Gurlej Akhtar: ਗੁਰਲੇਜ਼ ਅਖਤਰ ਨੇ `ਤੇਰੀ ਬਾਣੀ` ਦਾ ਪੋਸਟਰ ਕੀਤਾ ਸ਼ੇਅਰ, ਧਾਰਮਿਕ ਸ਼ਬਦ ਗਾਣੇ ਦੇ ਪੋਸਟਰ ਨੇ ਜਿੱਤਿਆ ਫ਼ੈਨਜ਼ ਦਾ ਦਿਲ
Gurlej Akhtar Family: ਗੁਰਲੇਜ਼ ਅਖਤਰ ਤੇ ਉਨ੍ਹਾਂ ਦਾ ਪਰਿਵਾਰ ਹੱਥ ਜੋੜ ਕੇ ਅਰਦਾਸ ਕਰ ਰਿਹਾ ਹੈ। ਗਾਇਕਾ ਨੇ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਧਾਰਮਿਕ ਸ਼ਬਦ ਗਾਣੇ ਦਾ ਪੋਸਟਰ ਆ ਗਿਆ ਹੈ
Gurlej Akhtar Teri Baani: ਗੁਰਲੇਜ਼ ਅਖਤਰ ਧਾਰਮਿਕ ਸ਼ਬਦ ਗਾਇਨ ਕਰਨ ਜਾ ਰਹੀ ਹੈ। ਦਸ ਦਈਏ ਕਿ ਗਾਇਕਾ ਨੇ ਇਸ ਬਾਰੇ ਪੋਸਟਰ ਸ਼ੇਅਰ ਕਰ ਫ਼ੈਨਜ਼ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਨਾਲ ਇਹ ਵੀ ਦਸਣਯੋਗ ਹੈ ਕਿ `ਤੇਰੀ ਬਾਣੀ` ਨਾਂ ਦੇ ਗਾਣੇ `ਚ ਗੁਰਲੇਜ਼ ਅਖਤਰ ਆਪਣੇ ਪਤੀ ਕੁਲਵਿੰਦਰ ਕੈਲੀ ਤੇ ਬੇਟੇ ਦਾਨਵੀਰ ਨਾਲ ਗਾਉਂਦੀ ਹੋਈ ਨਜ਼ਰ ਆਉਣ ਵਾਲੀ ਹੈ। ਇਸ ਦਾ ਪੋਸਟਰ ਗਾਇਕਾ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ। ਪੋਸਟਰ `ਚ ਗੁਰਲੇਜ਼ ਅਖਤਰ ਤੇ ਉਨ੍ਹਾਂ ਦਾ ਪਰਿਵਾਰ ਹੱਥ ਜੋੜ ਕੇ ਅਰਦਾਸ ਕਰ ਰਿਹਾ ਹੈ। ਗਾਇਕਾ ਨੇ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਪਣੇ ਧਾਰਮਿਕ ਸ਼ਬਦ ਗਾਣੇ ਦਾ ਪੋਸਟਰ ਆ ਗਿਆ ਹੈ ਜੀ। ਸੋ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਸ਼ੇਅਰ ਕਰਿਓ। ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਸਾਡੇ ਤਿੰਨਾਂ ਵੱਲੋਂ। ਪੂਰਾ ਸ਼ਬਦ ਗਾਇਨ 1 ਨਵੰਬਰ ਨੂੰ। `ਤੇਰੀ ਬਾਣੀ`।"
View this post on Instagram
ਦਸ ਦਈਏ ਕਿ `ਤੇਰੀ ਬਾਣੀ` ਗੀਤ ਤੁਸੀਂ ਇੱਕ ਨਵੰਬਰ ਨੂੰ ਗੁਰਲੇਜ਼ ਅਖਤਰ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਸੁਣ ਸਕਦੇ ਹੋ। ਇਸ ਤੋਂ ਇਲਾਵਾ ਇਸ ਧਾਰਮਿਕ ਸ਼ਬਦ ਨੂੰ ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਤੇ ਦਾਨਵੀਰ ਸਿੰਘ ਨੇ ਮਿਲ ਕੇ ਗਾਇਆ ਹੈ। ਇਸ ਦਾ ਮਿਊਜ਼ਿਕ ਜੱਗੀ ਸਿੰਘ ਨੇ ਦਿੱਤਾ ਹੈ। ਇਸ ਵੀਡੀਓ ਨੂੰ ਗੁਰਲੇਜ਼ ਅਖਤਰ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਣਾ ਹੈ।
ਦਸ ਦਈਏ ਕਿ ਬੀਤੇ ਦਿਨੀਂ ਗੁਰਲੇਜ਼ ਅਖਤਰ ਨੇ ਆਪਣੇ ਪਰਿਵਾਰ ਨਾਲ ਗੁਰਬਾਣੀ ਦਾ ਜਾਪ ਕਰਦਿਆਂ ਤਸਵੀਰ ਸ਼ੇਅਰ ਕੀਤੀ ਸੀ, ਜੋ ਕਿ ਇੰਟਰਨੈੱਟ ਤੇ ਕਾਫ਼ੀ ਪਸੰਦ ਕੀਤੀ ਗਈ ਸੀ। ਹੁਣ ਫ਼ੈਨਜ਼ ਇਸ ਸ਼ਬਦ ਗਾਣੇ ਦਾ ਬੇਸਵਰੀ ਦਾ ਇੰਤਜ਼ਾਰ ਕਰ ਰਹੇ ਹਨ।