![ABP Premium](https://cdn.abplive.com/imagebank/Premium-ad-Icon.png)
Barbie Maan: ਬਾਰਬੀ ਮਾਨ ਪਿਤਾ ਦੇ ਜਨਮਦਿਨ ਤੇ ਹੋਈ ਭਾਵੁਕ, ਤਸਵੀਰ ਸ਼ੇਅਰ ਕਰ ਬਿਆਨ ਕੀਤੀ ਦਿਲ ਦੀ ਗੱਲ
Barbie Maan: ਬਾਰਬੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਪਿਤਾ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿਤੀ ਹੈ। ਦੇਖੋ ਬਾਰਬੀ ਮਾਨ ਦੀ ਪੋਸਟ
![Barbie Maan: ਬਾਰਬੀ ਮਾਨ ਪਿਤਾ ਦੇ ਜਨਮਦਿਨ ਤੇ ਹੋਈ ਭਾਵੁਕ, ਤਸਵੀਰ ਸ਼ੇਅਰ ਕਰ ਬਿਆਨ ਕੀਤੀ ਦਿਲ ਦੀ ਗੱਲ punjabi singer barbie maan shares emotional post on her father s birthday says i miss you Barbie Maan: ਬਾਰਬੀ ਮਾਨ ਪਿਤਾ ਦੇ ਜਨਮਦਿਨ ਤੇ ਹੋਈ ਭਾਵੁਕ, ਤਸਵੀਰ ਸ਼ੇਅਰ ਕਰ ਬਿਆਨ ਕੀਤੀ ਦਿਲ ਦੀ ਗੱਲ](https://feeds.abplive.com/onecms/images/uploaded-images/2022/08/24/bd772ef401e6283d10c0e3fa4024ec711661341829751469_original.jpg?impolicy=abp_cdn&imwidth=1200&height=675)
Punjabi Singer BarbIe Maan: ਪੰਜਾਬੀ ਸਿੰਗਰ ਬਾਰਬੀ ਮਾਨ ਉਨ੍ਹਾਂ ਬਹੁਤ ਘੱਟ ਸਿੰਗਰਾਂ `ਚੋਂ ਇੱਕ ਹੈ, ਜੋ ਸੈਲਫ਼ ਮੇਡ ਹਨ। ਬਾਰਬੀ ਮਾਨ ਬੇਹੱਦ ਸੁਰੀਲੀ ਆਵਾਜ਼ ਦੀ ਮਾਲਕ ਹੋਣ ਦੇ ਨਾਲ ਨਾਲ ਸਾਦਗ਼ੀ ਭਰੀ ਸ਼ਖਸੀਅਤ ਦੀ ਵੀ ਮਾਲਕ ਹੈ। ਸੋਸ਼ਲ ਮੀਡੀਆ `ਤੇ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਆਪਣੇ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਪਿਛਲੇ ਦਿਨੀਂ ਮਾਨ ਨੇ ਆਪਣੀ ਮੰਮੀ ਦੇ ਨਾਲ ਆਪਣੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਉਸ ਨੇ ਕੈਪਸ਼ਨ ਦਿਤਾ ਸੀ, "ਮਾਂ ਤੋਂ ਵੱਡਾ ਕੋਈ ਯਾਰ ਨਹੀਂ ਹੁੰਦਾ।"*-
ਹੁਣ ਬਾਰਬੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇੱਕ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਪਿਤਾ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿਤੀ ਹੈ। ਦੇਖੋ ਬਾਰਬੀ ਮਾਨ ਦੀ ਪੋਸਟ:
ਪੋਸਟ ਸ਼ੇਅਰ ਕਰਦਿਆਂ ਬਾਰਬੀ ਮਾਨ ਨੇ ਕੈਪਸ਼ਨ ਲਿਖਿਆ, "ਹੈੱਪੀ ਬਰਥਡੇ ਪਾਪਾ, ਮਿਸ ਯੂ।" ਉਨ੍ਹਾਂ ਦੀ ਇਸ ਪੋਸਟ `ਤੇ ਫ਼ੈਨਜ਼ ਕੀ ਪ੍ਰਤੀਕਿਰਿਆ ਦੇ ਰਹੇ ਹਨ ਇਹ ਤਾਂ ਕਿਹਾ ਨਹੀਂ ਜਾ ਸਕਦਾ ਹੈ, ਕਿਉਂਕਿ ਬਾਰਬੀ ਮਾਨ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ `ਚ ਪਾਈ ਹੈ।
View this post on Instagram
ਦੱਸ ਦਈਏ ਕਿ ਬਾਰਬੀ ਮਾਨ ਦੇ ਪਿਤਾ ਇਸ ਦੁਨੀਆ `ਚ ਨਹੀਂ ਹਨ, ਪਰ ਅਜਿਹਾ ਕੋਈ ਦਿਨ ਨਹੀਂ ਗੁਜ਼ਰਦਾ ਜਦੋਂ ਸਿੰਗਰ ਆਪਣੇ ਪਿਤਾ ਨੂੰ ਯਾਦ ਨਹੀਂ ਕਰਦੀ। ਬਾਰਬੀ ਮਾਨ ਦਾ ਆਪਣੇ ਪਰਿਵਾਰ ਨਾਲ ਬਹੁਤ ਡੂੰਘਾ ਰਿਸ਼ਤਾ ਹੈ। ਇਹ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਪਤਾ ਲੱਗਦਾ ਹੈ। ਕਿਉਂਕਿ ਉਹ ਅਕਸਰ ਆਪਣੀ ਮੰਮੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕੀਤਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)