Neeru Bajwa: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' 'ਚ ਦੇਬੀ ਮਕਸੂਸਪੁਰੀ ਤੇ ਤਰਸੇਮ ਜੱਸੜ ਵੀ ਆਉਣਗੇ ਨਜ਼ਰ, ਤਸਵੀਰਾਂ ਵਾਇਰਲ
Neeru Bajwa Satinder Sartaaj: ਨੀਰੂ ਤੇ ਸਰਤਾਜ ਦੀ ਇਸ ਫਿਲਮ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਉਹ ਇਹ ਹੈ ਕਿ 'ਸ਼ਾਇਰ' ਫਿਲਮ 'ਚ ਨੀਰੂ ਤੇ ਸਰਤਾਜ ਦੇ ਨਾਲ ਦੇਬੀ ਮਕਸੂਰਪੁਰੀ ਤੇ ਤਰਸੇਮ ਜੱਸੜ ਵੀ ਨਜ਼ਰ ਆਉਣ ਵਾਲੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Debi Makhsoorpuri Tarsem Jassar In Shayar Movie: ਨੀਰੂ ਬਾਜਵਾ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਅਦਾਕਾਰਾ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਈਆਂ ਸੀ। ਉਸ ਦੀਆਂ ਤਿੰਨੇ ਹੀ ਫਿਲਮਾਂ ਨੂੰ ਜਨਤਾ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਸਾਲ ਫਰਵਰੀ ਮਹੀਨੇ 'ਚ ਨੀਰੂ ਤੇ ਸਤਿੰਦਰ ਸਰਤਾਜ ਦੀ ਫਿਲਮ ਕਲੀ ਜੋਟਾ ਰਿਲੀਜ਼ ਹੋਈ ਸੀ, ਜਿਸ ਵਿੱਚ ਦੋਵਾਂ ਦੀ ਪਰਫਾਰਮੈਂਸ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਹੁਣ ਨੀਰੂ ਤੇ ਸਰਤਾਜ ਦੀ ਜੋੜੀ ਇੱਕ ਵਾਰ ਫਿਰ ਤੋਂ ਫਿਲਮ 'ਸ਼ਾਇਰ' 'ਚ ਨਜ਼ਰ ਆਉਣ ਵਾਲੀ ਹੈ।
ਹੁਣ ਨੀਰੂ ਤੇ ਸਰਤਾਜ ਦੀ ਇਸ ਫਿਲਮ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਉਹ ਇਹ ਹੈ ਕਿ 'ਸ਼ਾਇਰ' ਫਿਲਮ 'ਚ ਨੀਰੂ ਤੇ ਸਰਤਾਜ ਦੇ ਨਾਲ ਦੇਬੀ ਮਕਸੂਰਪੁਰੀ ਤੇ ਤਰਸੇਮ ਜੱਸੜ ਵੀ ਨਜ਼ਰ ਆਉਣ ਵਾਲੇ ਹਨ। ਹੁਣ ਇਸ ਫਿਲਮ 'ਚ ਇਨ੍ਹਾਂ ਦੋਵੇਂ ਦਿੱਗਜ ਗਾਇਕਾਂ ਦੀ ਕੀ ਭੂਮਿਕਾ ਹੈ, ਇਹ ਦੋਵੇਂ ਫਿਲਮ 'ਚ ਕੋਈ ਕਿਰਦਾਰ ਨਿਭਾ ਰਹੇ ਹਨ, ਜਾਂ ਫਿਰ ਇਨ੍ਹਾਂ ਨੇ ਫਿਲਮ ਦਾ ਕੋਈ ਗੀਤ ਗਾਇਆ ਹੈ। ਇਸ ਬਾਰੇ ਫਿਲਹਾਲ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ, ਪਰ ਫਿਲਮ ਦੇ ਸੈੱਟ ਤੋਂ ਸਰਤਾਜ ਨੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਹੁਣ ਇਹ ਤਸਵੀਰਾਂ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਫੈਨਜ਼ ਕਹਿ ਰਹੇ ਹਨ ਕਿ ਇੰਨੇਂ ਸਾਰੇ ਲੈਜੇਂਡ ਇੱਕੋ ਫਰੇਮ 'ਚ, ਇਹ ਤਾਂ ਕਮਾਲ ਦੀ ਗੱਲ ਹੋ ਗਈ ਹੈ। ਦੇਖੋ ਇਹ ਤਸਵੀਰਾਂ:
View this post on Instagram
ਸਰਤਾਜ ਨੇ ਦੇਬੀ ਮਕਸੂਸਪੁਰੀ ਦਾ ਕੀਤਾ ਧੰਨਵਾਦ
ਸਰਤਾਜ ਨੇ ਦੇਬੀ ਮਕਸੂਰਪੁਰੀ ਨਾਲ ਇੱਕ ਖਾਸ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿੱਚ ਉਹ ਉਨ੍ਹਾਂ ਦਾ ਧੰਨਵਾਦ ਖਾਸ ਅੰਦਾਜ਼ 'ਚ ਕਰਦੇ ਨਜ਼ਰ ਆ ਰਹੇ ਹਨ। ਸਰਤਾਜ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਦੇਬੀ ਭਾਜੀ ਤੁਹਾਡੀ ਬੇਹੱਦ ਖਾਸ ਤੇ ਪਿਆਰੀ ਮੌਜੂਦਗੀ ਲਈ ਸ਼ੁਕਰੀਆ। ਸ਼ਾਇਰ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।'
ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੂੰ 'ਕਲੀ ਜੋਟਾ' 'ਚ ਕਾਫੀ ਪਸੰਦ ਕੀਤਾ ਗਿਆ ਸੀ। ਇਸ ਫਿਲਮ 'ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਹੁਣ ਇਸ ਤੋਂ ਬਾਅਦ ਫੈਨਜ਼ ਨੂੰ ਬੇਸਵਰੀ ਦੇ ਨਾਲ 'ਸ਼ਾਇਰ' ਫਿਲਮ ਦਾ ਇੰਤਜ਼ਾਰ ਹੈ।