Barbie Maan: ਪੰਜਾਬੀ ਗਾਇਕਾ ਬਾਰਬੀ ਮਾਨ ਨੇ ਮਾਂ ਨਾਲ ਸ਼ੇਅਰ ਕੀਤੀ ਤਸਵੀਰ, ਕਿਹਾ- ਮਾਂ ਤੋਂ ਵੱਡਾ ਕੋਈ ਨਹੀਂ
Barbie Maan: ਬਾਰਬੀ ਮਾਨ ਨੇ ਆਪਣੀ ਮਾਂ ਨਾਲ ਪਿਆਰੀ ਜਿਹੀ ਫ਼ੋਟੋ ਸ਼ੇਅਰ ਕੀਤੀ। ਦਰਅਸਲ ਇਹ ਤਸਵੀਰ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ। ਉਸ ਨੇ ਫ਼ੋਟੋ ਨੂੰ ਇਸ ਕੈਪਸ਼ਨ ਨਾਲ ਕੰਪਲੀਟ ਕੀਤਾ, "ਮਾਂ ਤੋਂ ਵੱਡਾ ਕੋਈ ਯਾਰ ਨਹੀਂ ਹੁੰਦਾ।"
Barbie Maan Shares Photo With Her Mother: ਪੰਜਾਬੀ ਗਾਇਕਾ ਬਾਰਬੀ ਮਾਨ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਟੈਲੇਂਟ ਤੇ ਸੁਰੀਲੀ ਅਵਾਜ਼ ਦੇ ਦਮ `ਤੇ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਖਾਸ ਜਗ੍ਹਾ ਬਣਾਈ ਹੈ। ਸਭ ਜਾਣਦੇ ਹਨ ਕਿ ਬਾਰਬੀ ਮਾਨ ਸੋਸ਼ਲ ਮੀਡੀਆ ਲਵਰ ਹੈ। ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ।
View this post on Instagram
ਹਾਲ ਹੀ `ਚ ਬਾਰਬੀ ਮਾਨ ਨੇ ਆਪਣੀ ਮਾਂ ਨਾਲ ਪਿਆਰੀ ਜਿਹੀ ਫ਼ੋਟੋ ਸ਼ੇਅਰ ਕੀਤੀ। ਦਰਅਸਲ ਇਹ ਤਸਵੀਰ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ। ਉਸ ਨੇ ਫ਼ੋਟੋ ਨੂੰ ਇਸ ਕੈਪਸ਼ਨ ਨਾਲ ਕੰਪਲੀਟ ਕੀਤਾ, "ਮਾਂ ਤੋਂ ਵੱਡਾ ਕੋਈ ਯਾਰ ਨਹੀਂ ਹੁੰਦਾ।" ਦੇਖੋ ਤਸਵੀਰ:
ਦੱਸ ਦਈਏ ਕਿ ਬਾਰਬੀ ਮਾਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹਿੱਟ ਗੀਤ `ਤੇਰੀ ਗਲੀ` ਹੈ, ਜਿਸ ਨੂੰ ਗੁਰੂ ਰੰਧਾਵਾ ਨੇ ਲਿਖਿਆ ਸੀ। ਇਹ ਗੀਤ ਬਾਰਬੀ ਦੇ ਕਰੀਅਰ `ਚ ਟਰਨਿੰਗ ਪੁਆਇੰਟ ਸਾਬਤ ਹੋਇਆ ਅਤੇ ਨਾਲ ਹੀ ਮੀਲ ਦਾ ਪੱਥਰ ਵੀ। ਬਾਰਬੀ ਮਾਨ ਦਾ ਅਸਲੀ ਨਾਂ ਜਸਮੀਤ ਕੌਰ ਹੈ। ਬਾਰਬੀ ਮਾਨ ਨਾਂ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਕਦਮ ਰੱਖਣ `ਤੇ ਅਪਣਾਇਆ।