ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਦੋ ਭਰਾਵਾਂ ਦੇ ਘਰਾਂ 'ਤੇ NIA ਦੀ ਰੇਡ, ਮੋਬਾਈਲ ਫੋਨਾਂ ਦੀ ਤਲਾਸ਼ੀ ਤੋਂ ਬਾਅਦ ਸੱਦਿਆ ਚੰਡੀਗੜ੍ਹ ਦਫਤਰ
ਅੱਜ ਦਿਨ ਚੜਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ NIA ਵੱਲੋਂ ਦਸਤਕ ਦਿੱਤੀ ਗਈ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ ਸਨੀ ਜੋੜਾ ਦੇ ਘਰ ਕਰੀਬ ਇੱਕ ਦਰਜਨ ਐਨਆਈਏ ਦੇ ਅਧਿਕਾਰੀ ਅਤੇ ਪੁਲਿਸ ਟੀਮ ਵੱਲੋਂ ਸਵੇਰੇ ਪਹੁੰਚ ਕੇ ਛਾਪੇਮਾਰੀ

Punjab News; NIA ਦੀ ਟੀਮ ਨੇ ਬੁੱਧਵਾਰ ਨੂੰ ਪ੍ਰਤਾਪ ਨਗਰ ਬਠਿੰਡਾ ਦੇ ਰਹਿਣ ਵਾਲੇ ਸੰਨੀ ਜੋੜਾ ਉਰਫ ਗੁਰਪ੍ਰੀਤ ਸਿੰਘ ਅਤੇ ਮਨੀ ਜੋੜਾ ਦੇ ਘਰ ਛਾਪਾ ਮਾਰਿਆ। ਐਨਆਈਏ (NIA ) ਨੂੰ ਦੋਵਾਂ ਭਰਾਵਾਂ 'ਤੇ ਸ਼ੱਕ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਪੰਜਾਬ ਵਿਚ ਹੋਏ ਗ੍ਰਨੇਡ ਹਮਲਿਆਂ ਵਿਚ ਸ਼ਾਮਲ ਮੁਲਜ਼ਮ ਹੈਪੀ ਪਾਸਿਆਨ ਨੂੰ ਫਾਲੋ ਕਰ ਰਹੇ ਹਨ।
ਹੋਰ ਪੜ੍ਹੋ : ਕਿਸਾਨਾਂ ਦੀ ਹੋਏਗੀ ਬੱਲੇ-ਬੱਲੇ! MSP ਨੂੰ ਲੈ ਕੇ ਮੋਦੀ ਸਰਕਾਰ ਲੈਣ ਜਾ ਰਹੀ ਵੱਡਾ ਫੈਸਲਾ, PM ਨਿਵਾਸ 'ਤੇ ਹੋ ਰਹੀ ਬੈਠਕ
ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਭਰਾਵਾਂ ਦੇ ਘਰ NIA ਦੀ ਟੀਮ ਦੀ ਦੱਬਿਸ਼
ਬੁੱਧਵਾਰ ਸਵੇਰੇ ਐਨਆਈਏ ਦੀ ਟੀਮ ਅਤੇ ਪੰਜਾਬ ਪੁਲਿਸ ਦੇ ਕਰਮਚਾਰੀ ਪ੍ਰਤਾਪ ਨਗਰ ਦੀ ਗਲੀ ਨੰਬਰ 19 ਵਿੱਚ ਸੰਨੀ ਜੋੜਾ ਉਰਫ਼ ਗੁਰਪ੍ਰੀਤ ਸਿੰਘ ਅਤੇ ਮਨੀ ਜੋੜਾ ਦੇ ਘਰ ਪਹੁੰਚੇ। ਜਿੱਥੇ NIA ਦੀ ਟੀਮ ਨੇ ਦੋਵਾਂ ਭਰਾਵਾਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਮੋਬਾਈਲ ਚੈੱਕ ਕੀਤੇ ਅਤੇ ਕੁੱਝ ਦਸਤਾਵੇਜ਼ਾਂ ਦੀ ਵੀ ਤਲਾਸ਼ੀ ਲਈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਦੋਵਾਂ ਨੂੰ ਚੰਡੀਗੜ੍ਹ ਸਥਿਤ ਐਨਆਈਏ ਦਫ਼ਤਰ ਵਿੱਚ ਬੁਲਾਇਆ ਹੈ। ਜਿਸ ਸਬੰਧੀ ਟੀਮ ਨੇ ਦੋਵਾਂ ਨੂੰ ਨੋਟਿਸ ਵੀ ਦਿੱਤਾ ਹੈ। ਦੋਵੇਂ ਭਰਾ ਬਠਿੰਡਾ (Bathinda) ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ।
ਪੁੱਛਗਿੱਛ ਲਈ ਦੋਵਾਂ ਨੂੰ ਚੰਡੀਗੜ੍ਹ ਦਫਤਰ ਦੇ ਵਿੱਚ ਸੱਦਿਆ
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਰਾ ਗੁਰਪ੍ਰੀਤ ਸਿੰਘ ਇਮੀਗ੍ਰੇਸ਼ਨ (immigration) ਦਾ ਕੰਮ ਕਰਦਾ ਹੈ। ਇਸ ਲਈ ਬਹੁਤ ਲੋਕ ਇੰਟਰਨੈਸ਼ਨਲ ਲੇਵਲ ਤੇ ਕਾਲ ਕਰਦੇ ਰਹਿੰਦੇ ਹਨ ਪਰ ਐਨਆਈਏ ਦੀ ਟੀਮ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਇਸ ਅਪਰਾਧਿਕ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਹੈ ਜਾਂ ਕੀ ਗੱਲਬਾਤ ਹੈ ਇਸ ਸਬੰਧੀ ਹੁਣ ਚੰਡੀਗੜ੍ਹ ਦਫਤਰ ਵਿੱਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
