ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਦਿੱਤੀ ਜਨਮਦਿਨ ਦੀ ਵਧਾਈ, ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਤਸਵੀਰਾਂ
Gippy Grewal Wife Birthday: ਗਿੱਪੀ ਗਰੇਵਾਲ ਦੀ ਵਾਈਫ਼ ਰਵਨੀਤ ਗਰੇਵਾਲ ਦਾ ਅੱਜ ਜਨਮਦਿਨ ਹੈ। ਇਸ ਮੌਕੇ ਐਕਟਰ ਨੇ ਪਤਨੀ ਨਾਲ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ।
Gippy Grewal Ravneet Grewal: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੀ ਵਾਈਫ਼ ਰਵਨੀਤ ਗਰੇਵਾਲ ਦਾ ਅੱਜ ਜਨਮਦਿਨ ਹੈ। ਇਸ ਮੌਕੇ ਐਕਟਰ ਨੇ ਪਤਨੀ ਨਾਲ ਪਿਆਰੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਗਿੱਪੀ ਨੇ ਪਤਨੀ ਲਈ ਫ਼ੋਟੋਆਂ ਸ਼ੇਅਰ ਕਰਦਿਆਂ ਪਿਆਰਾ ਸੰਦੇਸ਼ ਵੀ ਲਿਖਿਆ। ਗਿੱਪੀ ਨੇ ਕੈਪਸ਼ਨ `ਚ ਲਿਖਿਆ, "ਮੇਰੀ ਪਿਆਰੀ ਪਤਨੀ ਰਵਨੀਤ ਗਰੇਵਾਲ ਲਈ। ਹੈੱਪੀ ਬਰਥਡੇ। ਤੂੰ ਮੇਰੀ ਜਾਨ ਹੈਂ, ਮੇਰੇ ਦਿਲ ਦੇ ਸਭ ਤੋਂ ਨਜ਼ਦੀਕ। ਤੁਸੀਂ ਇੱਕ ਲਾਜਵਾਬ ਔਰਤ ਹੋ। ਮੈ ਖੁਸ਼ਕਿਸਮਤ ਹਾਂ ਕਿ ਮੈਂ ਜ਼ਿੰਦਗੀ ਦਾ ਹਰ ਦਿਨ ਤੁਹਾਡੇ ਨਾਲ ਬਿਤਾਉਂਦਾ ਹਾਂ। ਮੈਂ ਸੱਚਮੁਚ ਬਹੁਤ ਖੁਸ਼ਕਿਸਮਤ ਹਾਂ। ਆਈ ਲਵ ਯੂ।"
View this post on Instagram
ਇਨ੍ਹਾਂ ਤਸਵੀਰਾਂ `ਚ ਰਵਨੀਤ ਤੇ ਗਿੱਪੀ ਗਰੇਵਾਲ ਦੋਵੇਂ ਬਹੁਤ ਪਿਆਰੇ ਲੱਗ ਰਹੇ ਹਨ। ਇਹ ਤਾਂ ਸਭ ਜਾਣਦੇ ਹੀ ਹਨ ਕਿ ਗਿੱਪੀ ਗਰੇਵਾਲ ਫ਼ੈਮਿਲੀ ਮੈਨ ਹਨ। ਉਹ ਆਪਣੇ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਨੇ ਰਵਨੀਤ ਕੌਰ ਨਾਲ ਲਵ ਮੈਰਿਜ ਕੀਤੀ ਸੀ। ਇਨ੍ਹਾਂ ਦੇ 3 ਬੱਚੇ ਏਕਓਮ, ਸ਼ਿੰਦਾ ਤੇ ਗੁਰਬਾਜ਼ ਗਰੇਵਾਲ ਹਨ।
ਗਰੇਵਾਲ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫ਼ਿਲਮ ਯਾਰ ਮੇਰਾ ਤਿਤਲੀਆਂ ਵਰਗਾ 2 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਟਰੇਲਰ ਪਹਿਲਾਂ ਹੀ ਧਮਾਲਾਂ ਪਾ ਚੁੱਕਿਆ ਹੈ। ਫ਼ਿਲਮ ਦੇ ਸੁਪਰਹਿੱਟ ਹੋ ਚੁੱਕੇ ਹਨ। ਦਰਸ਼ਕ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।