ਗਿੱਪੀ ਗਰੇਵਾਲ ਨੇ ਐਮੀ ਵਿਰਕ, ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਨਾਲ ਸ਼ੇਅਰ ਕੀਤੀ ਤਸਵੀਰ, ਕੈਪਸ਼ਨ ਨੇ ਜਿੱਤਿਆ ਫ਼ੈਨਜ਼ ਦਾ ਦਿਲ
Gippy Grewal Ammy Virk: ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਰਮਜੀਤ ਅਨਮੋਲ, ਐਮੀ ਵਿਰਕ ਤੇ ਬਿਨੂੰ ਢਿੱਲੋਂ ਨਾਲ ਨਜ਼ਰ ਆ ਰਹੇ ਹਨ।
Carry On Jatta 3: `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਲੰਡਨ `ਚ ਚੱਲ ਰਹੀ ਹੈ। ਫ਼ਿਲਮ ਤਾਂ ਜੂਨ 2023 `ਚ ਰਿਲੀਜ਼ ਹੋਣ ਜਾ ਰਹੀ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਇਹ ਫ਼ਿਲਮ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਫ਼ਿਲਮ ਦੀ ਸਟਾਰ ਕਾਸਟ ਦਾ ਕੋਈ ਨਾ ਕੋਈ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।
ਹੁਣ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਇੱਕੋ ਫ਼ਰੇਮ `ਚ 4 ਪੰਜਾਬੀ ਸੁਪਰਸਟਾਰ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਤੇ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਰਮਜੀਤ ਅਨਮੋਲ, ਐਮੀ ਵਿਰਕ ਤੇ ਬਿਨੂੰ ਢਿੱਲੋਂ ਨਾਲ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਗਿੱਪੀ ਗਰੇਵਾਲ ਨੇ ਕੈਪਸ਼ਨ `ਚ ਲਿਖਿਆ, "ਜ਼ਿੰਦਾਬਾਦ ਯਾਰੀਆਂ"। ਐਕਟਰ ਵੱਲੋਂ ਦਿੱਤੀ ਗਈ ਇਸ ਕੈਪਸ਼ਨ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕੀ ਐਮੀ ਵਿਰਕ ਕੈਰੀ ਆਨ ਜੱਟਾ 3 `ਚ ਨਿਭਾਉਣਗੇ ਮਹਿਮਾਨ ਭੂਮਿਕਾ?
ਐਮੀ ਵਿਰਕ ਹਾਲ ਹੀ ਲੰਡਨ `ਚ ਗਿੱਪੀ ਗਰੇਵਾਲ ਤੇ ਕੈਰੀ ਆਨ ਜੱਟਾ 3 ਦੀ ਸਟਾਰ ਕਾਸਟ ਨੂੰ ਮਿਲੇ ਸੀ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਕਿਤੇ ਐਮੀ ਫ਼ਿਲਮ `ਚ ਕੈਮਿਓ ਯਾਨਿ ਮਹਿਮਾਨ ਭੂਮਿਕਾ ਤਾਂ ਨਹੀਂ ਨਿਭਾ ਰਹੇ।
ਕਾਬਿਲੇਗ਼ੌਰ ਹੈ ਕਿ `ਕੈਰੀ ਆਨ ਜੱਟਾ 3` ਅਗਲੇ ਸਾਲ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਸ਼ਿੰਦਾ ਗਰੇਵਾਲ, ਨਰੇਸ਼ ਕਥੂਰੀਆ ਸਣੇ ਹੋਰ ਕਈ ਕਲਾਕਾਰ ਮੁੱਖ ਕਿਰਦਾਰਾਂ `ਚ ਨਜ਼ਰ ਆਉਣ ਵਾਲੇ ਹਨ।