![ABP Premium](https://cdn.abplive.com/imagebank/Premium-ad-Icon.png)
Hans Raj Hans: ਹੰਸ ਰਾਜ ਹੰਸ ਨੇ PM ਮੋਦੀ ਦੀ ਰੱਜ ਕੀਤੀ ਤਾਰੀਫ, ਕਿਹਾ- 'ਮੋਦੀ ਨੇ ਤੁਹਾਡਾ ਕੀ ਵਿਗਾੜਿਆ', ਲੋਕਾਂ ਨੇ ਰੱਜ ਕੇ ਪਾਈਆਂ ਲਾਹਨਤਾਂ
Hans Raj Hans Video: ਹੰਸ ਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ। ਸਾਰਾ ਪੰਜਾਬ ਹੰਸ ਰਾਜ ਨੂੰ ਲਾਹਨਤਾਂ ਪਾ ਰਿਹਾ ਹੈ।
![Hans Raj Hans: ਹੰਸ ਰਾਜ ਹੰਸ ਨੇ PM ਮੋਦੀ ਦੀ ਰੱਜ ਕੀਤੀ ਤਾਰੀਫ, ਕਿਹਾ- 'ਮੋਦੀ ਨੇ ਤੁਹਾਡਾ ਕੀ ਵਿਗਾੜਿਆ', ਲੋਕਾਂ ਨੇ ਰੱਜ ਕੇ ਪਾਈਆਂ ਲਾਹਨਤਾਂ punjabi singer and bjp leader hans raj hans praises prime minister narendra modi gets brutally trolled on social media Hans Raj Hans: ਹੰਸ ਰਾਜ ਹੰਸ ਨੇ PM ਮੋਦੀ ਦੀ ਰੱਜ ਕੀਤੀ ਤਾਰੀਫ, ਕਿਹਾ- 'ਮੋਦੀ ਨੇ ਤੁਹਾਡਾ ਕੀ ਵਿਗਾੜਿਆ', ਲੋਕਾਂ ਨੇ ਰੱਜ ਕੇ ਪਾਈਆਂ ਲਾਹਨਤਾਂ](https://feeds.abplive.com/onecms/images/uploaded-images/2024/04/24/64e32062d2de43676491fd8c7db533f41713963416891469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Hans Raj Hans Gets Trolled: ਪੰਜਾਬੀ ਗਾਇਕ ਤੇ ਭਾਜਪਾ ਆਗੂ ਹੰਸ ਰਾਜ ਹੰਸ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਜਦੋਂ ਤੋਂ ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਹੰਸ ਰਾਜ ਹੰਸ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਦਰਅਸਲ, ਹੰਸ ਰਾਜ ਹੰਸ ਰੱਜ ਕੇ ਭਾਜਪਾ ਦਾ ਪ੍ਰਚਾਰ ਕਰ ਰਹੇ ਹਨ, ਪਰ ਪੰਜਾਬੀਆਂ ਨੇ ਕਈ ਥਾਵਾਂ ਤੋਂ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੋੜਿਆ ਹੈ। ਖਾਸ ਕਰਕੇ ਪਿੰਡਾਂ 'ਚ ਗਾਇਕ ਦਾ ਕਾਫੀ ਵਿਰੋਧ ਹੋ ਰਿਹਾ ਹੈ। ਹਾਲ ਹੀ 'ਚ ਫਰੀਦਕੋਟ ਦੇ ਕਿਸਾਨਾਂ ਨੇ ਹੰਸ ਰਾਜ ਹੰਸ ਨੂੰ ਪਿੰਡ ਤੋਂ ਵਾਪਸ ਮੋੜ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਮੋਦੀ ਸਾਬ੍ਹ ਸਾਨੂੰ ਦਿੱਲੀ ਨਹੀਂ ਵੜਨ ਦਿੰਦੇ, ਤਾਂ ਅਸੀਂ ਵੀ ਉਨ੍ਹਾ ਦੇ ਆਗੂਆਂ ਨੂੰ ਆਪਣੇ ਪਿੰਡਾਂ 'ਚ ਨਹੀਂ ਵੜਨ ਦੇਣਾ।
ਖੈਰ ਇਸ ਸਭ ਤੋਂ ਬਾਅਦ ਹੁਣ ਹੰਸ ਰਾਜ ਹੰਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਰੱਜ ਕੇ ਵਾਇਰਲ ਹੋ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ। ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸਾਰਾ ਪੰਜਾਬ ਹੰਸ ਰਾਜ ਨੂੰ ਲਾਹਨਤਾਂ ਪਾ ਰਿਹਾ ਹੈ, ਇਸ ਦਾ ਸਬੂਤ ਹੈ ਵੀਡੀਓ 'ਤੇ ਕੀਤੇ ਗਏ ਕਮੈਂਟ।
ਹੰਸ ਰਾਜ ਹੰਸ ਨੇ ਅਜਿਹਾ ਕੀ ਕਿਹਾ?
