Amrit Maan: ਅੰਮ੍ਰਿਤ ਮਾਨ ਨੇ ਲੈਜੇਂਡ ਕ੍ਰਿਕੇਟਰ ਸੁਨੀਲ ਗਵਾਸਕਰ ਨਾਲ ਕੀਤੀ ਮੁਲਾਕਾਤ, ਕੈਪਸ਼ਨ 'ਚ ਲਿਖੀ ਇਹ ਗੱਲ
Amrit Maan Sunil Gawasker: ਅੰਮ੍ਰਿਤ ਮਾਨ ਨੇ ਲੈਜੇਂਡ ਕ੍ਰਿਕੇਟਰ ਸੁਨੀਲ ਗਵਾਸਕਰ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
Amrit Maan Meets Sunil Gawasker: ਪੰਜਾਬੀ ਗਾਇਕ ਅੰਮ੍ਰਿਤ ਮਾਨ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦਾ, ਪਰ ਗਾਇਕ ਆਪਣੇ ਨਾਲ ਜੁੜੀ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ: ਇਸ ਗਣਤੰਤਰ ਦਿਵਸ ਮੌਕੇ ਘਰ ਬੈਠੇ ਇਨ੍ਹਾਂ ਦੇਸ਼ ਭਗਤੀ ਦੀਆ ਫਿਲਮਾਂ ਦਾ ਲਓ ਮਜ਼ਾ, ਦੇਖੋ ਲਿਸਟ
ਹਾਲ ਹੀ 'ਚ ਅੰਮ੍ਰਿਤ ਮਾਨ ਨੇ ਲੈਜੇਂਡ ਕ੍ਰਿਕੇਟਰ ਸੁਨੀਲ ਗਵਾਸਕਰ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਤਸਵੀਰਾਂ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਖੁਬ ਪਿਆਰ ਦੇ ਰਹੇ ਹਨ।
ਇਹ ਵੀ ਪੜ੍ਹੋ: 'ਕੈਰੀ ਆਨ ਜੱਟਾ 3' ਤੋਂ ਗੁਰਪ੍ਰੀਤ ਘੁੱਗੀ ਦਾ ਲੁੱਕ ਆਇਆ ਸਾਹਮਣੇ, ਐਕਟਰ ਨੇ ਸ਼ੇਅਰ ਕੀਤੀ ਤਸਵੀਰ
View this post on Instagram
ਦੱਸ ਦਈਏ ਕਿ ਅੰਮ੍ਰਿਤ ਮਾਨ ਦਾ ਹਾਲ ਹੀ 'ਚ ਗਾਣਾ 'ਡੋਂਟ ਯੂ ਨੋ' ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਅੰਮ੍ਰਿਤ ਮਾਨ ਨੇ ਗਾਇਕ ਰਣਜੀਤ ਬਾਵਾ ਲਈ 'ਆਲ ਆਈਜ਼ ਆਨ ਮੀ' ਗਾਣਾ ਵੀ ਲਿਿਖਆ ਸੀ। ਇਹ ਗਾਣਾ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਗਾਣੇ ਨੂੰ ਲੈਕੇ ਅੰਮ੍ਰਿਤ ਮਾਨ ਤੇ ਰਣਜੀਤ ਬਾਵਾ ਦੀ ਖੂਬ ਚਰਚਾ ਹੋਈ ਸੀ।
ਇਹ ਵੀ ਪੜ੍ਹੋ: ਨੀਰੂ ਬਾਜਵਾ ਦੀਆਂ ਜੁੜਵਾਂ ਧੀਆਂ ਦਾ ਜਨਮਦਿਨ ਅੱਜ, ਮਾਸੀ ਰੁਬੀਨਾ ਬਾਜਵਾ ਨੇ ਇੰਜ ਦਿੱਤੀ ਵਧਾਈ
View this post on Instagram
ਕਾਬਿਲੇਗ਼ੌਰ ਹੈ ਕਿ ਅੰਮ੍ਰਿਤ ਮਾਨ ਦੀ ਗਿਣਤੀ ਪੰਜਾਬੀ ਇੰਡਸਟਰੀ ਦੇ ਟੌੋਪ ਗਾਇਕਾਂ 'ਚ ਹੁੰਦੀ ਹੈ। ਉਸ ਨੇ ਆਪਣੇ ਹੁਣ ਤੱਕ ਦੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਅੰਮ੍ਰਿਤ ਮਾਨ ਨੂੰ ਸਿੱਧੂ ਮੂਸੇਵਾਲਾ ਨੇ ਪਹਿਲਾ ਬਰੇਕ ਦਿੱਤਾ ਸੀ। ਦੋਵਾਂ ਦਾ ਗਾਇਆ ਗੀਤ 'ਬੰਬੀਹਾ ਬੋਲੇ' ਕਾਫੀ ਹਿੱਟ ਰਿਹਾ ਸੀ।
ਇਹ ਵੀ ਪੜ੍ਹੋ: ਜੈਜ਼ੀ ਬੀ ਨਵੇਂ ਗਾਣੇ 'ਸੂਰਮਾ 2' 'ਚ ਹਥਿਆਰ ਫੜੀ ਆਏ ਨਜ਼ਰ, ਗੀਤ ਦੇ ਬੋਲ 'ਚ ਵੀ ਦਨਾਲੀ ਦੀ ਗੱਲ