Surjit Bindrakhia: 'ਯਾਰ ਬੋਲਦਾ' ਗੀਤ ਸੁਰਜੀਤ ਬਿੰਦਰੱਖੀਆ ਤੋਂ ਗਵਾਉਣ 'ਤੇ ਸ਼ਮਸ਼ੇਰ ਸੰਧੂ ਤੋਂ ਨਾਰਾਜ਼ ਹੋਏ ਸੀ ਸਰਦੂਲ ਸਿਕੰਦਰ, ਜਾਣੋ ਵਜ੍ਹਾ
Yaar Bolda Surjit Bindrakhia: ਸੰਧੂ ਨੇ 'ਤੇਰਾ ਯਾਰ ਬੋਲਦਾ' ਨਾਮ ਦਾ ਗਾਣਾ ਲਿਖਿਆ ਸੀ, ਜਿਸ ਨੂੰ ਉਨ੍ਹਾਂ ਨੇ ਬਿੰਦਰੱਖੀਆ ਕੋਲੋਂ ਗਵਾ ਲਿਆ। ਇਸ ਗੱਲ 'ਤੇ ਸਰਦੂਲ ਸਿਕੰਦਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਸੰਧੂ ਨੂੰ ਸ਼ਿਕਾਇਤ ਕੀਤੀ।
ਅਮੈਲੀਆ ਪੰਜਾਬੀ ਦੀ ਰਿਪੋਰਟ
Shamsher Sandhu Songs: ਸੁਰਜੀਤ ਬਿੰਦਰੱਖੀਆ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਸਮੇਂ ਦੇ ਟੌਪ ਗਾਇਕ ਰਹੇ ਹਨ। ਉਨ੍ਹਾਂ ਦੀ ਜੋੜੀ ਗੀਤਕਾਰ, ਗਾਇਕ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨਾਲ ਖੂਬ ਮਸ਼ਹੂਰ ਰਹੀ ਸੀ। ਬਿੰਦਰੱਖੀਆ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਕਈ ਗਾਣੇ ਗਾਏ, ਜੋ ਕਿ ਕਾਫੀ ਹਿੱਟ ਰਹੇ ਸੀ। ਇਨ੍ਹਾਂ ਵਿੱਚੋਂ ਇੱਕ ਗਾਣਾ ਸੀ 'ਤੇਰਾ ਯਾਰ ਬੋਲਦਾ'। ਸ਼ਮਸ਼ੇਰ ਸੰਧੂ ਦਾ ਲਿਿਖਿਆ ਤੇ ਬਿੰਦਰੱਖੀਆ ਦਾ ਗਾਇਆ ਇਹ ਗੀਤ ਅਮਰ ਹੈ। ਇਹ ਗਾਣਾ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ ਤੇ ਇਸ ਗਾਣੇ ਨੂੰ ਵਿਆਹਾਂ ਤੇ ਪਾਰਟੀਆਂ 'ਚ ਅੱਜ ਵੀ ਸੁਣਿਆ ਜਾਂਦਾ ਹੈ। ਹਾਲ ਹੀ 'ਚ ਸ਼ਮਸ਼ੇਰ ਸੰਧੂ ਨੇ ਇਸ ਗੀਤ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ, ਜਿਸ ਨੂੰ ਸ਼ਾਇਦ ਹੀ ਕਦੇ ਕਿਸੇ ਨੇ ਸੁਣਿਆ ਹੋਵੇ। ਤਾਂ ਆਓ ਤੁਹਾਨੂੰ ਦੱਸਦੇ ਹਾਂ।
ਪ੍ਰਸਿੱਧ ਗੀਤਕਾਰ, ਗਾਇਕ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਹਾਲ ਹੀ ਬੀਬੀਸੀ ਪੰਜਾਬੀ ਨੂੰ ਇੰਟਰਵਿਊ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਇਸ ਦਰਮਿਆਨ ਉਨ੍ਹਾਂ ਨੇ ਆਪਣੇ ਤੇ ਸੁਰਜੀਤ ਬਿੰਦਰੱਖੀਆ ਦੇ ਰਿਸ਼ਤੇ ਬਾਰੇ ਗੱਲ ਕੀਤੀ।
