Satinder Satti: ਤੁਸੀਂ ਵੀ ਨਵੇਂ ਸਾਲ ਨੂੰ ਬਣਾਉਣਾ ਚਾਹੁੰਦੇ ਹੋ ਸ਼ਾਨਦਾਰ? ਤਾਂ ਹੁਣੇ ਫਾਲੋ ਕਰੋ ਅਦਾਕਾਰਾ ਸਤਿੰਦਰ ਸੱਤੀ ਦੀਆਂ ਇਹ ਗੱਲਾਂ, ਦੇਖੋ ਵੀਡੀਓ
Happy New Year 2024: ਸਤਿੰਦਰ ਸੱਤੀ ਨੇ ਇਸੇ ਟੌਪਿਕ 'ਤੇ ਖਾਸ ਪ੍ਰੇਰਨਾਤਮਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਨਵੇਂ ਸਾਲ ਦੇ ਪਲਾਨ ਨੂੰ ਫਿਰ ਤੋਂ ਸੋਚੋਗੇ ਤੇ ਨਾਲ ਹੀ ਪੂਰਾ ਸਾਲ ਤੁਸੀਂ ਖੁਦ ਨੂੰ ਮੋਟੀਵੇਟਡ ਵੀ ਮਹਿਸੂਸ ਕਰੋਗੇ।

ਅਮੈਲੀਆ ਪੰਜਾਬੀ ਦੀ ਰਿਪੋਰਟ
Satinder Satti Happy New Year Message: ਨਵਾਂ ਸਾਲ ਚੜ੍ਹ ਗਿਆ ਹੈ। ਹਰ ਕੋਈ ਨਵੇਂ ਸਾਲ 'ਤੇ ਨਵੇਂ-ਨਵੇਂ ਸੰਕਲਪ ਲੈਂਦਾ ਹੈ ਕਿ ਮੈਂ ਇਹ ਕਰਨਾ ਹੈ, ਜਾਂ ਮੈਂ ਉਹ ਕਰਨਾ ਹੈ। ਪਰ ਕੀ ਤੁਸੀਂ ਕਦੇ ਆਪਣੀਆਂ ਮੁੱਢਲੀਆਂ ਚੀਜ਼ਾਂ ਨੂੰ ਰੀਪੇਅਰ ਕਰਨ ਬਾਰੇ ਸੋਚਿਆ ਹੈ। ਜੇ ਨਵੇਂ ਸਾਲ 'ਤੇ ਤੁਹਾਡੀ ਸਿਹਤ ਹੀ ਠੀਕ ਨਾ ਹੋਵੇ ਫਿਰ ਕਾਹਦਾ ਨਵਾਂ ਸਾਲ?
ਅਦਾਕਾਰਾ ਸਤਿੰਦਰ ਸੱਤੀ ਨੇ ਇਸੇ ਟੌਪਿਕ 'ਤੇ ਖਾਸ ਪ੍ਰੇਰਨਾਤਮਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਤੁਸੀਂ ਨਵੇਂ ਸਾਲ ਦੇ ਪਲਾਨ ਨੂੰ ਫਿਰ ਤੋਂ ਸੋਚੋਗੇ ਤੇ ਨਾਲ ਹੀ ਪੂਰਾ ਸਾਲ ਤੁਸੀਂ ਖੁਦ ਨੂੰ ਮੋਟੀਵੇਟਡ ਵੀ ਮਹਿਸੂਸ ਕਰੋਗੇ। ਅਦਾਕਾਰਾ, ਮੋਟੀਵੇਸ਼ਨਲ ਸਪੀਕਰ, ਗਾਇਕਾ ਤੇ ਵਕੀਲ ਸਤਿੰਦਰ ਸੱਤੀ ਨੇ ਇੱਕ ਬੇਹੱਦ ਖਾਸ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਨਵੇਂ ਸਾਲ ਦੀ ਵਧਾਈ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਹੀ ਉਹ ਆਪਣੇ ਫੈਨਜ਼ ਨੂੰ ਨਵੇਂ ਸਾਲ 'ਤੇ ਜ਼ਿੰਦਗੀ ਜਿਉਣ ਦਾ ਢੰਗ ਵੀ ਸਿਖਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਇਸ ਨਵੇਂ ਸਾਲ ਤੁਸੀਂ ਚਾਰ ਚੀਜ਼ਾਂ ਨੂੰ ਸਹੀ ਰੱਖਣ 'ਤੇ ਜ਼ੋਰ ਦੇਣਾ ਹੈ। ਉਹ ਚਾਰ ਚੀਜ਼ਾਂ ਹਨ: ਤੁਹਾਡੀ ਸਿਹਤ, ਤੁਹਾਡੀ ਆਰਥਿਕ ਸਥਿਤੀ, ਤੁਹਾਡੇ ਰਿਸ਼ਤੇ ਤੇ ਤੁਹਾਡਾ ਪ੍ਰੋਫੈਸ਼ਨ। ਇਸ ਬਾਰੇ ਅੱਗੇ ਸਤਿੰਦਰ ਸੱਤੀ ਨੇ ਕਿਹਾ ਜਾਨਣ ਲਈ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਇੰਨੀਂ ਦਿਨੀਂ ਪੰਜਾਬ ਹੀ ਆਈ ਹੋਈ ਹੈ। ਹਾਲ ਹੀ 'ਚ ਅਦਾਕਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਨਤਮਸਤਕ ਹੋਈ ਸੀ। ਇੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਪ੍ਰੇਰਨਾਤਮਕ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।






















