗੀਤ ਤਿਤਲੀਆਂ ਲਈ ਬੈਸਟ ਫ਼ੀਮੇਲ ਸਿੰਗਰ ਦਾ ਐਵਾਰਡ ਮਿਲਿਆ ਹੈ।
Dada Saheb Phalke Award To Afsana Khan: ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਦਸ ਦਈਏ ਕਿ ਉਸ ਨੂੰ ਆਪਣੇ ਗੀਤ ਤਿਤਲੀਆਂ ਲਈ ਬੈਸਟ ਫ਼ੀਮੇਲ ਸਿੰਗਰ ਦਾ ਐਵਾਰਡ ਮਿਲਿਆ ਹੈ। ਦੇਖੋ ਵੀਡੀਓ:
View this post on Instagram
ਅਫ਼ਸਾਨਾ ਖਾਨ ਦਾ ਜਦੋਂ ਸਟੇਜ `ਤੇ ਨਾਂ ਲਿਆ ਗਿਆ ਤਾਂ ਬੈਕਗਰਾਊਂਡ `ਚ ਉਸ ਦਾ ਸਿੱਧੂ ਨਾਲ ਗਾਇਆ ਗੀਤ `ਧੱਕਾ` ਚੱਲਦਾ ਸੁਣਾਈ ਦਿੱਤਾ। ਇਸ ਦੇ ਨਾਲ ਹੀ ਸਟੇਜ `ਤੇ ਐਵਾਰਡ ਲੈਂਦੇ ਸਮੇਂ ਅਫ਼ਸਾਨਾ ਕਾਫ਼ੀ ਭਾਵੁਕ ਹੋ ਗਈ। ਇਸ ਦੌਰਾਨ ਉਸ ਨੇ ਆਪਣਾ ਐਵਾਰਡ ਮਰਹੂਮ ਗਾਇਕ ਤੇ ਰੈਪਰ ਸਿੱਧੂ ਮੂਸੇਵਾਲਾ ਨੂੰ ਸਪਰਪਿਤ ਕੀਤਾ, ਜਿਸ ਨੂੰ ਉਹ ਮੂੰਹਬੋਲਾ ਭਰਾ ਮੰਨਦੀ ਹੈ।
View this post on Instagram
ਅਫ਼ਸਾਨਾ ਖਾਨ ਨੇ ਆਪਣੇ ਵੀਡੀਓਜ਼ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕਰ ਲਿਖਿਆ। ਸਿੱਧੂ ਮੂਸੇਵਾਲਾ ਤੇ ਅਫ਼ਸਾਨਾ ਖਾਨ ਨੂੰ ਦਾਦਾ ਸਾਹਿਬ ਫਾਲਕੇ ਆਈਕੋਨਿਕ ਐਵਾਰਡ। ਇਸ ਦੌਰਾਨ ਜਿੱਥੇ ਅਫ਼ਸਾਨਾ ਖਾਨ ਖੁਸ਼ ਨਜ਼ਰ ਆਈ, ਨਾਲ ਹੀ ਉਹ ਸਿੱਧੂ ਨੂੰ ਯਾਦ ਕਰ ਭਾਵੁਕ ਹੋ ਗਈ।
ਦੱਸ ਦਈਏ ਕਿ ਖਾਨ ਨੂੰ 2020 `ਚ ਆਏ ਉਸ ਦੇ ਗੀਤ ਤਿਤਲੀਆਂ ਲਈ ਐਵਾਰਡ ਦਿਤਾ ਗਿਆ। ਇਸ ਗੀਤ ਨੂੰ ਮਸ਼ਹੂਰ ਗੀਤਕਾਰ ਜਾਨੀ ਨੇ ਲਿਖਿਆ ਸੀ। ਇਸ ਦੇ ਨਾਲ ਹੀ ਅਫ਼ਸਾਨਾ ਨੂੰ ਸਿੱਧੂ ਮੂਸੇਵਾਲਾ ਨਾਲ ਗਾਏ ਡੂਏਟ ਗੀਤ ਧੱਕਾ ਲਈ ਵੀ ਜਾਣਿਆ ਜਾਂਦਾ ਹੈ।
ਕਾਬਿਲੇਗ਼ੌਰ ਹੈ ਕਿ ਅਫ਼ਸਾਨਾ ਖਾਨ ਨੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2012 `ਚ ਵਾਇਸ ਆਫ਼ ਪੰਜਾਬ ਦੇ ਸੀਜ਼ਨ 3 ਤੋਂ ਕੀਤੀ ਸੀ।