ਇਸ ਗਾਇਕ ਨੇ ਗਾਇਆ ਸੀ ਸੰਧੂ ਦਾ ਪਹਿਲਾ ਗਾਣਾ
ਸ਼ਮਸ਼ੇਰ ਸੰਧੂ ਨੇ ਦੱਸਿਆ ਕਿ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਗੀਤਕਾਰ ਬਣੇ ਸੀ। ਉਨ੍ਹਾਂ ਦਾ ਪਹਿਲਾ ਲਿਿਖਿਆ ਗਾਣਾ 'ਡਿਸਕੋ ਲਹਿਰ' ਸਰਦੂਲ ਸਿਕੰਦਰ ਨੇ ਗਾਇਆ ਸੀ। ਇਹ ਗਾਣਾ ਬੜਾ ਹੀ ਹਿੱਟ ਰਿਹਾ ਸੀ।
'ਯਾਰ ਬੋਲਦਾ' ਗਾਣਾ ਬਿੰਦਰੱਖੀਆ ਤੋਂ ਗਵਾਉਣ 'ਤੇ ਨਾਰਾਜ਼ ਹੋਏ ਸੀ ਸਰਦੂਲ
ਸ਼ਮਸ਼ੇਰ ਸੰਧੂ ਨੇ ਅੱਗੇ ਦੱਸਿਆ ਕਿ ਸਰਦੂਲ ਸਿਕੰਦਰ ਤੇ ਸੁਰਜੀਤ ਬਿੰਦਰੱਖੀਆ ਨਾਲ ਉਨ੍ਹਾਂ ਦੀ ਵਧੀਆ ਦੋਸਤੀ ਸੀ। ਸੰਧੂ ਨੇ 'ਤੇਰਾ ਯਾਰ ਬੋਲਦਾ' ਨਾਮ ਦਾ ਗਾਣਾ ਲਿਖਿਆ ਸੀ, ਜਿਸ ਨੂੰ ਉਨ੍ਹਾਂ ਨੇ ਬਿੰਦਰੱਖੀਆ ਕੋਲੋਂ ਗਵਾ ਲਿਆ। ਇਸ ਗੱਲ 'ਤੇ ਸਰਦੂਲ ਸਿਕੰਦਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਸੰਧੂ ਨੂੰ ਸ਼ਿਕਾਇਤ ਕੀਤੀ ਕਿ ਸੰਧੂ ਨੇ ਇਹ ਗਾਣਾ ਉਨ੍ਹਾਂ ਕੋਲੋਂ (ਸਰਦੂਲ) ਕੋਲੋਂ ਕਿਉਂ ਨਾ ਗਵਾਇਆ। ਇਸ 'ਤੇ ਸੰਧੂ ਨੇ ਜਵਾਬ ਦਿੱਤਾ, 'ਤੂੰ ਇਸ ਗੀਤ 'ਚ ਗਰਾਰੀਆਂ ਮੁਰਕੀਆਂ ਲਾ ਦੇਣੀਆਂ ਸੀ, ਤੇਰੇ ਇਹ ਫਿੱਟ ਨਹੀਂ ਆਉਣਾ ਸੀ। ਇਹ ਗੀਤ ਨੂੰ ਕੋਈ ਖੜ੍ਹਵੀਂ ਆਵਾਜ਼ ਵਾਲਾ ਬੰਦਾ ਨਿਭਾ ਸਕਦਾ ਸੀ। ਇਸ ਕਰਕੇ ਇਹ ਗਾਣਾ ਬਿੰਦਰੱਖੀਆ ਤੋਂ ਗਵਾਇਆ।'
ਇਸ ਸ਼ਖਸ 'ਤੇ ਲਿਿਖਿਆ ਗਿਆ ਸੀ 'ਯਾਰ ਬੋਲਦਾ' ਗੀਤ!
ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਬੂਟਾ ਸਿੰਘ ਨਾਮ ਦਾ ਇੱਕ ਬੰਦਾ ਸੀ। ਉਸ ਨੂੰ ਬੂਟਾ ਵੈਲੀ ਵੀ ਕਹਿੰਦੇ ਸੀ। ਉਹ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਸੁਣਾਉਂਦਾ ਹੁੰਦਾ ਸੀ। ਹਾਲਾਂਕਿ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਗਾਣਾ ਸਚੇਤ ਤੌਰ 'ਤੇ ਬੂਟੇ ਨੂੰ ਸੋਚਦਿਆਂ ਨਹੀਂ ਲਿਿਖਿਆ, ਪਰ ਜਦੋਂ ਉਨਾਂ ਨੇ ਬੂਟੇ ਦੀ ਕਹਾਣੀ ਸੁਣੀ ਤਾਂ ਉਨ੍ਹਾਂ ਦਾ ਗੀਤ ਉਸ ਕਿਰਦਾਰ ਨਾਲ ਮੈਚ ਹੋ ਗਿਆ।