Barbie Maan: ਬਾਰਬੀ ਮਾਨ ਨੇ ਸੱਪਾਂ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਜ਼ਿੰਦਗੀ `ਚ ਸੱਪ ਵਰਗੇ ਇਨਸਾਨਾਂ ਤੋਂ ਬਚੋ
ਬਾਰਬੀ ਮਾਨ (Barbie Maan) ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੱਪਾਂ ਦੀ ਵੀਡੀਓ ਪਾਈ ਹੈ। ਹਾਲਾਂਕਿ ਇਹ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ `ਤੇ ਸਟੋਰੀ `ਚ ਸ਼ੇਅਰ ਕੀਤੀ।
Barbie Maan Instagram Post: ਪੰਜਾਬੀ ਸਿੰਗਰ ਬਾਰਬੀ ਮਾਨ ਦੇ ਪੂਰੀ ਦੁਨੀਆ `ਚ ਚਾਹੁਣ ਵਾਲੇ ਹਨ। ਉਸ ਨੇ ਆਪਣੇ ਟੈਲੇਂਟ ਤੇ ਸੁਰੀਲੀ ਆਵਾਜ਼ ਦੇ ਦਮ `ਤੇ ਪੰਜਾਬੀ ਇੰਡਸਟਰੀ `ਚ ਵੱਖਰੀ ਪਛਾਣ ਬਣਾਈ ਹੈ। ਇਸ ਦੇ ਨਾਲ ਨਾਲ ਉਹ ਆਪਣੀ ਸਾਦਗੀ ਕਰਕੇ ਵੀ ਅਕਸਰ ਲਾਈਮ ਲਾਈਟ ਵਿਚ ਰਹਿੰਦੀ ਹੈ। ਹੁਣ ਮੁੜ ਤੋਂ ਬਾਰਬੀ ਮਾਨ ਸੁਰਖੀਆਂ `ਚ ਹੈ।
ਦਰਅਸਲ, ਬਾਰਬੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸੱਪਾਂ ਦੀ ਵੀਡੀਓ ਪਾਈ ਹੈ। ਹਾਲਾਂਕਿ ਇਹ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ `ਤੇ ਸਟੋਰੀ `ਚ ਸ਼ੇਅਰ ਕੀਤੀ। ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀਡੀਓ ਦਾ ਸਕ੍ਰੀਨਸ਼ਾਟ:
ਇਸ ਤਸਵੀਰ `ਚ ਸੱਪ ਨਜ਼ਰ ਆ ਰਹੇ ਹਨ। ਪੰਜਾਬੀ ਸਿੰਗਰ ਨੇ ਇਹ ਵੀਡੀਓ ਸ਼ੇਅਰ ਕਰਕੇ ਕੈਪਸ਼ਨ `ਚ ਲਿਖਿਆ, "ਜ਼ਿੰਦਗੀ ਦੇ ਸੱਪਾਂ ਤੋਂ ਬਚੋ ।" ਯਾਨਿ ਕਿ ਬਾਰਬੀ ਮਾਨ ਕਹਿਣਾ ਚਾਹੁੰਦੀ ਹੈ ਕਿ ਜ਼ਿੰਦਗੀ `ਚ ਸੱਪ ਵਰਗੇ ਇਨਸਾਨਾਂ ਤੋਂ ਬਚੋ ।
ਇਸ ਤੋਂ ਕੁੱਝ ਦੇਰ ਬਾਅਦ ਹੀ ਪੰਜਾਬੀ ਸਿੰਗਰ ਨੇ ਇੱਕ ਹੋਰ ਵੀਡੀਓ ਇੰਸਟਾਗ੍ਰਾਮ ਸਟੋਰੀ `ਚ ਪਾਇਆ, ਜਿਸ ਵਿੱਚ ਉਨ੍ਹਾ ਨੇ ਕੈਪਸ਼ਨ ਲਿਖੀ, "ਦੂਜਿਆਂ ਨੂੰ ਹੇਠਾਂ ਸੁੱਟਣ ਵਾਲੇ ਦਾ ਆਪਣਾ ਕਦੇ ਵੀ ਚੰਗਾ ਨਹੀਂ ਹੋ ਸਕਦਾ ।"
ਹੁਣ ਇਹ ਕਹਿਣਾ ਤਾਂ ਮੁਸ਼ਕਲ ਹੈ ਕਿ ਬਾਰਬੀ ਮਾਨ ਨੇ ਆਪਣੀਆਂ ਇਨ੍ਹਾਂ ਪੋਸਟਾਂ ਦੇ ਜ਼ਰੀਏ ਕਿਸ ਨੂੰ ਨਿਸ਼ਾਨਾ ਬਣਾਇਆ ਹੈ । ਪਰ ਇੱਕ ਗੱਲ ਜ਼ਰੂਰ ਹੈ ਕਿ ਸਿੰਗਰ ਨੂੰ ਜ਼ਰੂਰ ਕਿਸੇ ਨਾ ਕਿਸੇ ਇਨਸਾਨ ਤੋਂ ਕਿਸੇ ਗੱਲ ਕਰਕੇ ਨਾਰਾਜ਼ ਹੈ । ਇਸੇ ਲਈ ਉਸ ਨੇ ਇਹ ਪੋਸਟਾਂ ਸ਼ੇਅਰ ਆਪਣੀ ਭੜਾਸ ਕੱਢੀ ਹੈ ।
ਦੱਸ ਦਈਏ ਕਿ ਬਾਰਬੀ ਮਾਨ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਹਿੱਟ ਗੀਤ `ਤੇਰੀ ਗਲੀ` ਹੈ, ਜਿਸ ਨੂੰ ਗੁਰੂ ਰੰਧਾਵਾ ਨੇ ਲਿਖਿਆ ਸੀ । ਇਹ ਗੀਤ ਬਾਰਬੀ ਦੇ ਕਰੀਅਰ `ਚ ਟਰਨਿੰਗ ਪੁਆਇੰਟ ਸਾਬਤ ਹੋਇਆ ਅਤੇ ਨਾਲ ਹੀ ਮੀਲ ਦਾ ਪੱਥਰ ਵੀ । ਬਾਰਬੀ ਮਾਨ ਦਾ ਅਸਲੀ ਨਾਂ ਜਸਮੀਤ ਕੌਰ ਹੈ । ਬਾਰਬੀ ਮਾਨ ਨਾਂ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ `ਚ ਕਦਮ ਰੱਖਣ `ਤੇ ਅਪਣਾਇਆ ।