Ammy Virk: ਐਮੀ ਵਿਰਕ ਨੇ ਰੈਪਰ ਡਿਵਾਈਨ ਨਾਲ ਮਿਲਾਇਆ ਹੱਥ, ਇਸ ਗੀਤ 'ਚ ਦੋਵੇਂ ਪਾਉਣਗੇ ਧਮਾਲਾਂ
Ammy Virk New Song: ਐਮੀ ਵਿਰਕ ਨੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ। ਇਸ ਪ੍ਰੋਜੈਕਟ 'ਚ ਐਮੀ ਕੁੱਝ ਨਵਾਂ ਲੈਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਆਉਣ ਵਾਲੇ ਗਾਣੇ 'ਬਿਜ਼ੀ ਗੈਟਿੰਗ ਪੇਡ' 'ਚ ਮਸ਼ਹੂਰ ਰੈਪਰ ਡਿਵਾਈਨ ਨਾਲ ਹੱਥ ਮਿਲਾਇਆ ਹੈ
Ammy Virk Divine Collaboration: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਹ ਫਿਲਮ ਲੋਕਾਂ ਨੂੰ ਖੂਬ ਹਸਾ ਰਹੀ ਹੈ। ਐਮੀ ਵਿਰਕ ਦੇ ਫੈਨਜ਼ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਇਸ ਫਿਲਮ ਨੇ ਇੱਕ ਹਫਤੇ 'ਚ ਹੀ ਦੁਨੀਆ ਭਰ ਵਿੱਚ 6.20 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।
ਹੁਣ ਐਮੀ ਵਿਰਕ ਨੇ ਨਵੇਂ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ। ਇਸ ਪ੍ਰੋਜੈਕਟ 'ਚ ਐਮੀ ਕੁੱਝ ਨਵਾਂ ਲੈਕੇ ਆ ਰਹੇ ਹਨ। ਉਨ੍ਹਾਂ ਨੇ ਆਪਣੇ ਆਉਣ ਵਾਲੇ ਗਾਣੇ 'ਬਿਜ਼ੀ ਗੈਟਿੰਗ ਪੇਡ' 'ਚ ਮਸ਼ਹੂਰ ਰੈਪਰ ਡਿਵਾਈਨ ਨਾਲ ਹੱਥ ਮਿਲਾਇਆ ਹੈ। ਦੱਸ ਦਈਏ ਕਿ ਐਮੀ ਵਿਰਕ ਨੇ ਇਸ ਗੀਤ ਦਾ ਮੋਸ਼ਨ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟ ਤੋਂ ਬਾਅਦ ਹੁਣ ਫੈਨਜ਼ ਬੇਸਵਰੀ ਨਾਲ ਐਮੀ ਤੇ ਡਿਵਾਈਨ ਦੇ ਨਵੇਂ ਗੀਤ ਦੀ ਉਡੀਕ ਕਰ ਰਹੇ ਹਨ। ਦੱਸ ਦਈਏ ਕਿ ਇਹ ਗਾਣਾ 27 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਨੇ ਹਾਲ ਹੀ 'ਚ ਆਪਣੀ ਐਲਬਮ 'ਲੇਅਰਜ਼' ਰਿਲੀਜ਼ ਕੀਤੀ ਸੀ। ਇਸ ਐਲਬਮ 'ਚ ਐਮੀ ਨੇ ਕੁੱਲ 10 ਗਾਣੇ ਰਿਲੀਜ਼ ਕੀਤੇ ਸੀ। ਇਨ੍ਹਾਂ ਸਾਰੇ ਹੀ ਗਾਣਿਆਂ ਨੂੰ ਸਰੋਤਿਆਂ ਨੇ ਖੂਬ ਪਿਆਰ ਦਿੱਤਾ। ਇਸ ਦੇ ਨਾਲ ਨਾਲ ਹਾਲ ਹੀ 'ਚ ਐਮੀ ਦੀ ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਇਸ ਫਿਲਮ 'ਚ ਐਮੀ ਵਿਰਕ ਨੇ ਅੰਨ੍ਹੇ ਇਨਸਾਨ ਦਾ ਕਿਰਦਾਰ ਨਿਭਾਇਆ ਹੈ। ਉਹ ਫਿਲਮ 'ਚ ਪਰੀ ਪੰਧੇਰ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।