ਹੰਸ ਰਾਜ ਹੰਸ ਬੋਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ, "ਮੋਦੀ ਤੋਂ ਪੰਜਾਬੀਆਂ ਨੂੰ ਕੀ ਤਕਲੀਫ ਆ। ਕਿਸਾਨਾਂ ਵਾਲੀ ਗੱਲ ਹੀ ਆ, ਉਹ ਕਰ ਦਿਆਂਗੇ ਤੁਹਾਡੀ ਸਮੱਸਿਆ ਹੱਲ। ਤੁਹਾਨੂੰ ਪੰਜਾਬੀਆਂ ਨੂੰ ਤਾਂ ਮੋਦੀ ਦਾ ਸਦਾ ਧੰਨਵਾਦ ਕਰਨਾ ਚਾਹੀਦਾ ਕਿ ਤੁਹਾਨੂੰ ਉਹਨੇ ਕਰਤਾਰਪੁਰ ਲਾਂਘਾ ਖੁਲ੍ਹਵਾ ਕੇ ਦਿੱਤਾ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਹਾਡਾ ਮੋਦੀ ਨੇ ਵਿਗਾੜਿਆ ਕੀ ਆ।"
ਭਾਜਪਾ ਦੀ ਭਾਸ਼ਾ ਬੋਲਣ ਲੱਗੇ ਹੰਸ, ਹਿੰਦੂ ਮੁਸਲਿਮ ਕਾਰਡ ਖੇਡਣ ਲੱਗੇ
ਹੰਸ ਰਾਜ ਹੰਸ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਇਸ ਵੀਡੀਓ ਕਲਿੱਪ 'ਚ ਹੋਰ ਵੀ ਜ਼ਹਿਰ ਉਗਲਿਆ ਹੈ। ਉਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਲੈਕੇ ਹਿੰਦੂ ਮੁਸਲਿਮ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ। ਦੇਖੋ ਇਹ ਵੀਡੀਓ:
View this post on Instagram
ਲੋਕ ਰੱਜ ਕੇ ਪਾ ਰਹੇ ਲਾਹਨਤਾਂ
ਹੰਸ ਰਾਜ ਹੰਸ ਦੇ ਇਸ ਬਿਆਨ 'ਤੇ ਪੰਜਾਬੀ ਭੜਕੇ ਨਜ਼ਰ ਆ ਰਹੇ ਹਨ। ਉਹ ਕਮੈਂਟ 'ਚ ਗਾਇਕ ਨੂੰ ਰੱਜ ਕੇ ਲਾਹਨਤਾਂ ਪਾ ਰਹੇ ਹਨ। ਪੜ੍ਹੋ ਇਹ ਕਮੈਂਟਸ:
ਕੀ ਸਚਮੁੱਚ ਪ੍ਰਧਾਨ ਮੰਤਰੀ ਮੋਦੀ ਨੇ ਖੁਲ੍ਹਵਾਇਆ ਸੀ ਕਰਤਾਰਪੁਰ ਲਾਂਘਾ?
ਹੰਸ ਰਾਜ ਹੰਸ ਨੇ ਜੋ ਇਹ ਦਾਅਵਾ ਕੀਤਾ ਹੈ ਕਿ ਪੰਜਾਬੀਆਂ ਨੂੰ ਸਦਾ ਮੋਦੀ ਦਾ ਰਿਣੀ ਰਹਿਣਾ ਚਾਹੀਦਾ ਹੈ, ਉਹ ਬਿਲਕੁਲ ਗਲਤ ਹੈ। ਨਵਜੋਤ ਸਿੱਧੂ ਦੀਆਂ ਕੋਸ਼ਿਸ਼ਾਂ ਤੇ ਉਨ੍ਹਾਂ ਦੀ ਤਤਕਾਲੀਨ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਦੀ ਬਦੌਲਤ ਸਿੱਖਾਂ ਨੂੰ ਕਰਤਾਰਪੁਰ ਮਿਲਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)