(Source: ECI/ABP News)
Banni Sandhu: ਬਾਣੀ ਸੰਧੂ ਦੇ ਭਰਾ ਦਾ ਹੋਇਆ ਵਿਆਹ, ਕੌਰ ਬੀ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ, ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ
Baani Sandhu Brother Marriage: ਬਾਣੀ ਸੰਧੂ ਦੇ ਘਰ ਇੰਨੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਸ ਦੇ ਭਰਾ ਦਾ ਹਾਲ ਹੀ ਵਿਆਹ ਹੋਇਆ ਹੈ ਅਤੇ ਇਸ ਦੌਰਾਨ ਗਾਇਕਾ ਨੇ ਵਿਆਹ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ
![Banni Sandhu: ਬਾਣੀ ਸੰਧੂ ਦੇ ਭਰਾ ਦਾ ਹੋਇਆ ਵਿਆਹ, ਕੌਰ ਬੀ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ, ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ punjabi singer baani sandhu brother wedding kaur b dancing with baani singer shares adorable photos with her parents watch her pics here Banni Sandhu: ਬਾਣੀ ਸੰਧੂ ਦੇ ਭਰਾ ਦਾ ਹੋਇਆ ਵਿਆਹ, ਕੌਰ ਬੀ ਨਾਲ ਡਾਂਸ ਕਰਦੀ ਨਜ਼ਰ ਆਈ ਗਾਇਕਾ, ਪਿਆਰੀਆਂ ਤਸਵੀਰਾਂ ਕੀਤੀਆਂ ਸ਼ੇਅਰ](https://feeds.abplive.com/onecms/images/uploaded-images/2022/11/28/5575ac2f1ae2f6366fe61c7b8b18cbe11669623007332469_original.jpg?impolicy=abp_cdn&imwidth=1200&height=675)
Baani Sandhu Brother Wedding: ਪੰਜਾਬੀ ਗਾਇਕਾ ਬਾਣੀ ਸੰਧੂ ਇੰਡਸਟਰੀ ਦੀਆਂ ਟੌਪ ਗਾਇਕਾਵਾਂ ‘ਚ ਸ਼ੁਮਾਰ ਹੈ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇੰਨੀਂ ਦਿਨੀਂ ਗਾਇਕਾ ਸੁਰਖੀਆਂ ‘ਚ ਬਣੀ ਹੋਈ ਹੈ। ਬਾਣੀ ਸੰਧੂ ਦੇ ਘਰ ਇੰਨੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ। ਉਸ ਦੇ ਭਰਾ ਦਾ ਹਾਲ ਹੀ ਵਿਆਹ ਹੋਇਆ ਹੈ ਅਤੇ ਇਸ ਦੌਰਾਨ ਗਾਇਕਾ ਨੇ ਵਿਆਹ ਦੀਆਂ ਕਈ ਫੋਟੋਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਦੇਖੋ ਵਿਆਹ ਦੀਆਂ ਖੂਬਸੂਰਤ ਤਸਵੀਰਾਂ:
ਬਾਣੀ ਨੇ ਆਪਣੇ ਮੰਮੀ ਡੈਡੀ ਨਾਲ ਇਹ ਪਿਆਰੀ ਸ਼ੇਅਰ ਕੀਤੀ ਹੈ।
ਇਸ ਤਸਵੀਰ ‘ਚ ਬਾਣੀ ਕੌਰ ਬੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ।
ਤਸਵੀਰਾਂ ‘ਚ ਬਾਣੀ ਨੇ ਗੁਲਾਬੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਹੈ, ਇਸ ਦੇ ਨਾਲ ਹੀ ਗਾਇਕਾ ਨੇ ਹੈਵੀ ਜਿਊਲਰੀ ਕੈਰੀ ਕੀਤੀ ਹੈ। ਇਸ ਦੇ ਨਾਲ ਨਾਲ ਮਿਨੀਮਲ ਮੇਕਅੱਪ ‘ਚ ਗਾਇਕਾ ਕਾਫੀ ਖੂਬਸੂਰਤ ਲੱਗ ਰਹੀ ਹੈ।
ਬਾਣੀ ਸੰਧੂ ਨੇ ਇਹ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਗਾਇਕਾ ਨੇ ਕੈਪਸ਼ਨ ‘ਚ ਲਿਖਿਆ, “ਧੰਨਵਾਦ ਸਾਰਿਆਂ ਦਾ ਸਾਡੀਆਂ ਖੁਸ਼ੀਆਂ ‘ਚ ਸ਼ਾਮਲ ਹੋਣ ਲਈ। ਭਰਾ ਦਾ ਵਿਆਹ।”
View this post on Instagram
ਦੱਸ ਦਈਏ ਕਿ ਬਾਣੀ ਸੰਧੂ ਨੂੰ 8 ਪਰਚੇ, ਬੈਲ ਬੌਟਮ, ਮਾਝੇ ਆਲੇ, ਦੋ ਘੋੜੇ, ਝਾਂਜਰ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦਾ ਜਨਮ 18 ਦਸੰਬਰ 1993 ਨੂੰ ਅੰਮ੍ਰਿਤਸਰ ‘ਚ ਹੋਇਆ ਹੈ। ਉਸ ਦੀ ਉਮਰ 29 ਸਾਲਾਂ ਦੀ ਹੈ। ਉਸ ਦਾ ਅਸਲੀ ਨਾਂ ਰੁਪਿੰਦਰ ਕੌਰ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 2.6 ਮਿਲੀਅਨ ਯਾਨਿ 26 ਲੱਖ ਫਾਲੋਅਰਜ਼ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)