B Praak: ਬੀ ਪਰਾਕ ਦੇ ਭਰਾ ਬਲਵਿੰਦਰ ਸਾਹਨੀ ਨੇ ਦੁਬਈ ਬਣਾਇਆ ਆਪਣਾ ਹੋਟਲ, ਗਾਇਕ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਵਧਾਈ
B Praak Post: ਬੀ ਪਰਾਕ ਨੇ ਨਵਾਂ ਸਾਲ ਆਪਣੇ ਪਰਿਵਾਰ ਨਾਲ ਦੁਬਈ 'ਚ ਮਨਾਇਆ। ਜਿਸ ਦੀਆਂ ਖੂਬਸੂਰਤ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਇਸ ਦੇ ਨਾਲ ਨਾਲ ਉਹ ਆਪਣੇ ਭਰਾ ਬਲਵਿੰਦਰ ਸਾਹਨੀ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ
B Praak Balvinder Sahni: ਪੰਜਾਬੀ ਗਾਇਕ ਤੇ ਸੰਗੀਤਕਾਰ ਬੀ ਪਰਾਕ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਗਾਇਕ ਇੰਨੀਂ ਦਿਨੀਂ ਦੁਬਈ 'ਚ ਹੈ। ਬੀ ਪਰਾਕ ਨੇ ਨਵਾਂ ਸਾਲ ਆਪਣੇ ਪਰਿਵਾਰ ਨਾਲ ਦੁਬਈ 'ਚ ਮਨਾਇਆ ਸੀ। ਜਿਸ ਦੀਆਂ ਖੂਬਸੂਰਤ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ। ਇਸ ਦੇ ਨਾਲ ਨਾਲ ਉਹ ਆਪਣੇ ਭਰਾ ਬਲਵਿੰਦਰ ਸਾਹਨੀ ਨੂੰ ਮਿਲਣ ਉਨ੍ਹਾਂ ਦੇ ਘਰ ਵੀ ਗਏ। ਇਸ ਦੀਆਂ ਤਸਵੀਰਾਂ ਵੀ ਖੂਬ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
View this post on Instagram
ਕੌਣ ਹੈ ਬਲਵਿੰਦਰ ਸਾਹਨੀ?
ਬਲਵਿੰਦਰ ਸਾਹਨੀ ਬੀ ਪਰਾਕ ਦੇ ਭਰਾ ਹਨ। ਉਹ ਦੁਬਈ 'ਚ ਰਹਿੰਦੇ ਹਨ ਅਤੇ ਅਰਬਾਂ ਦੀ ਜਾਇਦਾਦ ਦੇ ਮਾਲਕ ਹਨ। ਬੀ ਪਰਾਕ ਤੇ ਬਲਵਿੰਦਰ ਸਾਹਨੀ ਦੀ ਕਾਫੀ ਨੇੜਤਾ ਹੈ। ਇਹੀ ਨਹੀਂ ਇਹ ਦੋਵੇਂ ਸਮੇਂ ਸਮੇਂ 'ਤੇ ਇਕੱਠੇ ਨਜ਼ਰ ਆਉਂਦੇ ਰਹਿੰਦੇ ਹਨ। ਬਲਵਿੰਦਰ ਸਾਹਨੀ ਦੁਬਈ ਦੇ ਅਰਬ ਪਤੀਆਂ 'ਚੋਂ ਇੱਕ ਹਨ। ਉਹ ਉੱਥੇ ਸ਼ਾਨਦਾਰ ਜ਼ਿੰਦਗੀ ਬਤੀਤ ਕਰਦੇ ਹਨ। ਇਹੀ ਨਹੀਂ ਉਹ ਆਪਣੇ ਲਗਜ਼ਰੀ ਲਾਈਫ ਸਟਾਇਲ ਕਰਕੇ ਚਰਚਾ 'ਚ ਰਹਿੰਦੇ ਹਨ। ਸਾਹਨੀ ਆਰਐਸਜੀ ਨਾਂ ਦੀ ਕੰਪਨੀ ਦੇ ਸੰਸਥਾਪਕ ਤੇ ਮਾਲਕ ਹਨ।
ਦੁਬਈ 'ਚ ਖੜਾ ਕੀਤਾ ਸ਼ਾਨਦਾਰ ਹੋਟਲ
ਹਾਲ ਹੀ 'ਚ ਬਲਵਿੰਦਰ ਸਾਹਨੀ ਫਿਰ ਤੋਂ ਸੁਰਖੀਆਂ 'ਚ ਹੈ। ਉਨ੍ਹਾਂ ਨੇ ਦੁਬਈ 'ਚ ਸ਼ਾਨਦਾਰ ਲਗਜ਼ਰੀ ਹੋਟਲ ਦਾ ਨਿਰਮਾਣ ਕਰਵਾਇਆ ਹੈ। ਇਸ ਹੋਟਲ ਦੇ 54 ਮੰਜ਼ਿਲਾਂ ਹਨ। ਇਹ ਇੱਕ ਪੰਜ ਸਿਤਾਰਾ ਹੋਟਲ ਹੋਵੇਗਾ। ਬੀ ਪਰਾਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਹਨੀ ਨੂੰ ਵਧਾਈ ਦਿੱਤੀ ਹੈ। ਬੀ ਪਰਾਕ ਨੇ ਆਪਣੀ ਪੋਸਟ 'ਚ ਲਿਿਖਆ, 'ਮੈਨੂੰ ਆਪਣੇ ਭਰਾ ਬਲਵਿੰਦਰ ਸਾਹਨੀ 'ਤੇ ਮਾਣ ਹੈ, ਜਿਸ ਨੇ ਆਪਣੀ ਮੇਹਨਤ ਨਾਲ ਇੰਨੀ ਤਰੱਕੀ ਹਾਸਲ ਕੀਤੀ। ਤੁਹਾਡਾ ਇਹ ਸਫਰ ਮੈਨੂੰ ਜ਼ਿੰਦਗੀ 'ਚ ਹੋਰ ਵੀ ਬਹੁਤ ਕੁੱਝ ਕਰਨ ਦੀ ਪ੍ਰੇਰਨਾ ਦਿੰਦਾ ਹੈ। ਅੱਜ ਤੁਹਾਡਾ ਹੋਟਲ ਪ੍ਰੋਜੈਕਟ ਦੇਖ ਕੇ ਬਹੁਤ ਵਧੀਆ ਲੱਗਿਆ। ਜਦੋਂ ਆਪਾਂ ਪਿਛਲੇ ਸਾਲ ਇਸ ਬਾਰੇ ਗੱਲ ਕੀਤੀ ਸੀ ਤਾਂ ਤੁਸੀਂ ਮੈਨੂੰ ਦੱਸਿਆ ਸੀ ਇਹ ਹੋਟਲ ਦਾ ਕੰਮ ਦਸੰਬਰ 2022 ਤੱਕ ਕੰਪਲੀਟ ਹੋ ਜਾਵੇਗਾ। ਤੁਸੀਂ ਜੋ ਕਿਹਾ ਉਹ ਕਰ ਕੇ ਵੀ ਦਿਖਾਇਆ। ' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਬੀ ਪਰਾਕ ਇੰਨੀਂ ਦਿਨੀਂ ਦੁਬਈ ਵਿੱਚ ਹਨ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਦੁਬਈ 'ਚ ਨਵਾਂ ਸਾਲ ਮਨਾਇਆ ਸੀ।