Garry Sandhu Video: ਗੈਰੀ ਸੰਧੂ ਨੇ ਬੇਟੇ ਅਵਤਾਰ ਸਿੰਘ ਨਾਲ ਸ਼ੇਅਰ ਕੀਤੀ ਪਿਆਰੀ ਵੀਡੀਓ, ਫ਼ੈਨਜ਼ ਨੇ ਪਿਓ-ਪੁੱਤਰ ਤੇ ਲੁਟਾਇਆ ਪਿਆਰ
Garry Sandhu: ਗੈਰੀ ਸੰਧੂ ਨੇ ਆਪਣੇ ਬੇਟੇ ਅਵਤਾਰ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ। ਵੀਡੀਓ `ਚ ਪਿਓ ਪੁੱਤਰ ਨੂੰ ਇੱਕ ਦੂਜੇ ਨਾਲ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਗੈਰੀ ਆਪਣੇ ਘਰ ਦੇ ਗਾਰਡਨ `ਚ ਬੇਟੇ ਅਵਤਾਰ ਨਾਲ ਝੂਲਾ ਝੂਲਦੇ ਨਜ਼ਰ ਆ ਰਹੇ ਹਨ
Garry Sandhu Shares Video With Son Avtar Sandhu: ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਮਿੱਠੀ ਅਵਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਗੈਰੀ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਨਾਲ ਜੁੜੇ ਹਰ ਪਲ ਨੂੰ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਹਾਲ ਹੀ `ਚ ਗੈਰੀ ਸੰਧੂ ਨੇ ਆਪਣੇ ਬੇਟੇ ਅਵਤਾਰ ਨਾਲ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਵੀਡੀਓ `ਚ ਪਿਓ ਪੁੱਤਰ ਨੂੰ ਇੱਕ ਦੂਜੇ ਨਾਲ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਗੈਰੀ ਆਪਣੇ ਘਰ ਦੇ ਗਾਰਡਨ `ਚ ਬੇਟੇ ਅਵਤਾਰ ਨਾਲ ਝੂਲਾ ਝੂਲਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਸੋਹਨ ਦਰਾਇਵਰ ਤੇ ਅਵਤਾਰ ਕੌਰ ਦੀ ਪ੍ਰਾਪਰਟੀ।" ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਲੰਮੇ ਸਮੇਂ ਤੱਕ ਪੰਜਾਬੀ ਸਿੰਗਰ ਜੈਸਮਿਨ ਸੈਂਡਲਜ਼ ਨੂੰ ਡੇਟ ਕਰ ਰਹੇ ਸੀ। ਉਸ ਤੋਂ ਕੁੱਝ ਸਮੇਂ ਬਾਅਦ ਦੋਵਾਂ ਦੇ ਰਾਹ ਅਲੱਗ ਹੋ ਗਏ। ਜਿਸ ਤੋਂ ਬਾਅਦ ਸੰਧੂ ਦੀ ਨਿੱਜੀ ਜ਼ਿੰਦਗੀ `ਚ ਕੀ ਚੱਲ ਰਿਹਾ ਸੀ, ਕਿਸੇ ਨੂੰ ਜਾਣਕਾਰੀ ਨਹੀਂ ਸੀ। ਅਚਾਨਕ ਇੱਕ ਦਿਨ ਗੈਰੀ ਨੇ ਸੋਸ਼ਲ ਮੀਡੀਆ ਤੇ ਬੇਟੇ ਦੀ ਵੀਡੀਓ ਸ਼ੇਅਰ ਕਰ ਸਾਰਿਆਂ ਨੂੰ ਹੈਰਾਨ ਕਰ ਦਿਤਾ। ਪਰ ਜਦੋਂ ਵੀ ਗੈਰੀ ਤੇ ਅਵਤਾਰ ਦੀ ਇਕੱਠੇ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਫ਼ੈਨਜ਼ ਇਸੇ ਤਰ੍ਹਾਂ ਪਿਓ ਪੁੱਤਰ `ਤੇ ਪਿਆਰ ਦੀ ਵਰਖਾ ਕਰਦੇ ਹਨ।