ਵੱਡਾ ਰੇਲ ਹਾਦਸਾ, 8 ਲੋਕਾਂ ਦੀ ਮੌ*ਤ, ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਯਾਤਰੀਆਂ ਨੇ ਮਾਰੀਆਂ ਛਾਲਾਂ ਦੂਜੀ ਟ੍ਰੇਨ ਨਾਲ ਕੱਟੇ
ਮਹਾਰਾਸ਼ਟਰ ਦੇ ਜਲਗਾਓਂ ਦੇ ਪਰਾਂਡਾ ਰੇਲਵੇ ਸਟੇਸ਼ਨ 'ਤੇ ਬੁੱਧਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ। ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਇੱਥੇ ਭਗਦੜ ਮੱਚ ਗਈ। ਅੱਗ ਲੱਗਣ ਦੇ ਡਰੋਂ ਯਾਤਰੀਆਂ ਨੇ ਪੁਸ਼ਪਕ ਐਕਸਪ੍ਰੈਸ ਤੋਂ ਛਾਲ

Maharashtra Train Accident: ਇਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਹੈ। ਜੀ ਹਾਂ, ਪੁਸ਼ਪਕ ਐਕਸਪ੍ਰੈਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਤੋਂ ਬਾਅਦ ਇੱਕ ਵੱਡੀ ਘਟਨਾ ਵਾਪਰੀ ਹੈ। ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਟਰੇਨ 'ਚ ਸਵਾਰ ਕਈ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਦਿੱਤੀ, ਜਿਸ ਤੋਂ ਬਾਅਦ ਦੂਜੇ ਪਾਸੇ ਤੋਂ ਆ ਰਹੀ ਕਰਨਾਟਕ ਐਕਸਪ੍ਰੈੱਸ (Karnataka Express) ਦੀ ਲਪੇਟ 'ਚ ਆਉਣ ਨਾਲ 8 ਲੋਕਾਂ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਪਹੁੰਚੇ ਕਰਮਚਾਰੀ
ਏਜੰਸੀ ਮੁਤਾਬਕ ਮਹਾਰਾਸ਼ਟਰ ਦੇ ਜਲਗਾਓਂ 'ਚ ਪੁਸ਼ਪਕ ਐਕਸਪ੍ਰੈੱਸ ਦੇ ਕਈ ਯਾਤਰੀ ਟਰੇਨ 'ਚ ਅੱਗ ਲੱਗਣ ਦੇ ਸ਼ੱਕ 'ਚ ਆਪਣੇ ਕੋਚ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਉਸ ਨੂੰ ਕਰਨਾਟਕ ਐਕਸਪ੍ਰੈਸ ਟਰੇਨ ਨੇ ਟੱਕਰ ਮਾਰ ਦਿੱਤੀ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਅਤੇ ਹੋਰ ਕਰਮਚਾਰੀ ਮੌਕੇ 'ਤੇ ਪਹੁੰਚ ਗਏ।
ਕਿਸੇ ਨੇ ਚੇਨ ਖਿੱਚ ਕੇ ਟ੍ਰੇਨ ਨੂੰ ਰੋਕਿਆ ਸੀ
ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਸ਼ਪਕ ਐਕਸਪ੍ਰੈਸ ਲਖਨਊ ਤੋਂ ਮੁੰਬਈ ਆ ਰਹੀ ਸੀ। ਕੁੱਝ ਯਾਤਰੀ ਟ੍ਰੈਕ 'ਤੇ ਉਤਰ ਗਏ ਸਨ। ਕੁਝ ਯਾਤਰੀਆਂ ਨੂੰ ਦੂਜੀ ਦਿਸ਼ਾ ਤੋਂ ਜਾ ਰਹੀ ਕਰਨਾਟਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ। ਕੇਂਦਰੀ ਰੇਲਵੇ ਦੇ ਸੀ.ਪੀ.ਆਰ.ਓ ਡਾ. ਸਵਨੀਲ ਨੇ ਦੱਸਿਆ ਕਿ ਰੇਲਗੱਡੀ 'ਚ 'ਏਸੀਪੀ' ਯਾਨੀ ਅਲਾਰਮ ਚੇਨ ਪੁਲਿੰਗ ਹੋਈ ਸੀ। ਰੇਲਵੇ ਕੋਲ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਚੇਨ ਪੁਲਿੰਗ ਕਿਉਂ ਹੋਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
