Diljit Dosanjh: ਦਿਲਜੀਤ ਦੋਸਾਂਝ ਪਰਤੇ ਭਾਰਤ, ਪਹੁੰਚ ਕੇ ਮੰਦਰ ‘ਚ ਟੇਕਿਆ ਮੱਥਾ, ਸ਼ੇਅਰ ਕੀਤੀਆਂ ਤਸਵੀਰਾਂ
Diljit Dosanjh India: 9 ਦਸੰਬਰ ਨੂੰ ਦਿਲਜੀਤ ਦਾ ਮੁੰਬਈ ‘ਚ ਲਾਈਵ ਕੰਸਰਟ ਹੈ। ਇਸ ਤੋਂ ਇੱਕ ਹਫਤੇ ਪਹਿਲਾਂ ਗਾਇਕ ਭਾਰਤ ਪਰਤ ਆਇਆ ਹੈ।
Diljit Dosanjh Returned To India: ਪੰਜਾਬੀ ਸਿੰਗਰ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, 9 ਦਸੰਬਰ ਨੂੰ ਦਿਲਜੀਤ ਦਾ ਮੁੰਬਈ ‘ਚ ਲਾਈਵ ਕੰਸਰਟ ਹੈ। ਇਸ ਤੋਂ ਇੱਕ ਹਫਤੇ ਪਹਿਲਾਂ ਗਾਇਕ ਭਾਰਤ ਪਰਤ ਆਇਆ ਹੈ। ਭਾਰਤ ਪਰਤਣ ‘ਤੇ ਦਿਲਜੀਤ ਦਾ ਜ਼ੋਰਦਾਰ ਸਵਾਗਤ ਹੋਇਆ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਦੇਖੋ ਦਿਲਜੀਤ ਦੀ ਪੋਸਟ
View this post on Instagram
ਇਸ ਦੇ ਨਾਲ ਹੀ ਭਾਰਤ ਪਰਤ ਕੇ ਦਿਲਜੀਤ ਨੇ ਮੰਦਰ ‘ਚ ਜਾ ਕੇ ਮੱਥਾ ਟੇਕਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ। ਦੋਸਾਂਝ ਨੇ ਮੰਦਰ ਦੀਆਂ ਖੂਬਸੂਰਤ ਤਸਵੀਰਾਂ ਆਪਣੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਦਸ ਦਈਏ ਕਿ 9 ਦਸੰਬਰ ਨੂੰ ਦਿਲਜੀਤ ਦਾ ਮੁੰਬਈ ‘ਚ ਲਾਈਵ ਕੰਸਰਟ ਹੈ। ਦਿਲਜੀਤ ਨੇ 2022 ‘ਚ ਵਰਲਡ ਟੂਰ ਦਾ ਐਲਾਨ ਕੀਤਾ ਸੀ। ਇਸ ਦੇ ਤਹਿ ਹੁਣ ਤੱਕ ਗਾਇਕ ਅਮਰੀਕਾ, ਕੈਨੇਡਾ ਤੇ ਇੰਗਲੈਂਡ ‘ਚ ਟੂਰ ਕਰ ਚੁੱਕਿਆ ਹੈ। ਦਿਲਜੀਤ ਦੇ ਲਾਈਵ ਸ਼ੋਅਜ਼ ਨੂੰ ਹਰ ਮੁਲਕ ਦੇ ਵਿੱਚ ਉਨ੍ਹਾਂ ਦੇ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
View this post on Instagram
ਹੁਣ ਦਿਲਜੀਤ ਆਪਣੇ ਫੈਨਜ਼ ਨਾਲ ਕੀਤੇ ਵਾਅਦੇ ਮੁਤਾਬਕ ਭਾਰਤ ‘ਚ ਟੂਰ ਲਾਉਣ ਜਾ ਰਹੇ ਹਨ। ਆਪਣੇ ਭਾਰਤ ਟੂਰ ਨੂੰ ਲੈਕੇ ਦਿਲਜੀਤ ਕਾਫੀ ਐਕਸਾਇਟਡ ਨਜ਼ਰ ਆ ਰਹੇ ਹਨ। ਇਸ ਬਾਰੇ ਦਿਲਜੀਤ ਹਰ ਰੋਜ਼ ਪੋਸਟਾਂ ਪਾਉਂਦੇ ਰਹਿੰਦੇ ਹਨ।