B Praak: ਬੀ ਪਰਾਕ ਦਾ ਗਾਣਾ 'ਅੱਛਾ ਸਿਲਾ ਦੀਆ ਤੂਨੇ' ਰਿਲੀਜ਼, ਰਾਜ ਕੁਮਾਰ ਰਾਓ ਤੇ ਨੋਰਾ ਫਤੇਹੀ ਦੀ ਸ਼ਾਨਦਾਰ ਐਕਟਿੰਗ
B Praak New Song: ਬੀ ਪਰਾਕ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਂ ‘ਅੱਛਾ ਸਿਲਾ ਦੀਆ’ ਹੈ, ਜੋ ਸੋਨੂੰ ਨਿਗਮ ਦੇ ਮਸ਼ਹੂਰ ਗੀਤ ‘ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ’ ਦਾ ਨਵਾਂ ਵਰਜ਼ਨ ਹੈ।

B Praak New Song: ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਨਾਂ ‘ਅੱਛਾ ਸਿਲਾ ਦੀਆ’ ਹੈ, ਜੋ ਸੋਨੂੰ ਨਿਗਮ ਦੇ ਮਸ਼ਹੂਰ ਗੀਤ ‘ਅੱਛਾ ਸਿਲਾ ਦੀਆ ਤੂਨੇ ਮੇਰੇ ਪਿਆਰ ਕਾ’ ਦਾ ਨਵਾਂ ਵਰਜ਼ਨ ਹੈ।
View this post on Instagram
ਦੱਸ ਦੇਈਏ ਕਿ ਗੀਤ ਦੇ ਬੋਲਾਂ ਨੂੰ ਕਾਫੀ ਹੱਦ ਤਕ ਬਦਲਿਆ ਗਿਆ ਹੈ, ਜਿਨ੍ਹਾਂ ਨੂੰ ਲਿਖਿਆ ਜਾਨੀ ਨੇ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ ਗੀਤ ’ਚ ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਫੀਚਰ ਕਰ ਰਹੇ ਹਨ, ਜਿਨ੍ਹਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ।
View this post on Instagram
ਬੇਵਫਾਈ ਜਾਂ ਧੋਖੇ ਵਾਲੇ ਇਸ ਗੀਤ ’ਚ ਰਾਜਕੁਮਾਰ ਰਾਓ ਨੇ ਵਧੀਆ ਕੰਮ ਕੀਤਾ ਹੈ। ਗੀਤ ਦੀ ਵੀਡੀਓ ਵੀ ਕਾਫੀ ਖ਼ੂਬਸੂਰਤ ਹੈ, ਜਿਸ ਨੂੰ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤਾ ਹੈ।
ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਖ਼ਬਰ ਲਿਖੇ ਜਾਣ ਤਕ 2 ਮਿਲੀਅਨ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ।
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨਾਲ ਮਨਾਲੀ 'ਚ ਛੁੱਟੀਆਂ ਮਨਾ ਰਹੇ ਗੁਰੂ ਰੰਧਾਵਾ, ਇਹ ਵੀਡੀਓ ਹੈ ਸਬੂਤ






















